ਜਲੰਧਰ- ਸ਼ਿਓਮੀ ਇੰਡੀਆ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਭਾਰਤ 'ਚ ਲਾਂਚ ਤੋਂ ਪਹਿਲਾਂ ਦੋ ਸਾਲਾਂ 'ਚ ਹੀ ਉਸ ਦੇ ਰੇਵੇਨਿਊ ਦਾ ਆਂਕੜਾ ਇਕ ਅਰਬ ਡਾਲਰ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸ਼ਿਓਮੀ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਸ ਨੇ ਦੇਸ਼ 'ਚ 2016 ਦੀ ਤੀਜੀ ਤਿਮਾਹੀ 'ਚ ਸਿਰਫ 18 ਦਿਨਾਂ 'ਚ 10 ਲੱਖ ਤੋਂ ਵੀ ਜ਼ਿਆਦਾ ਸਮਾਰਟਫੋਨ ਦੀ ਬਿਕਰੀ ਕੀਤੀ ਹੈ, ਜੋ ਸਾਲਾਨਾ ਆਧਾਰ 'ਤੇ 150 ਫੀਸਦੀ ਜ਼ਿਆਦਾ ਹੈ।
ਸ਼ਿਓਮੀ ਦੇ ਭਾਰਤੀ ਮੁੱਖ ਮਨੂ ਜੈਨ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਸ ਉਪਲੱਬਧੀ ਤੋਂ ਸਾਨੂੰ ਆਉਣ ਵਾਲੇ ਸਾਲਾਂ 'ਚ ਹੋਰ ਵੀ ਜ਼ਿਆਦਾ ਹਾਈ ਕਵਾਲਿਟੀ ਵਾਲੇ ਪ੍ਰੋਡੈਕਟਸ ਨੂੰ ਸ਼ੁਰੂ ਕਰਨ ਦੀ ਪ੍ਰੇਰਣਾ ਮਿਲੀ ਹੈ। ਕੰਪਨੀ ਨੇ ਕਿਹਾ ਹੈ ਕਿ ਦੇਸ਼ 'ਚ ਸਮਾਰਟਫੋਨ ਦੀ ਆਨਲਾਈਨ ਬਿਕਰੀ 'ਚ ਟਾਪ 10 'ਚ ਕਰੀਬ 50 ਪ੍ਰਤੀਸ਼ਤ ਬਿਕਰੀ ਸ਼ਿਓਮੀ ਦੇ ਰੈੱਡਮੀ 3s ਅਤੇ ਰੈੱਡਮੀ ਨੋਟ3 ਦੀ ਹੁੰਦੀ ਹੈ।
ਐਪਲ ਨੇ ਚਾਈਨੀਜ਼ ਐਪ ਸਟੋਰ ਤੋਂ New York Times ਐਪ ਨੂੰ ਹਟਾਇਆ
NEXT STORY