ਗੈਜੇਟ ਡੈਸਕ– ਇਸ ਸਾਲ ਭਾਰਤ ਸਰਕਾਰ ਨੇ ਕਰੀਬ 200 ਤੋਂ ਜ਼ਿਆਦਾ ਚੀਨੀ ਐਪਸ ’ਤੇ ਬੈਨ ਲਗਾਇਆ ਹੈ ਜਿਸ ਵਿਚ ਟਿਕਟੌਕ, ਪਬਜੀ ਅਤੇ ਯੂ.ਸੀ. ਬ੍ਰਾਊਜ਼ਰ ਵਰਗੇ ਐਪਸ ਵੀ ਸ਼ਾਮਲ ਸਨ। ਇਨ੍ਹਾਂ ਚੀਨੀ ਐਪਸ ਨੂੰ ਬੈਨ ਕਰਨ ਤੋਂ ਬਾਅਦ ਇਨ੍ਹਾਂ ਦੇ ਕੁਝ ਲਾਈਟ ਵਰਜ਼ਨ ਭਾਰਤ ’ਚ ਕੰਮ ਕਰਨ ਲੱਗੇ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਐਪਸ ਵੀ ਹਨ ਜਿਨ੍ਹਾਂ ਦਾ ਨਾਂ ਬਦਲਕੇ ਇਨ੍ਹਾਂ ਨੂੰ ਭਾਰਤ ’ਚ ਦੁਬਾਰਾ ਲਾਂਚ ਕੀਤਾ ਗਿਆ ਹੈ। ਇਨ੍ਹਾਂ ਹੀ ਐਪਸ ’ਚੋਂ ਇਕ Snack Video ਐਪ ਹੈ ਜਿਸ ਨੂੰ ਬੈਨ ਹੋ ਚੁੱਕੇ Kwai ਐਪ ਦਾ ਹੀ ਨਵਾਂ ਅਵਤਾਰ ਮੰਨਿਆ ਜਾ ਰਿਹਾ ਹੈ। ਭਾਰਤ ’ਚ Snack Video ਐਪ ਟਾਪ ਟ੍ਰੈਂਡਿੰਗ ’ਚ ਵਿਖਾਈ ਦੇ ਰਿਹਾ ਹੈ ਅਤੇ ਇਸ ਨੂੰ ਇਥੇ 10 ਕਰੋੜ ਤੋਂ ਜ਼ਿਆਦਾ ਲੋਕ ਇਸਤੇਮਾਲ ਵੀ ਕਰਦੇ ਹਨ।
ਚੀਨੀ ਐਪ ਹੈ Snack Video
Snack Video ਇਕ ਚੀਨੀ ਐਪ ਹੈ ਜਿਸ ਨੂੰ Kuaishou ਤਕਨਾਲੋਜੀ ਨੇ ਇਸੇ ਸਾਲ ਦੀ ਸ਼ੁਰੂਆਤ ’ਚ ਹੀ ਲਾਂਚ ਕੀਤਾ ਸੀ। Kwai ਐਪ ਦਾ ਸੰਚਾਲਨ ਵੀ ਇਹੀ ਕੰਪਨੀ ਕਰ ਰਹੀ ਸੀ। ਦੱਸ ਦੇਈਏ ਕਿ Kuaishou ਚੀਨ ਦੀ ਵੱਡੀ ਕੰਪਨੀ ਹੈ ਜਿਸ ਦੇ ਕਈ ਐਪਸ ਦੁਨੀਆ ਦੇ ਕਈ ਦੇਸ਼ਾਂ ’ਚ ਕਾਫੀ ਲੋਕਪ੍ਰਸਿੱਧ ਹੋ ਰਹੇ ਹਨ। ਇਸ ਵਿਚ ਟੈਨਸੈਂਟ ਦਾ ਵੀ ਪੈਸਾ ਲੱਗਾ ਹੋਇਆ ਹੈ।
Snack Video ਇਕ ਸ਼ਾਰਟ ਵੀਡੀਓ ਮੇਕਿੰਗ ਐਪ ਹੈ ਜਿਸ ਵਿਚ ਐਡਿਟਿੰਗ, ਲਿਪ ਸਿੰਕਿੰਗ ਅਤੇ ਸਪੈਸ਼ਲ ਇਫੈਕਟ ਵਰਗੇ ਕਈ ਫੀਚਰਜ਼ ਮਿਲਦੇ ਹਨ ਪਰ ਹੁਣ ਇਸ ਐਪ ’ਤੇ ਬੈਨ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਸੀ.-ਡੀ.ਈ.ਪੀ. ਦੇ ਪ੍ਰਸ਼ਾਦਨ ਜੈਜੀਤ ਭੱਚਾਚਾਰਿਆ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਇਹ ਐਪ ਖ਼ਤਰਾ ਪੈਦਾ ਕਰ ਰਿਹਾ ਹੈ ਅਤੇ ਇਹ ਭਾਰਤ ਸਰਕਾਰ ਦੇ ਆਦੇਸ਼ਾਂ ਦਾ ਉਲੰਘਣ ਹੈ। ਇਸ ਸਬੰਧ ’ਚ ਸੈਂਟਰ ਆਫ ਡਿਜੀਟਲ ਇਕਾਨੋਮੀ ਪਾਲਿਸੀ ਰਿਸਰਚ (C-DEP) ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਲੈਕਟ੍ਰੋਨਿਕਸ ਤੇ ਆਈ.ਟੀ. ਮੰਤਰਾਲੇ ਦੇ ਮੰਤਰੀ ਰਜਿੰਦਰ ਕੁਮਾਰ ਨੂੰ ਇਕ ਪੱਤਰ ਵੀ ਲਿਖਿਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਸਨੈਕ ਵੀਡੀਓ ਐਪ ਦੇ ਨਾਲ ਵੀ ਸਕਿਓਰਿਟੀ ਅਤੇ ਪ੍ਰਾਈਵੇੀ ਦਾ ਉਹੀ ਖ਼ਤਰਾ ਹੈ ਜੋ ਬੈਨ ਹੋਏ ਐਪਸ ਨਾਲ ਸੀ।
ਭਾਰਤ ਆ ਰਿਹੈ LG ਦਾ ਸਭ ਤੋਂ ਅਨੋਖਾ ਫੋਨ, ਘੁੰਮ ਜਾਂਦੀ ਹੈ ਪੂਰੀ ਸਕਰੀਨ
NEXT STORY