ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੇ ਵਟਸਐਪ ਨੂੰ ਟੱਕਰ ਦੇਣ ਲਈ ਆਪਣੇ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਵੀਡੀਓ ਕਾਲਿੰਗ ਦਾ ਫੀਚਰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਦੇ ਆਉਣ ਦੀ ਚਰਚਾ ਪਿਛਲੇ ਕਾਫੀ ਸਮੇਂ ਤੋਂ ਹੋ ਰਹੀ ਸੀ। ਟੈਲੀਗ੍ਰਾਮ ਨੇ ਇਹ ਫੀਚਰ ਆਪਣੀ 7ਵੀਂ ਵਰ੍ਹੇਗੰਢ ਮੌਕੇ ਜਾਰੀ ਕੀਤਾ ਹੈ। ਟੈਲੀਗ੍ਰਾਮ ਦਾ ਇਹ ਫੀਚਰ ਅਲਫਾ ਵਰਜ਼ਨ ’ਤੇ ਜਾਰੀ ਹੋ ਗਿਆ ਹੈ ਅਤੇ ਕੰਪਨੀ ਮੁਤਾਬਕ, ਉਸ ਦੀ ਵੀਡੀਓ ਕਾਲਿੰਗ ਸੁਰੱਖਿਅਤ ਹੈ। ਇਸ ਦੀ ਟੈਸਟਿੰਗ ਲਈ ਕੰਪਨੀ ਨੇ ਖ਼ਾਸ ਇਮੋਜੀ ਮੈਚਿੰਗ ਫੀਚਰ ਵੀ ਪੇਸ਼ ਕੀਤਾ ਹੈ। ਟੈਲੀਗ੍ਰਾਮ ਨੇ ਇਹ ਵੀ ਕਿਹਾ ਹੈ ਕਿ ਉਹ ਜਲਦੀ ਹੀ ਗਰੁੱਪ ਵੀਡੀਓ ਕਾਲਿੰਗ ਫੀਚਰ ਵੀ ਪੇਸ਼ ਕਰੇਗੀ।
ਟੈਲੀਗ੍ਰਾਮ ਨੇ ਇਸ ਫੀਚਰ ਦੀ ਲਾਂਚਿੰਗ ਨੂੰ ਲੈ ਕੇ ਕਿਹਾ ਹੈ ਕਿ ਵੀਡੀਓ ਕਾਲਿੰਗ ਫੀਚਰ ਪਿਕਚਰ-ਟੂ-ਪਿਕਚਰ ਯਾਨੀ ਪੀ.ਪੀ.ਆਈ. ਮੋਡ ਨੂੰ ਸੁਪੋਰਟ ਕਰੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਯੂਜ਼ਰਸ ਵੀਡੀਓ ਚੈਟ ਨੂੰ ਸਕਰੋਲ ਕਰਕੇ ਹੋਰ ਕੰਮ ਵੀ ਫੋਨ ’ਤੇ ਕਰ ਸਕਣਗੇ। ਯੂਜ਼ਰਸ ਵੀਡੀਓ ਕਾਲ ਤੋਂ ਵੌਇਸ ਕਾਲ ’ਤੇ ਵੀ ਜਾ ਸਕਦੇ ਹਨ।
ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਕਿਸੇ ਕਾਨਟੈਕਟ ਦੀ ਪ੍ਰੋਫਾਈਲ ’ਚ ਜਾ ਕੇ ਕਾਲ ਬਟਨ ’ਤੇ ਕਲਿੱਕ ਕਰਕੇ ਕਾਲਿੰਗ ਕਰ ਸਕਣਗੇ। ਨਾਲ ਹੀ ਐਨਕ੍ਰਿਪਸ਼ਨ ਨੂੰ ਕਨਫਰਮ ਕਰਨ ਲਈ ਸਕਰੀਨ ’ਤੇ ਚਾਰ ਇਮੋਜੀ ਵਿਖਾਈ ਦੇਣਗੇ। ਜੇਕਰ ਤੁਹਾਡੀ ਸਕਰੀਨ ’ਤੇ ਚਾਰ ਇਮੋਜੀ ਨਹੀਂ ਵਿਖਾਈ ਦੇ ਰਹੇ ਤਾਂ ਤੁਹਾਡੀ ਕਾਲਿੰਗ ਸੁਰੱਖਿਅਤ ਨਹੀਂ ਹੈ।
ਦੱਸ ਦੇਈਏ ਕਿ ਟੈਲੀਗ੍ਰਾਮ ਸਾਲ 2013 ’ਚ ਲਾਂਚ ਹੋਇਆ ਸੀ। ਹੁਣ ਇਸ ਦੇ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ ਅਤੇ ਟਾਪ 10 ਡਾਊਨਲੋਡਿੰਗ ਐਪ ਦੀ ਲਿਸਟ ’ਚ ਟੈਲੀਗ੍ਰਾਮ ਹੈ। ਟੈਲੀਗ੍ਰਾਮ ’ਚ ਕਈ ਅਜਿਹੇ ਫੀਚਰਜ਼ ਹਨ ਜੋ ਵਟਸਐਪ ਵਰਗੇ ਐਪਸ ’ਚ ਨਹੀਂ ਹਨ। ਜਿਵੇਂ ਕਿ ਟੈਲੀਗ੍ਰਾਮ ’ਤੇ ਤੁਸੀਂ 2 ਜੀ.ਬੀ. ਤਕ ਦੀ ਫਾਈਲ ਸ਼ੇਅਰ ਕਰ ਸਕਦੇ ਹਨ ਜਦਕਿ ਵਟਸਐਪ ’ਚ ਸਿਰਫ 16 ਐੱਮ.ਬੀ. ਤਕ ਫਾਈਲ ਸ਼ੇਅਰ ਕੀਤੀ ਜਾ ਸਕਦੀ ਹੈ।
900cc ਦੇ ਪੈਰੇਲਲ-ਟਵਿਨ ਇੰਜਣ ਨਾਲ ਭਾਰਤ ’ਚ ਲਾਂਚ ਹੋਈ BS6 Triumph Street Twin
NEXT STORY