ਗੈਜੇਟ ਡੈਸਕ– ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਤੋਂ ਬਾਅਦ ਸਭ ਤੋਂ ਜ਼ਿਆਦਾ ਫਾਇਦਾ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਹੋਇਆ ਹੈ। ਪਿਛਲੇ ਇਕ ਸਾਲ ’ਚ ਟੈਲੀਗ੍ਰਾਮ ’ਚ ਬਹੁਤ ਸਾਰੇ ਨਵੇਂ ਫੀਚਰਜ਼ ਵੀ ਜੁੜੇ ਹਨ। ਹੁਣ ਟੈਲੀਗ੍ਰਾਮ ’ਚ ਇਕ ਅਜਿਹਾ ਫੀਚਰ ਆ ਰਿਹਾ ਹੈ ਜਿਸ ਦੀ ਵਰਤੋਂ ਕੋਰੋਨਾ ਕਾਲ ’ਚ ਸਭ ਤੋਂ ਜ਼ਿਆਦਾ ਹੋ ਰਹੀ ਹੈ। ਜੀ ਹਾਂ, ਟੈਲੀਗ੍ਰਾਮ ’ਚ ਜਲਦ ਹੀ ਗਰੁੱਪ ਵੀਡੀਓ ਕਾਲਿੰਗ ਦਾ ਫੀਚਰ ਆਉਣ ਵਾਲਾ ਹੈ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਇਸ ਦੀ ਜਾਣਕਾਰੀ ਖੁਦ ਟੈਲੀਗ੍ਰਾਮ ਦੇ ਸੀ.ਈ.ਓ. ਪਾਵੇਲ ਦੁਰੋਵ ਨੇ ਦਿੱਤੀ ਹੈ। ਉਨ੍ਹਾਂ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਗਰੁੱਪ ਵੀਡੀਓ ਕਾਲਿੰਗ ਦਾ ਫੀਚਰ ਸਭ ਤੋਂ ਪਹਿਲਾਂ ਆਈ.ਓ.ਐੱਸ. ’ਚ ਆਏਗਾ। ਟੈਲੀਗ੍ਰਾਮ ’ਚ ਗਰੁੱਪ ਵੀਡੀਓ ਕਾਲਿੰਗ ਦੀ ਅਪਡੇਟ ਅਗਲੇ ਮਹੀਨੇ ਜਾਰੀ ਹੋਵੇਗੀ। ਦੱਸ ਦੇਈਏ ਕਿ ਗਰੁੱਪ ਵੀਡੀਓ ਕਾਲਿੰਗ ਫੀਚਰ ਲਾਂਚ ਕਰਨ ਦੀ ਪਲਾਨਿੰਗ 2020 ਦੀ ਸੀ ਪਰ ਕਿਸੇ ਵਜ੍ਹਾ ਕਾਰਨ ਅਜਿਹਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ
ਦੁਰੋਵ ਨੇ ਆਉਣ ਵਾਲੇ ਫੀਚਰ ਗਰੁੱਪ ਵੀਡੀਓ ਕਾਲ ਬਾਰੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਟੈਲੀਗ੍ਰਾਮ ਚੈਨਲ ’ਤੇ ਲਿਖਿਆ ਕਿ ਵੀਡੀਓ ਕਾਲ ’ਚ ਸਕਰੀਨ ਸ਼ੇਅਰਿੰਗ, ਐਨਕ੍ਰਿਪਸ਼ਨ, ਨੌਇਜ਼ ਕੈਂਸੀਲੇਸ਼ਨ, ਡੈਸਕਟਾਪ ਅਤੇ ਟੈਬਲੇਟ ਸੁਪੋਰਟ ਅੱਜ ਦੀ ਜ਼ਰੂਰਤ ਦੇ ਹਿਸਾਬ ਨਾਲ ਵੀਡੀਓ ਕਾਨਫਰੰਸਿੰਗ ਟੂਲ, ਟੈਲੀਗ੍ਰਾਮ ਲੈਵਲ ਯੂ.ਆਈ. ਵਰਗੇ ਫੀਚਰਜ਼ ਮਿਲਣਗੇ।
ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਟੈਲੀਗ੍ਰਾਮ ਨਿੱਜੀ ਵੀਡੀਓ ਕਾਲ ਲਈ ਪਹਿਲਾਂ ਤੋਂ ਹੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਰਿਹਾ ਹੈ ਅਤੇ ਹੁਣ ਇਸ ਐਨਕ੍ਰਿਪਸ਼ਨ ਦੀ ਸੁਪੋਰਟ ਗਰੁੱਪ ਵੀਡੀਓ ਕਾਲ ’ਚ ਵੀ ਮਿਲਣ ਦੀ ਸੰਭਾਵਨਾ ਹੈ। ਕੋਰੋਨਾ ਕਾਲ ’ਚ ਵਰਕ ਫਰਾਮ ਹੋਮ ’ਚ ਟੈਲੀਗ੍ਰਾਮ ਨੂੰ ਕਾਫੀ ਫਾਇਦਾ ਹੋਇਆ ਹੈ।
ਇਹ ਵੀ ਪੜ੍ਹੋ– ਕੋਰੋਨਾ ਮਰੀਜ਼ ਹਸਪਤਾਲ ’ਚ ਹੀ ਕਰ ਰਿਹੈ ਸੀ.ਏ. ਪੇਪਰ ਦੀ ਤਿਆਰੀ
ਦੱਸ ਦੇਈਏ ਕਿ ਸਾਲ 2018 ’ਚ ਟੈਲੀਗ੍ਰਾਮ ਦੇ ਯੂਜ਼ਰਸ ਦੀ ਗਿਣਤੀ 200 ਮਿਲੀਅਨ ਸੀ ਜੋ ਕਿ ਅਪ੍ਰੈਲ 2020 ’ਚ 400 ਮਿਲੀਅਨ ਪਹੁੰਚ ਗਈ ਸੀ। ਉਸ ਤੋਂ ਬਾਅਦ 2021 ’ਚ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਫਾਇਦਾ ਵੀ ਟੈਲੀਗ੍ਰਾਮ ਨੂੰ ਹੋਇਆ।
29 ਅਪ੍ਰੈਲ ਨੂੰ ਭਾਰਤ 'ਚ ਲਾਂਚ ਹੋਵੇਗਾ ਵੀਵੋ ਦਾ ਇਹ 5ਜੀ ਸਮਾਰਟਫੋਨ
NEXT STORY