ਜਲੰਧਰ— ਜਪਾਨ ਦੀ ਇਲੈਕਟ੍ਰੋਨਿਕ ਕੰਪਨੀ ਸੋਨੀ ਨੇ ਆਪਣੇ 4ਕੇ ਅਲਟ੍ਰਾ ਐੱਚ.ਡੀ. ਟੀ.ਵੀ. ਦੀ ਸੀਰੀਜ਼ ਨੂੰ ਵਧਾਉਂਦੇ ਹੋਏ ਨਵੇਂ XBR-X800D,XBR-X750D ਅਤੇ XBR-X700D 4K TV ਮਾਡਲਸ ਨੂੰ ਲਾਂਚ ਕੀਤਾ ਹੈ ਜੋ ਸਾਈਜ਼ ਦੇ ਮਾਮਲੇ 'ਚ ਕੰਪਨੀ ਦੇ ਪਿਛਲੇ ਸਾਲ ਲਾਂਚ ਕੀਤੇ ਗਏ ਟੀ.ਵੀ ਨਾਲੋਂ ਕਾਫੀ ਸਸਤੇ ਹਨ।
ਕੰਪਨੀ ਦੀ ਇਹ ਸੀਰੀਜ਼ ਹਾਈ ਡਾਇਨਾਮਿਕ ਰੇਂਜ ਵਰਗੇ ਖਾਸ ਫੀਚਰ ਨੂੰ ਸਪੋਰਟ ਕਰਦੀ ਹੈ। ਇਹ ਟੀ.ਵੀ. ਗੂਗਲ ਐਂਡ੍ਰਾਇਡ ਆਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ ਜਿਸ ਨਾਲ ਤੁਸੀਂ ਐਪਸ ਨੂੰ ਵੀ ਇਨ੍ਹਾਂ 'ਚ ਯੂਜ਼ ਕਰ ਸਕਦੇ ਹੋ। ਇਨ੍ਹਾਂ ਟੈਲੀਵਿਜ਼ਨਸ ਨਾਲ ਤੁਸੀਂ ਹੋਮ ਆਟੋਮੇਸ਼ਨ, lo“ ਡਿਵਾਈਸਿਸ ਜਿਵੇਂ ਕਿ ਲਾਈਟਸ, ਥਰਮੋਸਟਾਰਟਸ ਅਤੇ ਵਿੰਡੋ ਸ਼ੇਡਸ ਨੂੰ ਵੀ ਕੰਟਰੋਲ ਕਰ ਸਕਦੇ ਹੋ।
ਇਸ 4K ਰੇਂਜ ਦੇ ਟੈਲੀਵਿਜ਼ਨਸ ਦੀ ਕੀਮਤ ਅਤੇ ਸਪੈਸੀਫਿਕੇਸ਼ੰਸ-
ਟੀ.ਵੀ ਮਾਡਲ ਡਿਸਲਪੇ ਸਾਈਜ਼ ਕੀਮਤ
XBR-49X700D 49-ਇੰਚ 999.99 ਡਾਲਰ (67,434 ਰੁਪਏ)
XBR-65X750D 65-ਇੰਚ 2,299.99 ਡਾਲਰ (1,55,088 ਰੁਪਏ)
XBR-X800D-
X2R-43X800D 43-ਇੰਚ 1,299.99 ਡਾਲਰ (87,664 ਰੁਪਏ)
XBR-49X800D 49-ਇੰਚ 1,499.99 ਡਾਲਰ (1,01151 ਰੁਪਏ)
ਇਨ੍ਹਾਂ ਸਾਰੇ ਮਾਡਲਸ ਦੀ ਪ੍ਰੀ-ਆਰਡਰ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਇਨ੍ਹਾਂ ਨੂੰ ਕੁਝ ਹੀ ਦਿਨਾਂ 'ਚ ਦੇਸ਼ ਭਰ ਦੇ ਸਾਰੇ ਸੋਨੀ ਡੀਲਰਾਂ ਤੋਂ ਖਰੀਦਿਆ ਜਾ ਸਕੇਗਾ।
ਇਮੋਜੀ ਦੀ ਮਦਦ ਨਾਲ ਕਰੋ ਆਪਣੇ ਮੈਸੇਜ ਨੂੰ ਪ੍ਰੋਟੈਕਟ
NEXT STORY