ਗੈਜੇਟ ਡੈਸਕ- ਸੋਨੀ ਨੇ ਆਪਣੇ Xperia XZ2 Premium ਸਮਾਰਟਫੋਨ ਲਈ ਐਂਡ੍ਰਾਇਡ 9.0 Pie ਦਾ ਅਪਡੇਟ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਇੱਕ ਰਿਪੋਰਟ 'ਚ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ Xperia XZ Premium, Xperia XZ1 ਤੇ Xperia XZ1 Compact ਲਈ ਲੇਟੈਸਟ ਐਂਡ੍ਰਾਇਡ ਬਿਲਡ ਨੂੰ ਪੇਸ਼ ਕੀਤਾ ਸੀ।
ਉਥੇ ਹੀ ਹੁਣ ਲੇਟੈਸਟ ਰਿਪੋਰਟ ਮੁਤਾਬਕ XZ2 Premium ਲਈ ਕੰਪਨੀ ਨੇ ਐਂਡ੍ਰਾਇਡ 9.0 Pie ਨੂੰ ਬਿਲਡ ਨੰਬਰ 52.0.1.3.84 ਤੇ ਨਵੰਬਰ 2018 ਸਕਿਓਰਿਟੀ ਪੈਚ ਦੀ ਅਪਡੇਟ ਜਾਰੀ ਕੀਤੀ ਹੈ। ਐਡ੍ਰਾਇਡ 9.0 Pie 'ਚ ਯੂਜ਼ਰਸ ਨੂੰ ਨਵਾਂ ਕੈਮਰਾ ਐਪ ਇੰਟਰਫੇਸ, ਐੱਚ. ਡੀ. ਆਰ ਅਪਗ੍ਰੇਡਸ ਤੇ ਆਦਿ ਫੀਚਰਸ ਮਿਲਣਗੇ। ਇਹ ਅਪਡੇਟ ਕੁਝ ਲਿਮਟਿਡ ਰੀਜਨ ਤੇ ਮਾਡਲਸ ਲਈ ਹੈ। ਪਰ ਉਂਮੀਦ ਕੀਤੀ ਜਾ ਰਹੀ ਹੈ ਕਿ ਇਹ ਅਪਡੇਟ ਜਲਦ ਹੀ ਗਲੋਬਲੀ ਜਾਰੀ ਕੀਤੀ ਜਾਵੇਗੀ।ਐਂਡ੍ਰਾਇਡ 9 Pie ਨੂੰ ਇਸ ਸਾਲ ਗੂਗਲ ਵਲੋਂ ਅਗਸਤ 'ਚ ਆਫਿਸ਼ੀਅਲ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਇਹ ਸਾਫਟਵੇਅਰ ਫਿਲਹਾਲ ਗੂਗਲ ਦੀ Pixel ਸੀਰੀਜ, OnePlus 6, OnePlus 6T, Nokia 7 plus ਤੇ Essential Phone 'ਚ ਮੌਜੂਦ ਹੈ। ਇਸ ਅਪਡੇਟ 'ਚ ਕਈ ਬਦਲਾਅ ਦਿੱਤੇ ਗਏ ਹਨ।
ਦੱਸ ਦੇਈਏ ਕਿ ਸੋਨੀ ਇੰਡੀਆ ਨੇ ਹਾਲ ਹੀ 'ਚ ਆਪਣੀ ਹਾਈ-ਜ਼ੂਮ ਸਾਈਬਰ-ਸ਼ਾਟ ਲਾਈਨਅਪ ਦਾ ਵਿਸਥਾਰ ਕਰਦੇ ਹੋਏ ਡੀ. ਐੱਸ. ਸੀ-ਡਬਲਿਯੂ. ਐਕਸ 800 ਕੈਮਰਾ ਲਾਂਚ ਕੀਤਾ, ਜੋ 29 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋ ਚੁੱਕਿਆ ਹੈ। ਡੀ. ਐੱਸ. ਸੀ-ਡਬਲੀਯੂ ਐਕਸ 800 ਦੀ ਕੀਮਤ 34,990 ਰੁਪਏ ਰੱਖੀ ਗਈ ਹੈ ਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬਾਡੀ ਦੁਨੀਆ ਦੀ ਸਭ ਤੋਂ ਛੋਟੀ ਬਾਡੀ ਹੈ। ਇਸ ਦਾ ਜ਼ੂਮ ਰੇਂਜ 24 ਐੱਮ. ਐੱਮ ਨਾਲ 720 ਐੱਮ. ਐੱਮ ਹੈ, ਜਿਸ ਦੇ ਲਈ ਸੁਪਰ-ਟੈਲੀਫੋਟੋ ਲੈਨਜ਼ ਲਗਾਇਆ ਗਿਆ ਹੈ।
ਦੁਨੀਆਭਰ 'ਚ 60 ਲੱਖ ਤੋਂ ਵੀ ਜ਼ਿਆਦਾ ਵਿਕਿਆ ਇਹ ਸਮਾਰਟਫੋਨ
NEXT STORY