ਜਲੰਧਰ-ਸ਼ਿਓਮੀ ਦੁਆਰਾ ਪਿਛਲੇ ਦਿਨੀ ਭਾਰਤ 'ਚ Mi MIX 2 ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਭਾਰਤੀ ਬਾਜ਼ਾਰ 'ਚ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀਂ ਹੈ, ਜਿਸ ਲਈ ਕੰਪਨੀ ਆਫੀਸ਼ਿਅਲੀ ਤੌਰ 'ਤੇ ਜਾਣਕਾਰੀ ਦੇ ਰਹੀਂ ਹੈ। ਕੰਪਨੀ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਲਈ 2 ਨਵੰਬਰ ਨੂੰ ਈਵੈਂਟ ਦਾ ਆਯੋਜਨ ਕਰਨ ਦਾ ਰਹੀਂ ਹੈ, ਜਿਸ ਲਈ ਕੰਪਨੀ ਨੇ ਮੀਡੀਆ ਇਨਵਾਇਟ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਸ਼ਿਓਮੀ ਦੁਆਰਾ 2 ਨਵੰਬਰ ਨੂੰ ਲਾਂਚ ਈਵੈਂਟ ਆਯੋਜਿਤ ਕੀਤਾ ਦਾ ਰਿਹਾ ਹੈ ,ਪਰ ਕੰਪਨੀ ਦੁਆਰਾ ਭੇਜੇ ਗਏ ਇਨਵਾਇਟ 'ਚ ਕਿਸੇ ਵੀ ਸਮਾਰਟਫੋਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਨਵਾਇਟ 'ਚ ਲਿਖਿਆ ‘A New Series Is Coming’ ਹੋਇਆ ਹੈ । ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਿਓਮੀ ਭਾਰਤ 'ਚ ਸਮਾਰਟਫੋਨ ਦੀ ਨਵੀਂ ਸੀਰੀਜ਼ ਲਾਂਚ ਕਰੇਗੀ।
ਪਰ ਭੇਜੇ ਗਏ ਇਨਵਾਇਟ 'ਚ ਫਾਸਟ ਬੈਟਰੀ ਦਾ ਲੋਗੋ ਦਿੱਤਾ ਗਿਆ ਹੈ। ਜਿਸ ਨੂੰ ਦੇਖ ਕੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕੰਪਨੀ ਦੁਆਰਾ 2 ਨਵੰਬਰ ਨੂੰ ਭਾਰਤ 'ਚ ਲਾਂਚ ਹੋਣ ਵਾਲੀ ਨਵੀਂ ਸਮਾਰਟਫੋਨ ਸੀਰੀਜ਼ 'ਚ ਫਾਸਟ ਜਾਂ ਡੈਸ਼ ਚਾਰਜ 3.0 ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਮੀਦ ਕੀਤੀ ਜਾ ਰਹੀਂ ਹੈ ਕਿ ਸ਼ਿਓਮੀ ਇਸ ਈਵੈਂਟ ਦੇ ਦੌਰਾਨ ਮੀ ਨੋਟ 3 ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਜੋ ਕਿ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਚੀਨ 'ਚ ਮੀ ਨੋਟ 3 ਨੂੰ ਤਿੰਨ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਜਿਸ 'ਚ 64GB ਵੇਰੀਐਂਟ ਦੀ ਕੀਮਤ RMB 2,499 (ਲਗਭਗ 24,500 ਰੁਪਏ) , 128GB ਵਾਲੇ ਵੇਰੀਐਂਟ ਦੀ ਕੀਮਤ RMB 2,899 ਰੁਪਏ (ਲਗਭਗ 28,500 ਰੁਪਏ) ਅਤੇ ਤੀਜਾ ਵੇਰੀਐਂਟ ਗਲੋਸੀ ਬਾਡੀ ਦਾ ਹੈ ਜਿਸ ਦੀ ਕੀਮਤ RMB 2,999 ਰੁਪਏ (ਲਗਭਗ 29,400 ਰੁਪਏ) ਹੈ।
ਸ਼ਿਓਮੀ Mi Note 3 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.5 ਇੰਚ ਡਿਸਪਲੇਅ ਨਾਲ ਸਨੈਪਡ੍ਰੈਗਨ 660 ਆਕਟਾ-ਕੋਰ ਪ੍ਰੋਸੈਸਰ ਮੌਜ਼ੂਦ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਹੈ, ਜਿਸ 'ਚ 12 ਮੈਗਾਪਿਕਸਲ ਦਾ ਵਾਇਡ ਐਂਗਲ ਲੈੱਜ਼ ਅਤੇ ਦੂਜਾ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਜ਼ ਦਿੱਤਾ ਗਿਆ ਹੈ। ਇਸ ਦੇ ਨਾਲ ਆਪਟੀਕਲ ਜੂਮ ਅਤੇ 4ਐਕਸਿਸ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ ਵਰਗੇ ਫੀਚਰ ਮੌਜ਼ੂਦ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 2um ਪਿਕਸਲ ਸਾਇਜ਼ ਅਤੇ ਏ ਆਈ ਆਧਾਰਿਤ ਬਿਊਟੀਫਿਕੇਸ਼ਨ ਤਕਨੀਕ ਦੇ ਨਾਲ 16 ਮੈਗਾਪਿਕਸਲ ਦੀ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ MIUI 9 ਅਤੇ ਪਾਵਰ ਬੈਕਅਪ ਲਈ 3500mAh ਬੈਟਰੀ ਦਿੱਤੀ ਗਈ ਹੈ।
ਏਅਰਟੈੱਲ ਨੇ ਹੁਣ ਇਸ ਸ਼ਹਿਰ 'ਚ ਸ਼ੁਰੂ ਕੀਤੀ ਆਪਣੀ VoLTE ਸਰਵਿਸ
NEXT STORY