ਆਟੋ ਡੈਸਕ- ਅਮਰੀਕੀ ਕੰਪਨੀ ਟੈਸਲਾ ਦੀਆਂ ਕਾਰਾਂ ਦੁਨੀਆ ਭਰ 'ਚ ਕਾਫੀ ਪ੍ਰਸਿੱਧ ਹਨ। ਕੰਪਨੀ ਨੇ ਆਪਣੇ ਮਾਡਲ Tesla Y ਦੀਆਂ ਕੁੱਲ 3,470 ਕਾਰਾਂ ਨੂੰ ਵਾਪਸ ਮੰਗਵਾਇਆ ਹੈ। ਟੈਸਲਾ ਮੁਤਾਬਕ, ਗੱਡੀ ਦੀ ਦੂਜੀ ਰੋਅ ਦੀ ਸੀਟਬੈਕ 'ਚ ਕੁਝ ਸਮੱਸਿਆ ਸੀ, ਜਿਸਦੇ ਚਲਦੇ ਇੰਨੀਆਂ ਗੱਡੀਆਂ ਨੂੰ ਵਾਪਸ ਮੰਗਵਾਇਆ ਗਿਆ ਹੈ। ਕੰਪਨੀ ਸਾਰੀਆਂ ਗੱਡੀਆਂ ਨੂੰ ਫ੍ਰੀ 'ਚ ਠੀਕ ਕਰਕੇ ਦੇਵੇਗੀ।
ਰਿਪੋਰਟ ਮੁਤਾਬਕ, ਟੈਸਲਾ ਨੇ ਨੈਸ਼ਨਲ ਹਾਈਵੇਅ ਟ੍ਰੈਫਿਕ ਐਡਮਿਨਿਸਟ੍ਰੇਸ਼ਨ ਨੂੰ ਇਸ ਪ੍ਰਭਾਵ ਲਈ ਇਹ ਰੀਕਾਲ ਸੌਂਪ ਦਿੱਤਾ। ਸੰਭਾਵਿਤ ਰੂਪ ਨਾਲ ਪ੍ਰਭਾਵਿਤ ਵਾਹਨਾਂ ਦਾ ਉਤਪਾਦਨ 23 ਮਈ 2022 ਅਤੇ 5 ਫਰਵਰੀ 2023 ਦੇ ਵਿਚਕਾਰ ਕੀਤਾ ਗਿਆ ਸੀ।
ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਟੈਸਲਾ ਦੇ ਵਾਈ ਮਾਡਲ ਦੇ ਪਿਛਲੀ ਸੀਟ ਫਰੇਮ 'ਚ ਲੱਗੇ ਬੋਲਟਸ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ, ਜਿਸ ਨਾਲ ਦੁਰਘਟਨਾ ਦੌਰਾਨ ਯਾਤਰੀ ਨੂੰ ਸੱਟ ਲੱਗ ਸਕਦੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੈਸਲਾ ਨੇ ਨਵੰਬਰ ਮਹੀਨੇ 'ਚ 3 ਲੱਖ, 20 ਹਜ਼ਾਰ ਤੋਂ ਵੱਧ ਕਾਰਾਂ ਨੂੰ ਰੀਕਾਲ ਕੀਤਾ ਸੀ। ਇਨ੍ਹਾਂ ਕਾਰਾਂ 'ਚ ਪਿਛਲੀ ਲਾਈਟ 'ਚ ਤਕਨੀਕੀ ਖ਼ਰਾਬੀ ਸਾਹਮਣੇ ਆਈ ਸੀ।
ਕੀ ਹੋਵੇਗਾ ਜਦੋਂ AI ਵਰਚੁਅਲ ਲਵਰ ਬਣ ਕੇ ਲੱਖਾਂ ਨੂੰ ਬਣਾਏਗੀ ਬੇਵਕੂਫ
NEXT STORY