ਆਟੋ ਡੈਸਕ- ਸੁਜ਼ੂਕੀ ਐਕਸੈਸ 125, ਬਰਗਮੈਨ ਸਟ੍ਰੀਟ ਨੂੰ ਨਵੇਂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਹੁਣ ਇਹ ਡਿਊਲ ਟੋਨ (ਮੈਟਾਲਿਕ ਸੋਨੋਮਾ ਰੈੱਡ ਅਤੇ ਪਰਲ ਮਿਰਾਜ ਵਾਈਟ) 'ਚ ਉਪਲੱਬਧ ਹੈ, ਜਦੋਂਕਿ ਬਰਗਮੈਨ ਸਟ੍ਰੀਟ 'ਚ ਇਕ ਨਵਾਂ ਸ਼ੇਡ ਹੈ ਜਿਸ ਨੂੰ ਮੈਟਾਲਿਕ ਮੈਟ ਬਲੈਕ ਨੰਬਰ 2 ਕਿਹਾ ਜਾਂਦਾ ਹੈ।

ਪਾਵਰ ਲਈ ਸਕੂਟਰ 'ਚ 124 ਸੀਸੀ, ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 6,750rpm 'ਤੇ 8.7 hp ਅਤੇ 5,500rpm 'ਤੇ 10 Nm ਦਾ ਟਾਰਕ ਦਿੰਦਾ ਹੈ। ਸਸਪੈਂਸ਼ਨ ਨੂੰ ਟੈਲੀਸਕੋਪਿਕ ਫੋਰਕ ਅਤੇ ਮੋਨੋਸ਼ਾਕ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਉਥੇ ਹੀ ਸੀ.ਬੀ.ਐੱਸ. ਦੇ ਨਾਲ ਫਰੰਟ ਡਿਸਕ ਅਤੇ ਰੀਅਰ ਡਰੱਮ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ।
ਗਲੋਬਲ ਆਊਟੇਜ ਤੋਂ ਬਾਅਦ ਕ੍ਰਾਊਡਸਟ੍ਰਾਈਕ ਦੇ CEO ਨੇ ਮੰਗੀ ਮੁਆਫੀ
NEXT STORY