ਜਲੰਧਰ- ਮੋਬਾਇਲ ਫੋਨ 'ਚ ਹੁਣ ਸਮਾਰਟਫੋਨ 'ਚ ਕ੍ਰੇਡਿਟ ਅਤੇ ਪਾਸਵਰਡ ਵਰਗੇ ਕਈ ਮਹੱਤਵਪੂਰਨ ਸੂਚਨਾਵਾਂ ਰਹਿੰਦੀਆਂ ਹਨ। ਇਸ ਲਿਹਾਜ਼ ਤੋਂ ਸਮਾਰਟਫੋਨ ਦੀ ਸੁਰੱਖਿਆ ਕਾਫੀ ਜ਼ਰੂਰੀ ਹੋ ਜਾਂਦੀ ਹੈ, ਜਦਕਿ ਫੋਨ ਨੂੰ ਹੈਕਿੰਗ ਤੋਂ ਬਚਾਉਣ ਲਈ ਸਮਾਰਟਫੋਨ 'ਚ ਕਈ ਇਨਬਿਲਟ ਫੀਚਰ ਹੁੰਦੇ ਹਨ ਪਰ ਉਹ ਪੂਰੀ ਤਰ੍ਹਾਂ ਹੈਕ ਪਰੂਫ ਨਹੀਂ ਹੁੰਦੇ। ਇਨ੍ਹਾਂ ਟਿਪਸ ਦੇ ਰਾਹੀ ਯੂਜ਼ਰ ਆਪਣੇ ਫੋਨ ਨੂੰ ਹੈਕਰ ਤੋਂ ਕਾਫੀ ਹੱਦ ਤੱਕ ਸੁਰੱਖਿਆ ਰੱਖ ਸਕਦੇ ਹਨ।
1. ਪਾਸਵਰਡ ਅਤੇ ਐਪ ਲਾਕਰ ਤੋਂ ਸੁਰੱਖਿਆ -
ਆਪਣੇ ਫੋਨ ਨੂੰ ਹਮੇਸ਼ਾਂ ਪਿਨ ਜਾਂ ਪਾਸਵਰਡ ਤੋਂ ਸੁਰੱਖਿਅਤ ਰੱਖੋ। ਜੇਕਰ ਪਾਸਵਰਡ ਯਾਦ ਰੱਖਣ 'ਚ ਮੁਸ਼ਕਿਲ ਹੁੰਦੀ ਹੈ ਤਾਂ ਪੈਟਰਨ ਲਾਕ ਦਾ ਉਪਯੋਗ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਬਾਇਲ ਵਾਲੇਟਸ ਅਤੇ ਆਨਲਾਈਨ ਸ਼ਾਪਿੰਗ ਵਰਗੇ ਕੁਝ ਖਾਸ ਐਪ ਨੂੰ ਵੀ ਲਾਕ ਕਰ ਕੇ ਰੱਖਣਾ ਚਾਹੀਦਾ। ਇਸ ਲਈ ਗੂਗਲ ਪਲੇਸਟੋਰ ਨਾਲ ਕਈ ਪ੍ਰਕਾਰ ਦੇ ਲਾਕਰ ਐਪਲੀਕੇਸ਼ਨ ਫਰੀ 'ਚ ਡਾਊਨਲੋਡ ਕੀਤੇ ਜਾ ਸਕਦੇ ਹਨ।
2. ਡਿਵਾਈਸ ਮੈਨੇਜ਼ਰ ਡਾਊਨਲੋਡ ਕਰੋ -
ਸਮਾਰਟਫੋਨ ਲਈ ਗੂਗਲ ਦਾ ਐਂਡਰਾਇਡ ਡਿਵਾਈਸ ਮੈਨੇਜ਼ਰ ਕਾਫੀ ਉਪਯੋਗੀ ਐਪ ਹੈ। ਜੇਕਰ ਕਦੀ ਬਦਕਿਸਮਤੀ ਤੁਹਾਡਾ ਫੋਨ ਗੁਆਚ ਜਾਂਦਾ ਹੈ ਤਾਂ ਤੁਸੀਂ ਇਸ ਐਪ ਦੇ ਰਾਹੀ ਉਸ ਦੀ ਲੋਕੇਸ਼ਨ ਦੇ ਬਾਰੇ 'ਚ ਪਤਾ ਕਰ ਸਕਦੇ ਹੋ। ਕਿਸੇ ਕਾਰਨ ਤੁਹਾਡਾ ਫੋਨ ਵਾਪਸ ਨਹੀਂ ਮਿਲਦਾ ਹੈ ਤਾਂ ਤੁਸੀਂ ਆਪਣੇ ਕੰਪਿਊਟਰ 'ਤੇ ਬੈਠੇ-ਬੈਠੇ ਹੀ ਉਸ ਨੂੰ ਫੈਕਟਰੀ ਮੋਡ 'ਤੇ ਰੀਸੈੱਟ ਕਰ ਸਕਦੇ ਹੋ।
3. ਗੂਗਲ ਅਥੇਂਟੀਕੇਟਰ ਹੋਣਾ ਚਾਹੀਦਾ -
ਫੋਨ ਦੀ ਅਕਸਟ੍ਰਾ ਸੁਰੱਖਿਆ ਲਈ ਤੁਹਾਡੇ ਕੋਲ ਗੂਗਲ ਅਥੇਂਟੀਕੇਟਰ ਹੋਣਾ ਚਾਹੀਦਾ। ਗੂਗਲ ਦਾ ਇਹ ਐਪ ਯੂਜ਼ਰ ਨੂੰ ਟੂ-ਫੈਕਟਰ ਅਥੇਂਟੀਕੇਸ਼ਨ ਦੀ ਸੁਵਿਧਾ ਉਪਲੱਬਧ ਕਰਾਉਂਦਾ ਹੈ। ਇਹ ਐਪ ਨਾਨ-ਗੂਗਲ ਸਰਵਿਸ ਅਤੇ ਆਫਲਾਈਨ ਮੋਡ 'ਚ ਵੀ ਕੰਮ ਕਰਦਾ ਹੈ। ਨਾਲ ਹੀ ਫੋਨ 'ਚ ਐਂਟੀਵਾਇਰਸ ਐਪ ਜ਼ਰੂਰ ਹੋਣਾ ਚਾਹੀਦਾ।
8GB ਰੈਮ ਅਤੇ ਸਨੈਪਡਰੈਗਨ 835 ਪ੍ਰੋਸੈਸਰ ਨਾਲ ਜਲਦ ਲਾਂਚ ਹੋ ਸਕਦੈ Mi Note 3
NEXT STORY