ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ Mi ਸੀਰੀਜ਼ 'ਚ ਹਾਈ-ਐਂਡ ਅਤੇ ਫਲੈਗਸ਼ਿਪ ਸਮਾਰਟਫੋਨ ਨੂੰ ਯੂਜ਼ਰਸ ਦੇ ਲਈ ਉਪਲੱਬਧ ਕਰਵਾਉਦੀ ਹੈ ਨਾਲ ਹੀ Redmi ਸੀਰੀਜ਼ 'ਚ ਕੰਪਨੀ ਮਿਡ ਰੇਂਜ਼ ਸਮਾਰਟਫੋਨ ਨੂੰ ਪੇਸ਼ ਕਰਦੀ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਕੰਪਨੀ ਹੁਣ ਇਕ ਨਵੇਂ ਸੀਰੀਜ਼ ਨੂੰ ਪੇਸ਼ ਕਰਨ ਵਾਲੀ ਹੈ। ਇਸ ਸੀਰੀਜ਼ ਦਾ ਨਾਮ X ਹੋ ਸਕਦਾ ਹੈ ਇਸ ਸੀਰੀਜ਼ ਦੇ ਤਹਿਤ ਕੰਪਨੀ ਦੋ ਨਵੇਂ ਸਮਾਰਟਫੋਨ ਸ਼ਿਓਮੀ X ਅਤੇ ਸ਼ਿਓਮੀ X1 ਨੂੰ ਪੇਸ਼ ਕਰ ਸਕਦੀ ਹੈ।
ਸ਼ਿਓਮੀ X1 ਦੇ ਦੋ ਵੇਂਰੀਅੰਟ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ ਜਿਸ 'ਚ ਫੁਲ ਸਕਰੀਨ ਡਿਜ਼ਾਇੰਨ ਵਰਜ਼ਨ ਅਤੇ ਰੈਗੂਲਰ ਸਕਰੀਨ ਐਡੀਸ਼ਨ ਸ਼ਾਮਿਲ ਹੈ। ਸ਼ਿਓਮੀ X1 ਦੇ ਲਈ ਇਕ TPU ਕੇਸ ਹੈ।
ਪਹਿਲੇ ਵੇਂਰੀਅੰਟ 'ਚ 5.5 ਇੰਚ ਦਾ Pegsus ਡਿਸਪਲੇ ਜੋ ਕਿ ਫੁਲ ਸਕਰੀਨ ਡਿਜ਼ਾਇੰਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਇਹ 2160*1080 ਪਿਕਸਲ ਦਾ ਸਕਰੀਨ ਰੈਜ਼ੋਲੂਸ਼ਨ ਦੇ ਨਾਲ ਮਾਰਕੀਟ 'ਚ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 660 ਚਿਪਸੈਟ ਦਿੱਤਾ ਜਾ ਸਕਦਾ ਹੈ ਇਸ 'ਚ ਇਕ IMX362 ਜਾਂ IMX386 ਡਿਊਲ ਕੈਮਰਾ ਸਿਸਟਮ ਦਿੱਤਾ ਜਾ ਸਕਦਾ ਹੈ ਨਾਲ ਹੀ ਰਿਅਰ -ਮਾਊਟੇਂਡ ਫਿੰਗਰਪ੍ਰਿੰਟ ਸਕੈਨਰ ਅਤੇ 3.5 ਮਿਮੀ. ਆਡੀਓ ਡੈਕ ਸ਼ਾਮਿਲ ਹੋ ਸਕਦਾ ਹੈ। ਟਿਪਸਟਰ ਨੇ ਸ਼ਿਓਮੀ X1 ਦੀ ਕੀਮਤ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਹੈ।
ਸਟੈਂਡਰਡ ਮਾਡਲ-
4GB ਰੈਮ ਦੇ ਨਾਲ 64GB ਇੰਟਰਨਲ ਮੈਮਰੀ ਦੀ ਕੀਮਤ 1,999 ਯੂਆਨ (~$294) ਜਾਂ 2,299 ਯੂਆਨ (~$339) ਹੋ ਸਕਦੀ ਹੈ।
ਹਾਈ ਮਾਡਲ-
6GB ਰੈਮ ਦੇ ਨਾਲ 128GB ਇੰਟਰਨਲ ਮੈਮਰੀ ਦੀ ਕੀਮਤ 2,499 ਯੂਆਨ (~$368) ਜਾਂ 2,799 ਯੂਆਨ (~$412)
ਸਟੈਂਡਰਡ ਅਤੇ ਹਾਈ ਮਾਡਲ ਦੇ ਦੂਜਾ ਸੈਟ-
ਸਟੈਂਡਰਡ ਮਾਡਲ-
6GBਰੈਮ ਦੇ ਨਾਲ 64GB ਇੰਟਰਨਲ ਸਟੋਰੇਜ਼ ਦੀ ਕੀਮਤ 2,299 ਯੂਆਨ (~$339) ਦੇ ਲਗਭਗ ਹੋ ਸਕਦੀ ਹੈ।
ਹਾਈ ਮਾਡਲ
6GBਰੈਮ ਦੇ ਨਾਲ 128GBਇੰਟਰਨਲ ਸਟੋਰੇਜ਼ ਦੀ ਕੀਮਤ 2,799 ਯੂਆਨ (~$412) ਦੇ ਲਗਭਗ ਹੋ ਸਕਦੀ ਹੈ।
ਦੂਜੇ ਸ਼ਿਓਮੀ X1 ਵਰਜ਼ਨ ਰੈਗੂਲਰ ਸਕਰੀਨ ਦੇ ਨਾਲ ਆਉਣ ਦੀ ਉਮੀਦ ਹੈ। ਇਸ ਦੇ ਸਕਰੀਨ ਰੈਜ਼ੋਲੂਸ਼ਨ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਫੁਲ ਐੱਚ.ਡੀ ਰੈਜ਼ੋਲੂਸ਼ਨ ਨੂੰ ਸਪੋਟ ਕਰ ਸਕਦਾ ਹੈ। ਇਹ ਸਨੈਪਡ੍ਰੈਗਨ 660 ਚਿਪਸੈਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਨਾਲ ਹੀ ਇਸ 'ਚ ਫ੍ਰੰਟ-ਫੇਸਿੰਗ ਫਿੰਗਰਪ੍ਰਿੰਟ ਸਕੈਨਰ ਅਤੇ 3.5 ਮਿਮੀ. ਹੈਡਫੋਨਜ਼ ਡੈਕ ਦਿਤਾ ਜਾ ਸਕਦਾ ਹੈ। ਇਸ ਦੇ ਲਈ ਵੀ ਲੀਕਸਟਰ ਨੇ ਸਟੈਂਡਰਡ ਅਤੇ ਹਾਈ ਮਾਡਲ ਦੀ ਕੀਮਤ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ।
ਰੈਗੂਲਰ ਸਕਰੀਨ 'ਚ ਸ਼ਿਓਮੀ X1 ਸਮਾਰਟਫੋਨ ਦੇ ਪਹਿਲੇ ਵੇਂਰੀਅੰਟ 'ਚ 4GBਰੈਮ ਦੇ ਨਾਲ 64GB ਇੰਟਰਨਲ ਮੈਮਰੀ ਦਿੱਤੀ ਜਾ ਸਕਦੀ ਹੈ। ਦੂਜੇ ਵੇਂਰੀਅੰਟ 'ਚ 4GB ਦੇ ਨਾਲ 128GB ਇੰਟਰਨਲ ਮੈਮਰੀ ਦਿੱਤੀ ਜਾ ਸਕਦੀ ਹੈ।
ਫੁਲ ਸਕਰੀਨ ਡਿਸਪਲੇ 'ਚ ਸ਼ਿਓਮੀ X1 ਸਮਾਰਟਫੋਨ ਦੇ ਪਹਿਲੇ ਵੇਂਰੀਅੰਟ 'ਚ 6GB ਰੈਮ ਦੇ ਨਾਲ 64GB ਇੰਟਰਨਲ ਸਟੋਰੇਜ਼ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ ਦੇ ਦੂਜੇ ਵੇਂਰੀਅੰਟ 'ਚ 6GB ਰੈਮ ਦੇ ਨਾਲ 128GB ਇੰਟਰਨਲ ਸਟੋਰੇਜ਼ ਦੇ ਤੌਰ 'ਤੇ ਦਿੱਤੀ ਜਾ ਸਕਦੀ ਹੈ। ਸ਼ਿਓਮੀ X1 GFXBench 'ਤੇ ਲਿਸਟ ਹੋਇਆ ਸ਼ਿਓਮੀ Jason ਸਮਾਰਟਫੋਨ ਹੋ ਸਕਦਾ ਹੈ।
ਟਿਪਸਟਰ ਅੱਗੇ ਦਾਅਵਾ ਕਰਦੇ ਹੈ ਕਿ ਸ਼ਿਓਮੀ Redmi Pro 2 ਸਮਾਰਟਫੋਨ ਨੂੰ ਸ਼ਾਇਦ ਕੰਪਨੀ ਦੁਆਰਾ ਰੱਦ ਕਰ ਦਿੱਤਾ ਗਿਆ ਹੈ। ਕਿਉਕਿ ਮੂਲ ਮਾਰਕੀਟ 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਇਸ ਲਈ ਸ਼ਿਓਮੀ Redmi Pro 2 ਸਮਾਰਟਫੋਨ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਪਿਛਲੇ ਮਹੀਨੇ ਦੀ ਇਕ ਰਿਪੋਰਟ ਦੇ ਅਨੁਮਾਨ ਲਗਾਇਆ ਸੀ ਕਿ ਸ਼ਿਓਮੀ Redmi Pro 2 ਫੁਲ ਸਕਰੀਨ ਡਿਸਪਲੇ ਦੇ ਨਾਲ ਮਾਰਕੀਟ 'ਚ ਉਪਲੱਬਧ ਕਰਵਾਇਆ ਜਾਵੇਗਾ। ਹਾਲਾਂਕਿ ਹੁਣ ਲੱਗਦਾ ਹੈ ਕਿ ਫੋਨ ਸ਼ਿਓਮੀ X1 ਹੋ ਸਕਦਾ ਹੈ। ਲੀਕਸਟਰ ਦਾ ਦਾਅਵਾ ਹੈ ਕਿ ਇਸ ਮਹੀਨੇ 'ਚ ਸ਼ਿਓਮੀ Mi 6 Plus, ਸ਼ਿਓਮੀ X1 ਅਤੇ MIUI 9 Rom ਨੂੰ ਪੇਸ਼ ਕੀਤਾ ਜਾਵੇਗਾ।
5 ਜੁਲਾਈ ਨੂੰ ਭਾਰਤ 'ਚ ਲਾਂਚ ਹੋਵੇਗਾ Nubia N2 ਸਮਾਰਟਫੋਨ
NEXT STORY