ਜਲੰਧਰ- ਇੰਡੀਅਨ ਇਲੈਕਟ੍ਰਾਨਿਕ ਗੈਜੇਟ ਬਰਾਂਡ TAGG Airbuds ਵਾਇਰਲੈੱਸ ਈਅਰਫੋਨ ਲਾਂਚ ਕੀਤੇ ਹਨ। ਈ. ਜੀ ਟੂ ਵੇਅਰ ਤੇ ਲਾਈਟਵੇਟ ਈਅਰਫੋਨ ਸਟੀਰੀਓ ਸਾਊਂਡ ਆਉਟਪੁੱਟ ਦੇ ਨਾਲ ਆਉਂਦੇ ਹਨ ਜੋ ਬਲੂਟੁੱਥ 4.2 ਟੈਕਨਾਲੌਜੀ ਸਪੋਰਟ ਕਰਦੇ ਹਨ। ਇਹ ਈਅਰਫੋਨ ਚੰਗਾ ਮਿਊਜ਼ਿਕ ਆਉਟਪੁੱਟ ਦਿੰਦੇ ਹਨ। ਇਸ ਪ੍ਰੋਡਕਟ ਦੀ MRP 2,499 ਰੁਪਏ ਹੈ ਤੇ ਇਹ ਕੰਪਨੀ ਦੀ ਵੈੱਬਸਾਈਟ ਤੇ ਈ-ਕਾਮਰਸ ਫਲਿੱਪਕਾਰਟ ਤੇ ਅਮੇਜ਼ਨ 'ਤੇ 1,749 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ।
ਸਲੀਕ ਡਿਜ਼ਾਈਨ
TAGG Airbuds ਨੂੰ ਸਲੀਕ ਮੈਟਾਲਿਕ ਡਿਜ਼ਾਈਨ, ਮਾਈਕ੍ਰੋਫੋਨ ਦੇ ਨਾਲ ਲਾਂਚ ਕੀਤਾ ਗਿਆ ਹੈ ਜਿਸ ਦੇ ਨਾਲ ਤੁਸੀਂ ਇਸ ਦਾ ਇਸਤੇਮਾਲ ਹੈਂਡਸ ਫ੍ਰੀ ਕਾਲਿੰਗ ਲਈ ਕਰ ਸਕਦੇ ਹੋ। ਇਸ 'ਚ ਮੈਗਨੇਟਿਕ ਲਾਕ ਹੈ ਜਿਸ ਦੇ ਨਾਲ ਜੇਕਰ ਤੁਸੀਂ ਇਸ ਈਅਰਫੋਨ ਦਾ ਇਸਤੇਮਾਲ ਨਹੀਂ ਕਰ ਰਹੇ ਹਨ ਤਾਂ ਇਹ ਲਾਕ ਰਹਿੰਦਾ ਹੈ। ਇਹ ਤੁਹਾਡੇ ਗਲੇ 'ਚ ਇਕ ਲਾਕੇਟ ਦੀ ਤਰ੍ਹਾਂ ਦਿੱਸਦਾ ਹੈ ਜੋ ਦੇਖਣ 'ਚ ਕਾਫ਼ੀ ਸਟਾਈਲਿਸ਼ ਲੱਗਦਾ ਹੈ। ਇਸ ਦੇ ਨਾਲ ਹੀ ਇਹ ਗਲੇ 'ਚੋ ਡਿੱਗੇਗਾ ਨਹੀਂ।
ਪਾਵਰਫੁੱਲ ਸਾਊਂਡ ਲਈ ਹਨ 6mm ਡਰਾਇਵਰਸ
TAGG ਦੇ ਇਸ ਏਅਰਬਡਸ 'ਚ 90 mAh ਦੀ ਬੈਟਰੀ ਦਿੱਤੀ ਗਈ ਹੈ ਜੋ ਚਾਰ ਤੋਂ ਛੇ ਘੰਟੇ ਦਾ ਮਿਊਜ਼ਿਕ ਪਲੇਟਾਈਮ ਦਿੰਦੀ ਹੈ। ਇਸ ਡਿਵਾਈਸ 'ਚ 6mm ਡਰਾਈਵਰਸ ਹਨ ਜੋ ਪਾਵਰਫੁੱਲ ਸਾਊਂਡ ਦਿੰਦੇ ਹਨ।
ਮਿਲੇਗਾ 5 ਤੋਂ 7 ਘੰਟੇ ਦਾ ਟਾਕ ਟਾਈਮ
ਕੰਪਨੀ ਦਾ ਦਾਅਵਾ ਹੈ ਕਿ ਇਸ Airbuds ਵਾਇਰਲੈੱਸ ਈਅਰਫੋਨ 'ਚ ਤੁਹਾਨੂੰ 5 ਤੋਂ 7 ਘੰਟੇ ਦਾ ਟਾਕ ਟਾਈਮ ਮਿਲੇਗਾ। ਇਸ ਦਾ ਸਟੈਂਡਬਾਏ ਟਾਈਮ 260 ਘੰਟੇ ਤੱਕ ਹੈ। ਕੰਪਨੀ ਦੇ ਮੁਤਾਬਕ ਇਸ ਈਅਰਫੋਨ ਦੀ ਬਲੂਟੁੱਥ ਰੇਂਜ 33 ਫੁੱਟ ਹੈ। 15 ਗਰਾਮ ਵਾਲੇ ਇਸ ਈਅਰਫੋਨ ਦੀ ਪਾਵਰ ਇਨਪੁੱਟ 43 5V 500 m1 ਦਾ ਹੈ।
ਮਿਊਜ਼ਿਕ ਦੇ ਸ਼ੌਕੀਨਾਂ ਲਈ Portronics ਨੇ ਲਾਂਚ ਕੀਤਾ ਪਾਵਰਫੁੱਲ ਸਾਊਂਡਬਾਰ ਸਪੀਕਰ
NEXT STORY