ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣਾ ਸ਼ਿਓਮੀ ਨੇ ਆਪਣਾ ਅਪਕਮਿੰਗ ਹੈਂਡਸੈੱਟ ਰੈੱਡਮੀ ਪ੍ਰੋ 2 ਆਪਣੀ ਅਧਿਕਾਰਿਕ ਵੈੱਬਸਾਈਟ 'ਤੇ ਲਿਸਟ ਕੀਤਾ ਸੀ। ਲਿਸਟਿੰਗ ਦੇ ਮੁਤਾਬਕ ਇਸ ਫੋਨ ਦੀ ਕੀਮਤ 1.199 ਚੀਨੀ ਯੂਆਨ ਕਰੀਬ 11,500 ਰੁਪਏ ਹੋਵੇਗੀ, ਜਦਕਿ ਬਾਅਦ 'ਚ ਕੰਪਨੀ ਨੇ ਇਸ ਨੂੰ ਲਿਸਟਿੰਗ ਤੋਂ ਹਟਾ ਦਿੱਤਾ ਸੀ। ਕੰਪਨੀ ਨੇ ਇਸ ਫੋਨ ਦੇ ਬਾਰੇ 'ਚ ਫਿਲਹਾਲ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫੋਨ ਨੂੰ ਚੀਨ 'ਚ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।
ਸ਼ਿਓਮੀ ਰੈੱਡਮੀ ਪ੍ਰੋ 2 'ਚ ਇਹ ਹੋ ਸਕਦੇ ਹਨ ਫੀਚਰਸ -
ਲਿਸਟਿੰਗ ਦੇ ਮੁਤਾਬਕ ਇਸ 'ਚ 5.5 ਇੰਚ ਦਾ ਐਮੋਲੇਡ ਡਿਸਪਲੇ ਦਿੱਤਾ ਗਿਆ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੋਵੇਗੀ। ਇਹ ਫੋਨ ਸਨੈਪਡ੍ਰੈਗਨ 660 ਪ੍ਰੋਸੈਸਰ ਨਾਲ ਲੈਸ ਹੋਵੇਗਾ। ਨਾਲ ਹੀ ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਕੈਮਰਾ ਵੀ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਸ਼ਿਓਮੀ ਇਸ ਫੋਨ ਨਾਲ ਯੂ. ਐੱਸ. ਬੀ. ਟਾਈਪ-ਸੀ ਈਅਰਫੋਨ ਵੀ ਲਾਂਚ ਕਰ ਸਕਦੀ ਹੈ, ਜਿਸ ਦੀ ਕੀਮਤ 299 ਚੀਨੀ ਯੂਆਨ ਮਤਲਬ ਕਰੀਬ 3,000 ਰੁਪਏ ਹੋ ਸਕਦੀ ਹੈ।
ਜੇਕਰ ਸ਼ਿਓਮੀ ਰੈੱਡਮੀ ਪ੍ਰੋ ਦੀ ਗੱਲ ਕਰੀਏ ਤਾਂ ਇਸ 'ਚ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੋਵੇਗਾ। ਰੈੱਡਮੀ ਪ੍ਰੋ 'ਚ ਇਕ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਸੀ, ਜੋ 13 ਮੈਗਾਪਿਕਸਲ ਅਤੇ ਇਕ 5 ਲੈਂਸ ਮਾਡਿਊਲ ਸੋਨੀ ਆਈ. ਐੱਮ. ਏ. ਐਕਸ. 258 ਸੈਂਸਰ, ਅਪਰਚਰ ਐੱਫ/2.0 ਅਤੇ ਪੀ. ਡੀ. ਏ. ਐੱਫ. ਨਾਲ ਲੈਸ ਹੈ, ਜਦਕਿ ਸੈਕੰਡਰੀ ਡੇਪਸ਼-ਸੈਸਿੰਗ ਕੈਮਰੇ ਲਈ 5 ਮੈਗਾਪਿਕਸਲ ਸੈਮਸੰਗ ਦਾ ਸੈਂਸਰ ਹੈ।
ਇਸ ਸਮਾਰਟਫੋਨ 'ਚ ਹੋਵੇਗੀ 3000mah ਦੀ ਬੈਟਰੀ
NEXT STORY