ਜਲੰਧਰ - ਐਂਡ੍ਰਾਇਡ ਸਮਾਰਟਫੋਨਸ ਨੂੰ ਪਸੰਦ ਕਰਨ ਦਾ ਸਭ ਤੋਂ ਅਹਿਮ ਕਾਰਨ ਇਹ ਵੀ ਹੈ ਕਿ ਸਮੇਂ-ਸਮੇਂ 'ਤੇ ਇਸ ਓ. ਐੱਸ ਲਈ ਨਵੀਂ ਗੇਮਜ਼ ਅਤੇ ਐਪਸ ਲਾਂਚ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇਸ ਸਟੋਰ 'ਤੇ ਨਵੀਂ ਕੁਕਿੰਗ ਗੇਮ Cooking Fever ਦਾ ਅਪਡੇਟ ਉਪਲੱਬਧ ਹੋਇਆ ਹੈ ਜੋ ਸਮਾਰਟਫੋਨ 'ਤੇ ਖਾਣਾ ਬਣਾਉਣ ਦਾ ਅਨੁਭਵ ਦੇਵੇਗਾ। ਇਸ ਗੇਮ 'ਚ 16 ਵੱਖ-ਵੱਖ ਤਰ੍ਹਾਂ ਦੀ ਲੋਕੇਸ਼ਨਸ ਦਿੱਤੀ ਗਈਆਂ ਹਨ ਜਿੱਥੇ ਤੁਹਾਨੂੰ ਕਾਫ਼ੀ ਮੇਕਰ ਅਤੇ ਓਵਨ ਨੂੰ ਯੂਜ਼ ਕਰ ਵੱਖ-ਵੱਖ ਡਿਸ਼ੇਜ ਬਣਾਉਣੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਕਰਸ਼ਤ ਕਰਨਾ ਹੈ।
ਇਸ ਗੇਮ 'ਚ 400 ਲੈਵਲਸ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਹਾਨੂੰ 400 ਡਿਸ਼ੇਸ ਬਣਾ ਕੇ ਪੂਰਾ ਕਰਨਾ ਹੋਵੇਗਾ। ਇਸ ਗੇਮ ਨੂੰ ਤੁਸੀਂ ਐਂਡ੍ਰਾਇਡ 2.3 ਅਤੇ ਇਸ ਤੋਂ Àਉੁਪਰ ਦੇ ਵਰਜਨਸ 'ਤੇ ਇੰਸਟਾਲ ਕਰ ਕੇ ਪਲੇ ਕਰ ਸਕਦੇ ਹੋ।
ਜਨਵਰੀ 2017 'ਚ ਸੈਮਸੰਗ ਲਾਂਚ ਕਰੇਗੀ ਦੋ ਨਵੇਂ ਸਮਾਰਟਫੋਨਜ਼
NEXT STORY