ਗੈਜੇਟ ਡੈਸਕ- Motorola ਨੇ ਹਾਲ ਹੀ ’ਚ ਭਾਰਤ ’ਚ ਸਮਾਰਟਫੋਨ ਦੀ ਨਵੀਂ Edge Fusion ਸੀਰੀਜ਼ ਦੇ ਲਾਂਚ ਦਾ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਸੰਕੇਤ ਮਿਲਿਆ ਹੈ ਕਿ ਕੰਪਨੀ ਜਲਦੀ ਹੀ ਦੇਸ਼ ’ਚ Motorola Edge 60 Fusion ਪੇਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ, ਅਧਿਕਾਰਤ ਐਲਾਨ ਤੋਂ ਪਹਿਲਾਂ ਹੀ, ਇਸ ਆਉਣ ਵਾਲੇ ਮੋਟੋਰੋਲਾ ਡਿਵਾਈਸ ਦੀ ਲਾਂਚ ਮਿਤੀ ਅਤੇ ਪ੍ਰਮੁੱਖ ਸਪੈਸੀਫਿਕੇਸ਼ਨਜ਼ ਦਾ ਖੁਲਾਸਾ ਹੋ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਾਵਧਾਨ! 1 ਅਪ੍ਰੈਲ ਤੋਂ ਬੰਦ ਹੋ ਜਾਵੇਗੀ ਇਨ੍ਹਾਂ ਮੋਬਾਇਲ ਨੰਬਰਾਂ ’ਤੇ ਬੈਂਕਿੰਗ ਤੇ UPI ਸੇਵਾ
Motorola Edge 60 Fusion ਇੰਡੀਆ ਲਾਂਚ ਮਿਤੀ, ਸਪੈਸੀਫਿਕੇਸ਼ਨਜ਼ (ਲੀਕ)
- ਦੱਸ ਦਈਏ ਕਿ X 'ਤੇ ਖੁਲਾਸਾ ਹੋਇਆ ਹੈ ਕਿ Motorola Edge 60 Fusion ਨੂੰ ਭਾਰਤ ’ਚ ਅਧਿਕਾਰਤ ਤੌਰ 'ਤੇ 2 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮਾਰਟਫੋਨ ਦੀ ਪਹਿਲੀ ਵਿਕਰੀ 9 ਅਪ੍ਰੈਲ ਨੂੰ ਹੋਵੇਗੀ।
- ਲੀਕ ਦੇ ਅਨੁਸਾਰ, ਐਜ 60 ਫਿਊਜ਼ਨ ’ਚ 6.7-ਇੰਚ ਕਵਾਡ-ਕਰਵਡ AMOLED ਡਿਸਪਲੇਅ ਹੋਵੇਗਾ, ਜੋ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰੇਗਾ।
- ਇਹ ਸਮਾਰਟਫੋਨ MediaTek Dimensity 7400 SoC ਦੁਆਰਾ ਸੰਚਾਲਿਤ ਹੋਵੇਗਾ, ਜੋ ਕਿ TSMC ਦੇ 4nm ਪ੍ਰੋਸੈਸ ਨੋਡ 'ਤੇ ਅਧਾਰਤ ਹੈ। ਇਸ ’ਚ ਚਾਰ ਕੋਰਟੈਕਸ A78 ਕੋਰ (2.60GHz) ਅਤੇ ਚਾਰ ਕੋਰਟੈਕਸ A55 ਕੋਰ (2.0GHz) ਹੋਣਗੇ। ਗ੍ਰਾਫਿਕਸ ਲਈ ਮਾਲੀ G615 GPU ਦਿੱਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਖਰੀਦਣ ਜਾ ਰਹੇ ਹੋ Smart TV ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਕਿਤੇ ਪੈ ਨਾ ਜਾਵੇ ਬਅਦ ’ਚ ਪਛਤਾਉਣਾ
- ਫੋਨ ’ਚ 50MP Sony LYT 700 ਪ੍ਰਾਇਮਰੀ ਕੈਮਰਾ ਅਤੇ 13MP ਸੈਕੰਡਰੀ ਕੈਮਰਾ ਹੋ ਸਕਦਾ ਹੈ। ਲੀਕ ਹੋਏ ਰੈਂਡਰ ਤਿੰਨ ਕੱਟਆਊਟ ਦਿਖਾਉਂਦੇ ਹਨ, ਜੋ ਦਰਸਾਉਂਦੇ ਹਨ ਕਿ ਇਸ ’ਚ ਟ੍ਰਿਪਲ ਕੈਮਰਾ ਸੈੱਟਅੱਪ ਵੀ ਹੋ ਸਕਦਾ ਹੈ। ਸੈਲਫੀ ਲਈ, ਇਸ ’ਚ 32MP ਦਾ ਫਰੰਟ ਕੈਮਰਾ ਹੋ ਸਕਦਾ ਹੈ।
- ਪਾਵਰ ਬੈਕਅੱਪ ਲਈ ਮੋਬਾਈਲ ’ਚ 5500mAh ਦੀ ਵੱਡੀ ਬੈਟਰੀ ਦੀ ਉਪਲਬਧਤਾ ਬਾਰੇ ਵੇਰਵੇ ਸਾਹਮਣੇ ਆਏ ਹਨ।
- ਸੂਤਰਾਂ ਅਨੁਸਾਰ, ਮੋਟੋਰੋਲਾ ਐਜ 60 ਫਿਊਜ਼ਨ ਨੂੰ MLT 810 STD ਮਿਲਟਰੀ-ਗ੍ਰੇਡ ਸਰਟੀਫਿਕੇਸ਼ਨ ਪ੍ਰਾਪਤ ਹੋਵੇਗਾ ਅਤੇ ਇਹ IP69 ਧੂੜ ਅਤੇ ਪਾਣੀ-ਰੋਧਕ ਫੀਚਰ ਦੇ ਨਾਲ ਆਵੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, Motorola Edge 60 Fusion 8GB + 256GB ਵੇਰੀਐਂਟ ’ਚ ਲਾਂਚ ਕੀਤਾ ਜਾਵੇਗਾ, ਜਿਸਦੀ ਕੀਮਤ EUR 350 (ਲਗਭਗ ₹33,100) ਹੋਵੇਗੀ। ਹਾਲਾਂਕਿ, ਭਾਰਤ ’ਚ ਇਸਦੀ ਕੀਮਤ ਪਿਛਲੇ ਮਾਡਲ ਵਾਂਗ ₹25,000 ਤੋਂ ਘੱਟ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਲੀਕ ਹੋਏ ਅਧਿਕਾਰਤ ਰੈਂਡਰਾਂ ਦੇ ਅਨੁਸਾਰ, ਐਜ 60 ਫਿਊਜ਼ਨ ਨੂੰ ਨੀਲੇ, ਗੁਲਾਬੀ ਅਤੇ ਜਾਮਨੀ ਰੰਗਾਂ ’ਚ ਲਾਂਚ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - 8000 ਤੋਂ ਵੀ ਸਸਤੇ ’ਚ ਮਿਲਾ ਰਿਹਾ Vivo ਦਾ ਇਹ 4G Smartphone, ਜਾਣੋ ਫੀਚਰਜ਼
ਪੜ੍ਹੋ ਇਹ ਅਹਿਮ ਖ਼ਬਰ - Mobile ’ਤੇ ਆਉਣ ਅਜਿਹੇ Message ਤਾਂ ਤੁਰੰਤ ਹੋ ਜਾਓ ਸਾਵਧਾਨ! Scammers ਨੇ ਲੱਭਿਆ ਨਵਾਂ ਤਰੀਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਵਧਣ ਵਾਲੀ ਹੈ ਤੁਹਾਡੀ ਮਨਪਸੰਦ ਕਾਰ ਦੀ ਕੀਮਤ, ਕੰਪਨੀਆਂ ਨੇ ਕੀਤਾ ਕੀਮਤਾਂ ਵਧਾਉਣ ਦਾ ਐਲਾਨ
NEXT STORY