ਜਲੰਧਰ—ਦੱਖਣੀ ਕੋਰੀਆ ਸੈਮਸੰਗ ਆਪਣੀ ਗਲੈਕਸੀ on ਸੀਰੀਜ਼ ਦਾ ਨਵਾਂ ਸਮਾਰਟਫੋਨ ਗਲੈਕਸੀ on6 ਲਾਂਚ ਕਰਨ ਵਾਲਾ ਹੈ। ਇਹ ਹੈਂਡਸੈੱਟ 2 ਜੁਲਾਈ ਯਾਨੀ ਕੱਲ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜੋ ਫਲਿੱਪਕਾਰਟ ਐਕਸਕਲੂਸੀਵ ਹੋਵੇਗਾ। ਈ-ਰਿਲੇਟਰ 'ਤੇ ਇਸ ਫੋਨ ਦਾ ਵੈੱਬਪੇਜ ਬਣਾਇਆ ਗਿਆ ਹੈ ਅਤੇ ਇਸ ਫੋਨ ਦੇ ਬ੍ਰਾਂਡ ਅੰਬੇਸਡਰ ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਹੋਣਗੇ। ਇਸ ਦੇ ਵੈੱਬਪੇਜ 'ਤੇ ਆਉਣ ਵਾਲੇ ਫੋਨ ਦਾ ਇਕ ਵੀਡੀਓ ਵੀ ਦਿੱਤਾ ਗਿਆ ਹੈ। ਵੈੱਬਪੇਜ ਮੁਤਾਬਕ ਇਸ ਫੋਨ 'ਚ ਸਿੰਗਲ ਰੀਅਰ ਕੈਮਰਾ, ਇਨਫਿਨਟੀ ਡਿਸਪਲੇਅ ਅਤੇ ਫਿਗਰਪ੍ਰਿੰਟ ਸੈਂਸਰ ਹੋਵੇਗਾ। ਇਸ ਤੋਂ ਪਹਿਲੇ ਹੀ ਇਕ ਰਿਪੋਰਟ ਮੁਤਾਬਕ ਸਮਾਰਟਫੋਨ ਆਨਲਾਈਨ ਵਿਕਰੀ ਲਈ ਉਪਲੱਬਧ ਹੋਵੇਗਾ। 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਵਾਲੇ ਇਸ ਫੋਨ ਦੀ ਕੀਮਤ 15,000 ਰੁਪਏ ਰੱਖੀ ਗਈ ਹੈ। ਇਸ ਫੋਨ ਨਾਲ ਕੰਪਨੀ ਚੈਟ ਓਵਰ ਵੀਡੀਓ ਫੀਚਰ ਪੇਸ਼ ਕਰ ਸਕਦੀ ਹੈ। ਚੈਟ ਓਵਰ ਫੀਚਰ 'ਚ ਯੂਜ਼ਰ ਵੀਡੀਓ ਚੈਟ ਨਾਲ ਫੋਨ 'ਤੇ ਹੋਰ ਕੰਮ ਵੀ ਕਰ ਸਕਦੇ ਹਨ। ਸੈਮਸੰਗ ਗਲੈਕਸੀ ਆਨ6 ਸੈਮਸੰਗ ਦੇ ਐਕਜ਼ੀਨੋਜ਼ ਪ੍ਰੋਸੈਸਰ ਦੇ ਨਾਲ ਆਵੇਗਾ। ਇਸ ਸਾਲ ਜਨਵਰੀ 'ਚ ਕੰਪਨੀ ਨੇ ਆਨ ਸੀਰੀਜ਼ ਦਾ ਬਜਟ ਸਮਾਰਟਫੋਨ ਗਲੈਕਸੀ ਆਨ7 ਲਾਂਚ ਕੀਤਾ ਸੀ। ਇਹ ਮੈਟਲ ਯੂਨੀਬਾਡੀ ਵਾਲੇ ਸੈਮਸੰਗ ਗਲੈਕਸੀ ਆਨ7 ਪ੍ਰਾਈਮ 'ਚ 5.5 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਜੋ 1080x1920 ਪਿਕਸਲ Resolution ਨਾਲ ਆਉਂਦਾ ਹੈ। ਇਸ 'ਚ 1.6gh੍ਰ ਆਕਟਾਕੋਰ Exynos 7870 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਦੋ ਵੇਰੀਐਂਟ 3ਜੀ.ਬੀ. ਰੈਮ/32ਜੀ.ਬੀ. ਇੰਟਰਨਲ ਸਟੋਰੇਜ ਤੇ 4ਜੀ.ਬੀ. ਰੈਮ/64ਜੀ.ਬੀ. ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.1.1 ਨੂਗਾ ਓ.ਐੱਸ. 'ਤੇ ਚੱਲਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਫਰੰਟ ਤੇ 13 ਮੈਗਾਪਿਕਸਲ ਦਾ ਹੀ ਰੀਅਰ ਕੈਮਰਾ ਦਿੱਤਾ ਗਿਆ ਹੈ।
ਫੋਲਡੇਬਲ OLED ਸਕਰੀਨ ਬਣਾਉਣ ਦੀ ਸ਼ੁਰੂਆਤ ਕਰ ਸਕਦਾ ਹੈ ਸੈਮਸੰਗ, 2019 ਦਾ ਹੈ ਟਾਰਗੇਟ
NEXT STORY