ਜਲੰਧਰ- ਅੱਜ-ਕਲ ਹਰ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਹੁੰਦਾ ਹੈ। ਭਾਵੇਂ ਉਹ 5000 ਰੁਪਏ ਦਾ ਸਮਾਰਟਫੋਨ ਹੋ ਜਾਂ ਫਿਰ 50,000 ਰੁਪਏ ਦਾ । ਫਿੰਗਰਪ੍ਰਿੰਟ ਫੀਚਰ ਸਮਾਰਟਫੋਨਜ਼ 'ਚ ਕਾਫੀ ਕਾਮਨ ਹੋ ਗਿਆ ਹੈ। ਤੁਹਾਨੂੰ ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਮਹਿੰਗੇ ਸਮਾਰਟਫੋਨ ਲੈਣ ਦੀ ਵੀ ਜ਼ਰੂਰਤ ਨਹੀਂ ਹੈ। ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਕਈ ਅਜਿਹੇ ਹੀ 5 ਸਮਾਰਟਫੋਨਜ਼ ਦੇ ਬਾਰੇ 'ਚ ਦੱਸਣ ਜਾ ਰਹੇ ਹਨ।
Intex Cloud Scan FP, ਕੀਮਤ -5,199 ਰੁਪਏ -
ਇਸ ਫੋਨ 'ਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.2 ਗੀਗਾਹਟਰਜ਼ ਕਵਾਡ-ਕੋਰ ਐੱਸ. ਸੀ. 7731ਸੀ ਪ੍ਰੋਸੈਸਰ ਅਤੇ 1ਜੀਬੀ ਰੈਮ ਨਾਲ ਲੈਸ ਹੈ। ਇਸ 'ਚ 8ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨਾਲ 32 ਜੀਬੀ ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 5 ਐੱਮ. ਪੀ. ਦਾ ਰਿਅਰ ਗਈ ਹੈ। ਇਸ 'ਚ ਸੈਂਸਰ ਵੀ ਦਿੱਤਾ ਗਿਆ ਹੈ।
Panasonic Eluga Tapp, ਕੀਮਤ 6,599 ਰੁਪਏ -
ਇਸ ਫੋਨ 'ਚ 5 ਇੰਚ ਦੀ ਆਈ. ਪੀ. ਐੱਸ. ਐੱਚ. ਡੀ. ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.25 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2ਜੀਬੀ ਰੈਮ ਨਾਲ ਲੈਸ ਹੈ। ਇਸ 'ਚ 16ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ 32ਜੀਬੀ ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਸ 'ਚ 2800 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਪੈਨਾਸੋਨਿਕ ਏਲੂਗਾ ਟੈਪ ਇਕ ਡਿਊਲ ਸਿਮ ਸਮਾਰਟਫੋਨ ਹੈ। ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਪੈਨਾਸੋਨਿਕ ਏਲੂਗਾ ਟੈਪ ਫਿੰਗਰਪ੍ਰਿੰਟ ਸਕੈਨਰ ਫੀਚਰ ਨਾਲ ਲੈਸ ਹੈ।
Intex Aqua Secure, ਕੀਮਤ 6,999 ਰੁਪਏ -
ਇਟੈਕਸ ਐਕਵਾ ਸਕਿਓਰ 4ਜੀ ਸਮਾਰਟਫੋਨ ਐਂਡਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ। ਇਸ 'ਚ 4.5 ਇੰਚ ਦਾ ਐੱਫ. ਡਬਲਯੂ. ਵੀ. ਜੀ. ਏ. ਡਿਸਪਲੇ ਹੈ ਅਤੇ ਰਿਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਉਪਲੱਬਧ ਹੈ। ਇਸ 'ਚ 1 ਗੀਗਾਹਟਰਜ਼ 'ਤੇ ਚੱਲਣ ਕਵਾਡ-ਕੋਰ ਮੀਡੀਆਟੇਕ ਪ੍ਰੋਸੈਸਰ 1ਜੀਬੀ ਰੈਮ ਦਿੱਤੀ ਘਈ ਹੈ। ਇਨਬਿਲਟ ਸਟੋਰੇਜ 8ਜੀਬੀ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਸਹਾਰੇ 32ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਡਿਵਾਈਸ 'ਚ 5 ਐੱਮ. ਪੀ. ਆਟੋਫੋਕਸ ਰਿਅਰ ਕੈਮਰਾ ਅਤੇ 2 ਐੱਪ. ਪੀ. ਫਰੰਟ ਕੈਮਰਾ ਹੈ ਨਾਲ ਹੀ ਪੈਨੋਰਮਾ ਅਤੇ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ ਵਰਗੇ ਮੋਡ ਵੀ ਉਪਲੱਬਧ ਹੈ। ਫੋਨ ਦੀ ਬੈਟਰੀ 1900 ਐੱਮ. ਏ. ਐੱਚ. ਦੀ ਹੈ।
Zopo Color 61, ਕੀਮਤ 6599 ਰੁਪਏ -
ਇਸ ਫੋਨ 'ਚ 2.5ਡੀ ਕਵਰਡ ਗਲਾਸ ਨਾਲ 5.5 ਇੰਚ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਐੱਮ. ਟੀ. 6580 ਕਵਾਡ-ਕੋਰ ਸੀ. ਪੀ. ਯੂ. ਪ੍ਰੋਸੈਸਰ ਅਤੇ 1ਜੀਬੀ ਰੈਮ ਨਾਲ ਲੈਸ ਹੈ। ਇਸ 'ਚ 16ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ 8 ਐੱਮ. ਪੀ. ਰਿਅਰ ਕੈਮਰਾ ਅਤੇ 2 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਸ 'ਚ 23000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
Swipe Sense, ਕੀਮਤ 6666 ਰੁਪਏ -
ਇਹ ਸਮਾਰਟਫੋਨ ਕਵਾਡ-ਕੋਰ ਪ੍ਰੋਸੈਸਰ ਅਤੇ 1ਜੀਬੀ ਰੈਮ ਨਾਲ ਲੈਸ ਹੈ। ਇਸ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ 'ਚ 8ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 8 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 2250 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਕੂਲਪੈਡ ਕੂਲ 1 ਡਿਊਲ ਅਤੇ ਹਾਨਰ 6ਐਕਸ, ਜਾਣੋ ਕਿਹੜਾ ਬਣ ਸਕਦੈ ਤੁਹਾਡੇ ਲਈ ਬੈਸਟ ਆਪਸ਼ਨ
NEXT STORY