ਜਲੰਧਰ-ਲੈਨੋਵੋ-ਮੋਟੋਰੋਲਾ ਨੇ ਹਾਲ ਹੀ 'ਚ ਆਪਣਾ ਨਵਾਂ ਸਮਾਰਟਫੋਨ Moto Z2 Force ਨੂੰ ਲਾਂਚ ਕੀਤਾ ਹੈ। ਹੁਣ ਕੰਪਨੀ ਦੁਆਰਾ Moto G5S ਅਤੇ Moto G5S Plus ਸਮਾਰਟਫੋਨਜ਼ 'ਤੇ ਕੰਮ ਕਰ ਰਹੀਂ ਹੈ ਅਤੇ ਜਲਦੀ ਹੀ ਇਨ੍ਹਾਂ ਸਮਾਰਟਫੋਨਜ਼ ਨੂੰ ਲਾਂਚ ਕੀਤਾ ਜਾ ਸਕਦਾ ਹੈ। Moto G5S ਅਤੇ Moto G5S Plus ਸਮਾਰਟਫੋਨਜ਼ ਸੰਬੰਧੀ ਕਈ ਲੀਕ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਕ ਵਾਰ ਫਿਰ ਇਨ੍ਹਾਂ ਦੋਵਾਂ ਸਮਾਰਟਫੋਨਜ਼ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਅਤੇ ਇਸ ਵਾਰ ਇਸ ਸਮਾਰਟਫੋਨ ਦੀ ਕੀਮਤ ਬਾਰੇ ਦੱਸਿਆ ਜਾ ਰਿਹਾ ਹੈ।
ਇਨ੍ਹਾਂ ਦੋਵਾਂ ਸਮਾਰਟਫੋਨਜ਼ ਦਾ ਡਿਜ਼ਾਇੰਨ Moto G5 ਅਤੇ Moto G5 Plus ਦੇ ਡਿਜ਼ਾਇੰਨ ਨਾਲੋਂ ਕੋਈ ਜਿਆਦਾ ਫਰਕ ਨਹੀਂ ਹੈ। Moto G5S ਅਤੇ Moto G5S Plus ਸਮਾਰਟਫੋਨਜ਼ 'ਚ ਐਲੂਮੀਨੀਅਮ ਬਾਡੀ ਦਿੱਤਾ ਗਿਆ ਹੈ, ਜਦਕਿ “S-less” ਮਾਡਲ ਦੋਵੇਂ ਐਲੂਮੀਨੀਅਮ ਬੈਕ ਨਾਲ ਪਲਾਸਟਿਕ ਪੇਸ਼ ਕੀਤਾ ਜਾ ਸਕਦਾ ਹੈ।
ਟਿਪਸਟਰ Roland Quandt ਅਨੁਸਾਰ Moto G5S ਅਤੇ Moto G5S Plus ਸਮਾਰਟਫੋਨਜ਼ ਨੂੰ ਯੂਰਪ ਮਾਰਕੀਟ 'ਚ 300 ਯੂਰੋ (ਲਗਭਗ 22,500 ਰੁਪਏ ) ਅਤੇ 330 ਯੂਰੋ (ਲਗਭਗ 25,000 ਰੁਪਏ) ਦੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ। Quandt ਨੇ ਇਕ ਟਵਿੱਟਰ 'ਤੇ ਇਕ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ Moto G5S ਅਤੇ Moto G5S Plus ਦੀ ਕੀਮਤ ਪੂਰਬੀ ਯੂਰਪ ਮਾਰਕੀਟ ਲਈ ਹੈ।
ਹਾਲ ਹੀ ਦੌਰਾਨ ਟਿਪਸਟਰ Roland Quandt ਨੇ Moto X4 ਸਮਾਰਟਫੋਨ ਦੀ ਕੀਮਤ ਸੰਬੰਧੀ ਵੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਅਨੁਸਾਰ Moto X4 ਸਮਾਰਟਫੋਨ ਯੂਰਪ ਮਾਰਕੀਟ 'ਚ 350 ਯੂਰੋ (ਲਗਭਗ 26,500 ਰੁਪਏ ) ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ।
Moto G5S ਸਮਾਰਟਫੋਨ 'ਚ 5.2 ਇੰਚ (1080*1920 ਪਿਕਸਲ) ਡਿਸਪਲੇ ਦਿੱਤਾ ਜਾ ਸਕਦਾ ਹੈ। ਨਾਲ ਹੀ ਇਸ ਸਮਾਰਟਫੋਨ 'ਚ ਆਕਟਾ-ਕੋਰ ਸਨੈਪਡ੍ਰੈਗਨ 625 ਚਿਪਸੈੱਟ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 4GB ਰੈਮ ਅਤੇ 32GB ਇੰਟਰਨਲ ਸਟੋਰੇਜ ਮੌਜ਼ੂਦ ਹੈ। ਪਾਵਰ ਬੈਕਅਪ ਲਈ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
Moto G5S Plus ਸਮਾਰਟਫੋਨ 'ਚ 5.5 ਇੰਚ (1080*1920 ਪਿਕਸਲ ) ਡਿਸਪਲੇ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 630 ਜਾਂ ਸਨੈਪਡ੍ਰੈਗਨ 660 ਚਿਪਸੈੱਟ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਜਾ ਸਕਦਾ ਹੈ।
ਨੋਕੀਆ 6 ਸਮਾਰਟਫੋਨ ਰਜਿਸਟ੍ਰੇਸ਼ਨ ਲਈ ਹੋਇਆ ਉਪਲੱਬਧ, ਜਾਣੋ ਫੀਚਰਸ ਅਤੇ ਸਪੈਸੀਫਿਕੇਸ਼ਨ
NEXT STORY