ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਇਨ੍ਹਾਂ ਡਿਊਲ ਰਿਅਰ ਕੈਮਰੇ ਵਾਲੇ ਗਲੈਕਸੀ ਜੇ8 (Galaxy J8) ਅਤੇ ਗਲੈਕਸੀ ਜੇ4 (Galaxy JD) ਸਮਾਰਟਫੋਨਜ਼ ਦੀ ਭਾਰਤ 'ਚ ਕੀਮਤ ਘੱਟ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਹੁਣ ਸੈਮਸੰਗ ਗਲੈਕਸੀ J8 ਸਮਾਰਟਫੋਨ ਨੂੰ 17,990 ਰੁਪਏ ਅਤੇ ਗਲੈਕਸੀ J4 ਦੇ 2 ਜੀ. ਬੀ+16 ਜੀ. ਬੀ. ਵੇਰੀਐਂਟ ਨੂੰ 8,990 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਲਾਂਚਿੰਗ ਦੇ ਸਮੇਂ ਸੈਮਸੰਗ ਗਲੈਕਸੀ J8 ਸਮਾਰਟਫੋਨ ਦੀ ਕੀਮਤ 18,990 ਰੁਪਏ ਤੇ ਗਲੈਕਸੀ J4 ਦੇ 2 ਜੀ. ਬੀ +16 ਜੀ. ਬੀ. ਵੇਰੀਐਂਟ ਦੀ ਕੀਮਤ 9,990 ਰੁਪਏ ਸੀ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੀ ਕੀਮਤ ਬਾਰੇ ਜਾਣਕਾਰੀ ਮੁੰਬਈ ਦੇ ਮਹੇਸ਼ ਟੈਲੀਕਾਮ ਨੇ ਦਿੱਤੀ ਹੈ।
ਸੈਮਸੰਗ ਗਲੈਕਸੀ J4 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਸਮਾਰਟਫੋਨ 'ਚ 5.5 ਇੰਚ ਦੀ ਸੁਪਰ ਐਮੋਲੇਡ ਐੱਚ. ਡੀ. ਡਿਸਪਲੇਅ ਨਾਲ 1.4 ਗੀਗਾਹਰਟਜ਼ ਦਾ ਐਕਸੀਨੋਸ ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ 2 ਜੀ. ਬੀ+16 ਜੀ. ਬੀ. ਅਤੇ 3 ਜੀ. ਬੀ+32 ਜੀ. ਬੀ. ਵੇਰੀਐਂਟ 'ਚ ਆਉਂਦਾ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ ਦਾ ਅਪਚਰ ਐੱਫ/1.9 ਹੈ ਅਤੇ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਰਿਅਰ ਅਤੇ ਫਰੰਟ ਦੋਵੇਂ ਕੈਮਰਿਆਂ ਦੇ ਨਾਲ ਐੱਲ. ਈ. ਡੀ. ਫਲੈਸ਼ ਦਿੱਤੀ ਗਈ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 3,000 ਐੱਮ. ਏ. ਐੱਚ. ਬੈਟਰੀ ਮੌਜੂਦ ਹੈ। ਸਮਾਰਟਫੋਨ ਡਿਊਲ ਸਿਮ ਸਪੋਰਟ ਨਾਲ ਐਂਡਰਾਇਡ ਓਰਿਓ 8.0 ਅਤੇ 3.5 ਐੱਮ. ਐੱਮ. ਹੈੱਡਫੋਨ ਜ਼ੈੱਕ ਮਿਲੇਗਾ।
ਸੈਮਸੰਗ ਗਲੈਕਸੀ J8 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਸਮਾਰਟਫੋਨ ਡਿਊਲ ਸਿਮ ਸਪੋਰਟ ਨਾਲ ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ ਅਤੇ 6 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਆਸਪੈਕਟ ਰੇਸ਼ੋ 18.5:9 ਹੈ। ਸਮਾਰਟਫੋਨ 'ਚ ਫਿਜੀਕਲ ਹੋਮ ਨਹੀਂ ਦਿੱਤਾ ਗਿਆ ਹੈ। ਤੁਸੀਂ ਉੱਪਰ ਦੀ ਸਵੈਪ ਕਰਕੇ ਹੋਮ, ਬੈਕ ਅਤੇ ਕੈਂਸਲ ਬਟਨ ਦੀ ਵਰਤੋਂ ਕਰ ਸਕੋਗੇ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਇਕ ਸੈਂਸਰ 16 ਮੈਗਾਪਿਕਸਲ ਅਤੇ ਦੂਜਾ ਸੈਂਸਰ 5 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ 16 ਮੈਗਾਪਿਕਸਲ ਦਾ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮਾਰਟਫੋਨ ਐਂਡਰਾਇਡ ਓਰਿਓ 8.0, ਦੋਵੇਂ ਕੈਮਰਿਆਂ ਦੇ ਨਾਲ ਫਲੈਸ਼ ਲਾਈਟ, 4G ਵੀ. ਓ. ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ ਅਤੇ 3.5 ਐੱਮ. ਐੱਮ. ਹੈੱਡਫੋਨ ਜ਼ੈੱਕ ਮੌਜੂਦ ਹਨ।
ਸ਼ਿਓਮੀ ਰੈੱਡਮੀ ਨੋਟ 5 ਯੂਜ਼ਰਸ ਨੂੰ ਮਿਲੇਗਾ ਫੇਸ ਅਨਲਾਕ ਫੀਚਰ
NEXT STORY