ਗੈਜੇਟ ਡੈਸਕ– ਟੈਕਨੋ ਇੰਡੀਆ ਨੇ ਆਪਣੇ ਗਾਹਕਾਂ ਦੇ ਖਰੀਦਦਾਰੀ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਪਣੇ ਪਹਿਲੇ ਵਿਸ਼ੇਸ਼ ਰਿਟੇਲ ਆਊਟਲੇਟ ਦੇ ਲਾਂਚ ਦਾ ਐਲਾਨ ਕੀਤਾ ਹੈ। ਇਹ ਆਊਟਲੇਟ ਪੂਰਵੀ ਦਿੱਲੀ ਦੇ ਅੱਧ ’ਚ ਟੈਕਨੋ ਬ੍ਰਾਂਡਿਡ ਲਕਸ਼ਮੀ ਨਗਰ ਮੈਟਰੋ ਸਟੇਸ਼ਨ ’ਤੇ ਸਥਿਤ ਹੈ ਜੋ ਦਿੱਲੀ ਦੇ ਸਭ ਤੋਂ ਰੁੱਝੇ ਹੋਏ ਮੋਬਾਇਲ ਕਲੱਸਟਰ ਬਾਜ਼ਾਰਾਂ ’ਚੋਂ ਇਕ ਹੈ। ਬ੍ਰਾਂਡ ਦੇ ‘ਸਟਾਪ ਏਟ ਨਥਿੰਗ’ ਵਿਜ਼ਨ ਦੇ ਅਨੁਰੂਪ, ਇਹ ਟੈਕਨੋ ਦੀ ਇਕ ਹੋਰ ਪਹਿਲ ਹੈ ਜੋ ਨਾ ਸਿਰਫ ਇਕ ਆਸਾਨ ਰਿਟੇਲ ਅਨੁਭਵ ਪ੍ਰਦਾਨ ਕਰਨ ਲਈ ਕੰਪਨੀ ਦੀ ਵਚਨਬੱਧਤਾ ’ਤੇ ਜ਼ੋਰ ਦਿੰਦੀ ਹੈ ਸਗੋਂ ਆਪਣੇ ਟਾਰਗੇਟ ਸਰੋਤਿਆਂ ਨੂੰ ਬ੍ਰਾਂਡ ਨਾਲ ਮਜ਼ਬੂਤੀ ਨਾਲ ਜੜਦੀ ਹੈ।
ਇਸ ਆਊਟਲੇਟ ’ਚ ਟੈਕਨੋ ਦੇ ਸਾਰੇ ਪ੍ਰੋਡਕਟ ਲਾਈਨ ਪੋਰਟਫੋਲੀਓ ਦੇ ਸਭਤੋਂ ਲੋਕਪ੍ਰਸਿੱਧ ਸਮਾਰਟਫੋਨ ਉਪਲੱਬਧ ਹੋਣਗੇ। ਇਸ ਵਿਚ ਕੈਮਰਾ-ਸੈਂਟ੍ਰਿਕ ਕੈਮਨ ਸੀਰੀਜ਼, ਦਮਦਾਰ ਪੋਵਾ ਸੀਰੀਜ਼ ਅਤੇ ਸਪਾਰਕ ਸੀਰੀਜ਼ ਸ਼ਾਮਲ ਹੈ। ਵਿਸ਼ੇਸ਼ ਰਿਟੇਲ ਆਊਟਲੇਟ ’ਚ ਉਪਲੱਬਧ ਕੁਝ ਉਤਪਾਦਾਂ ’ਚ ਟੈਕਨੋ ਪੋਵਾ, ਕੈਮਨ 16, ਸਪਾਰਕ 7 ਸੀਰੀਜ਼ ਸਮੇਤ ਕਈ ਹੋਰ ਸ਼ਾਮਲ ਹਨ। ਮੈਟਰੋ ਸਟੇਸ਼ਨ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਇਥੇ ਕਾਫੀ ਜ਼ਿਆਦਾ ਹੈ ਅਤੇ ਇਸ ਨਾਲ ਇਸ ਆਊਟਲੇਟ ’ਚ ਲੋਕਾਂ ਦੀ ਆਵਾਜਾਈ ਬਣੀ ਰਹੇਗੀ।
ਆਊਟਲੇਟ ਦੇ ਉਦਘਾਟਨ ’ਤੇ ਟਿੱਪਣੀ ਕਰਦੇ ਹੋਏ, ਟ੍ਰਾਂਸੀਆਨ ਇੰਡੀਆ ਦੇ ਸੀ.ਈ.ਓ. ਅਰਿਜੀਤ ਤਾਲਾਪਾਤਰਾ ਨੇ ਕਿਹਾ ਕਿ ਬ੍ਰਾਂਡ ਟੈਕਨੋ ਦਾ ਪਹਿਲਾ ਵਿਸ਼ੇਸ਼ ਰਿਟੇਲ ਸਟੋਰ ਸਾਡੇ ਕੁੱਲ 50,000+ ਮਲਟੀ-ਬ੍ਰਾਂਡ ਰਿਟੇਲ ਆਊਟਲੇਟ ’ਚ ਇਕ ਨਵਾਂ ਸੰਕਲਨ ਹੈ ਜੋ ਗਾਹਕਾਂ ਨੂੰ ਖਰੀਦਦਾਰੀ ਦਾ ਫੈਸਲਾ ਕਰਨ ਤੋਂ ਪਹਿਲਾਂ ਆਪਣੇ ਪੰਸਦੀਦਾ ਟੈਕਨੋ ਉਤਪਾਦਾਂ ਨੂੰ ਛੂਹਣ ਅਤੇ ਉਨ੍ਹਾਂ ਨੂੰ ਮਹਿਸੂਸ ਕਰਨ ਦੀ ਮਨਜ਼ੂਰੀ ਦੇਵੇਗਾ।
ਕਾਲਿੰਗ ਫੀਚਰ ਦੀ ਸਪੋਰਟ ਨਾਲ ਭਾਰਤ ’ਚ ਲਾਂਚ ਹੋਈ Timex Fit 2.0 ਸਮਾਰਟਵਾਚ
NEXT STORY