ਗੈਜੇਟ ਡੈਸਕ- ਜੇਕਰ ਤੁਸੀਂ ਵੀ ਸਸਤੀ ਸਮਾਰਟਵਾਚ ਜਾਂ ਈਅਰਬਡਸ ਖ਼ੀਰਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਭਾਰਤ ਦੀ ਇਲੈਕਟ੍ਰੋਨਿਕ ਕੰਪਨੀ LAVA ਨੇ ਆਪਣੀ ਰਿਪਬਲਿਕ ਡੇਅ ਸੇਲ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ 'ਚ ਸਮਾਰਟਫੋਨ, ਸਮਾਰਟਵਾਚ ਅਤੇ ਦੂਜੇ ਪ੍ਰੋਡਕਟਸ 'ਤੇ ਆਕਰਸ਼ਕ ਆਫਰ ਮਿਲ ਰਿਹਾ ਹੈ। ਇਸਸੇਲ 'ਚ ਸਿਰਫ 26 ਰੁਪਏ 'ਚ ਤੁਸੀਂ ਸਮਾਰਟਵਾਚ ਅਤੇ ਈਅਰਬਡਸ ਖ਼ਰੀਦ ਸਕੋਗੇ। ProWatch ZN ਅਤੇ Probuds T24 ਦੀ ਕੀਮਤ 2599 ਰੁਪਏ ਅਤੇ 1299 ਰੁਪਏ ਹੈ।
ਇਨ੍ਹਾਂ ਦੋਵਾਂ ਹੀ ਡਿਵਾਈਸਿਜ਼ ਨੂੰ ਤੁਸੀਂ 26 ਰੁਪਏ 'ਚ ਲਾਵਾ ਦੀ ਰਿਪਬਲਿਕ ਡੇਅ ਸੇਲ 'ਚੋਂ ਖ਼ਰੀਦ ਸਕੋਗੇ। ਹਾਲਾਂਕਿ, ਇਹ ਆਫਰ ਸਿਰਫ ਸ਼ੁਰੂਆਤੀ 100 ਯੂਨਿਟਸ ਲਈ ਹੈ। ਸੇਲ ਸ਼ੁਰੂ ਹੋਣ ਤੋਂ ਬਾਅਦ ProWatch ZN ਅਤੇ Probuds T24 ਦੇ ਸ਼ੁਰੂਆਤੀ 100 ਯੂਨਿਟਸ ਨੂੰ ਤੁਸੀਂ 26 ਰੁਪਏ 'ਚ ਖ਼ਰੀਦ ਸਕੋਗੇ।
ਇਹ ਵੀ ਪੜ੍ਹੋ- ਇੰਝ ਲੱਭੇਗਾ ਚੋਰੀ ਹੋਇਆ ਫੋਨ, ਕਰ ਲਓ ਬਸ ਛੋਟੀ ਜਿਹੀ ਸੈਟਿੰਗ
ਕਦੋਂ ਸ਼ੁਰੂ ਹੋਵੇਗੀ ਸੇਲ
76ਵੇਂ ਰਿਪਬਲਿਕ ਡੇਅ ਮੌਕੇ ਲਾਵਾ ਨੇ ਇਸ ਸੇਲ ਦਾ ਐਲਾਨ ਕੀਤਾ ਹੈ। ਸੇਲ 'ਚ ਤੁਹਾਨੂੰ 76 ਫੀਸਦੀ ਤਕ ਦਾ ਡਿਸਕਾਊਂਟ ਮਿਲੇਗਾ। ਇਹ ਸੇਲ 26 ਜਨਵਰੀ 2025 ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਤੁਸੀਂ ਇਸਨੂੰ ਲਾਵਾ ਦੇ ਅਧਿਕਾਰਤ ਈ-ਸਟੋਰ ਤੋਂ ਖ਼ਰੀਦ ਸਕੋਗੇ। ਧਿਆਨ ਰਹੇ ਕਿ ਇਹ ਆਫਰ ਸੀਮਿਤ ਸਮੇਂ ਲਈ ਹੈ।
ਜੇਕਰ ਤੁਸੀਂ ProWatch ZN ਅਤੇ Probuds T24 ਅਤੇ ਇਸ ਕੀਮਤ 'ਤੇ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਕਟਿਵ ਰਹਿਣਾ ਹੋਵੇਗਾ। ਸੇਲ 26 ਜਨਵਰੀ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ, ਜਿਸ ਵਿਚ ਤੁਸੀਂ 100 ਯੂਨਿਟਸ ਨੂੰ 26 ਰੁਪਏ 'ਚ ਖ਼ਰੀਦ ਸਕੋਗੇ।
ਇਹ ਵੀ ਪੜ੍ਹੋ- ਮੋਬਾਇਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, ਅੱਜ ਹੀ ਬਦਲ ਦਿਓ ਇਹ ਸੈਟਿੰਗਸ
ਇਸ ਦੇਸ਼ 'ਚ ਹੈ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ, ਇਸ ਸੂਚੀ 'ਚ ਪਾਕਿਸਤਾਨ ਵੀ ਸ਼ਾਮਲ, ਜਾਣੋ ਭਾਰਤ ਕਿਸ ਨੰਬਰ 'ਤੇ
NEXT STORY