ਜਲੰਧਰ-Homotom ਸਮਾਰਟਫੋਨ ਬ੍ਰਾਂਡ ਨੇ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਦਾ ਇਹ ਨਵਾਂ ਫੋਨ ਫੁੱਲ ਡਿਸਪਲੇਅ ਮਾਡਲ Homotom S9 Plus ਹੋ ਸਕਦਾ ਹੈ। ਇਸ ਦੇ ਫੁੱਲ ਡਿਸਪਲੇਅ ਤੋਂ ਇਲਾਵਾ S9 ਪਲੱਸ ਸਮਾਰਟਫੋਨ 5.99 ਇੰਚ ਦੀ ਲਾਰਜ ਸਕਰੀਨ ਨਾਲ ਆਉਦਾ ਹੈ।Homotom S9 Plus ਸਲੀਕ ਅਤੇ ਐਰਗੋਨੋਮਿਕ ਡਿਜ਼ਾਈਨ ਨਾਲ ਆਉਦਾ ਹੈ ਅਤੇ ਇਸਦੇ ਨਾਲ ਹੀ ਫੋਨ ਹੱਥ 'ਚ ਇਕ ਦਮ ਫਿਟ ਹੁੰਦਾ ਹੈ। ਬਿਗ ਸਕਰੀਨ ਫੋਨ ਤੋਂ ਬਾਅਦ ਵੀ ਇਹ ਫੜਨ 'ਚ ਕਾਫੀ ਆਰਾਮਦਾਇਕ ਹੁੰਦਾ ਹੈ।
Homotom ਦਾ ਇਹ ਸਮਾਰਟਫੋਨ ਨਾ ਸਿਰਫ ਡਿਜ਼ਾਈਨ 'ਚ ਵਧੀਆ ਹੈ ਅਤੇ ਨਾਲ ਪਰਫੋਰਮਸ ਹੋਰ ਵੀ ਕਮਾਲ ਹੈ। ਇਸ ਫੋਨ 'ਚ ਮੀਡੀਆਟੇਕ MT6750T ਆਕਟਾ-ਕੋਰ 1.5GHz SoC , ARM ਮਾਲੀ T860 MP੨0੬੫੦M8੍ਰ GPU ਨਾਲ ਆਵੇਗਾ। ਇਸ ਫੋਨ 'ਚ 4GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਹੋਵੇਗੀ।
ਇਸ ਤੋਂ ਇਲਾਵਾ ਇਸ ਸਮਾਰਟਫੋਨ ਦੇ ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.99 ਇੰਚ ਡਿਸਪਲੇਅ ਨਾਲ 720x1440 HD ਪਲੱਸ ਰੈਜ਼ੋਲਿਊਸ਼ਨ , IPS ਡਿਸਪਲੇਅ , ਇਨ ਸੇਲ ਡਿਸਪਲੇਅ , 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ MediaTek MT6750T Octa-core ਪ੍ਰੋਸੈਸਰ ਨਾਲ ਫੋਟੋਗ੍ਰਾਫੀ ਲਈ 16MP/5MP ਡਿਊਲ ਰਿਅਰ ਕੈਮਰਾ ਅਤੇ ਫ੍ਰੰਟ ਲਈ 13MP front camera ਦਿੱਤਾ ਗਿਆ ਹੈ। ਇਸ ਸਮਾਰਟਫੋਨ ਚ 4050mAh ਦੀ ਬੈਟਰੀ ਦਿੱਤੀ ਗਈ ਹੈ।
ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਵਾਈ-ਫਾਈ , 802.11b/g/n. ਬਿਊਟੀ ਮੋਡ , ਪੈਨੋਰਮਿਕ ਸ਼ੂਟਿੰਗ , ਬੋਕੇਹ ,HDR, ਆਟੋ ਫੋਕਸ ਤੋਂ ਇਲਾਵਾ OTG , ਬਲੂਟੁੱਥ , ਸਿਪਲਟ ਸਕਰੀਨ ਮੋਡ ਅਤੇ ਅਨਲਾਕ ਲਈ ਫ੍ਰੰਟ ਫਿੰਗਰਪ੍ਰਿੰਟ ID ਮੌਜ਼ੂਦ ਹਨ।
ਸਰਕਾਰ ਅਗਲੇ 15 ਮਹੀਨਿਆਂ 'ਚ 7.5 ਲੱਖ ਵਾਈ-ਫਾਈ ਹਾਟਸਪਾਟ ਬਣਾਏਗੀ
NEXT STORY