ਜਲੰਧਰ : ਸੁਪਰ ਮਾਰੀਓ ਰਨ ਗੇਮ ਬਹੁਤ ਲੋਕਪ੍ਰਿਅ ਹੋ ਰਹੀ ਹੈ ਅਤੇ ਇਸ ਨੇ ਸਫਲਤਾ ਦੀ ਨਵੀਂ ਉਚਾਈ ਨੂੰ ਪਾ ਲਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਲਾਂਚ ਹੋਣ ਤੋਂ ਪਹਿਲੇ 4 ਦੋਨਾਂ 'ਚ ਸੁਪਰ ਮਾਰਾਓ ਰਮ ਨੂੰ 40 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਹੈ। ਇਸ ਦੇ ਨਾਲ ਸੁਪਰ ਮਾਰੀਓ ਰਨ ਨੇ ਨਾਇਟੈਂਡੋ ਦੀ ਹੋਰ ਲੋਕਪ੍ਰਿਅ ਗੇਮ ਪੋਕੇਮਾਨ ਗੋ ਨੂੰ ਪਿੱਛੇ ਛੱਡ ਦਿੱਤਾ ਹੈ
ਇਨ੍ਹੇ ਘੱਟ ਸਮੇਂ 'ਚ ਇੰਨੀ ਜ਼ਿਆਦਾ ਗਿਣਤੀ 'ਚ ਡਾਊਨਲੋਡਸ ਹੋਣ ਦੇ ਕਾਰਨ ਸੁਪਰ ਮਾਰੀਓ ਰਨ ਫ੍ਰੀ ਟਾਪ ਰੈਂਕਿੰਗ ਐਪਸ 'ਚ ਸ਼ਾਮਿਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸੁਪਰ ਮਾਰੀਓ ਰਨ ਨੂੰ 15 ਦਸੰਬਰ ਨੂੰ ਆਈ. ਓ. ਐੱਸ. ਡਿਵਾਈਸਿਸ (ਆਈਫੋਨਸ, ਆਈਪੈਡਸ ਅਤੇ ਆਈ. ਪੌਡਸ) ਲਈ ਲਾਂਚ ਕੀਤਾ ਗਿਆ ਹੈ। ਇਸ ਗੇਮ ਦਾ ਸਾਇਜ਼ 205 ਐੱਮ. ਬੀ. ਦਾ ਹੈ ਅਤੇ ਆਈ. ਓ. ਐੱਸ. 8 ਅਤੇ ਉਸ ਤੋਂ ਉਪਰ ਤੋਂ ਵਰਜਨ ਵਾਲੇ ਐਪਲ ਡਿਵਾਈਸ 'ਚ ਇਸ ਨੂੰ ਖੇਡਿਆ ਜਾ ਸਕਦਾ ਹੈ।
iPhone 8 'ਚ ਦੇਖਣ ਨੂੰ ਮਿਲ ਸਕਦੇ ਹਨ ਇਹ ਕਮਾਲ ਦੇ ਫੀਚਰਜ਼
NEXT STORY