ਜਲੰਧਰ-ਐਂਡਰਾਇਡ ਫੋਨ 'ਚ ਓਵਰ ਹੀਟਿੰਗ ਹੋਣ ਦੀ ਸ਼ਿਕਾਇਤ ਬਹੁਤ ਜਿਆਦਾ ਸੁਣਨ ਨੂੰ ਮਿਲਦੀ ਹੈ, ਕਈ ਵਾਰ ਓਵਰ ਹੀਟਿੰਗ ਕਾਰਣ ਫੋਨ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਇਹ ਹੀ ਨਹੀਂ ਓਵਰ ਹੀਟਿੰਗ ਦੇ ਕਾਰਣ ਫੋਨ ਬਲਾਸਟ ਵੀ ਹੋ ਜਾਂਦਾ ਹੈ , ਜਿਸ ਤੋਂ ਸਾਨੂੰ ਨੁਕਸਾਨ ਹੋ ਜਾਂਦਾ ਹੈ, ਪਰ ਫੋਨ 'ਚ ਜਿਆਦਾ ਗੇਮ ਖੇਡਣ ਅਤੇ ਬ੍ਰਾਊਜ਼ਿੰਗ ਕਰਨ ਤੋ ਵੀ ਫੋਨ ਗਰਮ ਹੋ ਜਾਂਦੇ ਹਨ। ਜਿਵੇਂ 35 ℃ ਅਤੇ 42 ℃ 'ਚ ਸਮਾਰਟਫੋਨ ਦਾ ਗਰਮ ਹੋਣਾ ਆਮ ਗੱਲ ਹੈ , ਪਰ ਜੇਕਰ ਇਸ ਤੋਂ ਜਿਆਦਾ ਗਰਮ ਹੋ ਜਾਵੇ ਪਰੇਸ਼ਾਨੀ ਵਾਲੀ ਗੱਲ ਹੈ , ਪਰ ਇਸ ਸਮੱਸਿਆ ਦਾ ਹੱਲ ਵੀ ਖੁਦ ਕੀਤਾ ਜਾ ਸਕਦਾ ਹੈ। ਇਸ ਦੇ ਚੱਲਦੇ ਹੋਏ ਅੱਜ ਅਸੀਂ ਤੁਹਾਨੂੰ ਓਵਰ ਹੀਟਿੰਗ ਦੇ ਕੁਝ ਕਾਰਣ ਦੱਸਣ ਜਾ ਰਹੇ ਹਾਂ।
ਓਵਰ ਹੀਟਿੰਗ ਦੇ ਕਾਰਣ-
1. ਪ੍ਰੋਸੈਸਰ- ਫੋਨ 'ਚ ਗੇਮ ਖੇਡਣ ਜਾਂ ਕੋਈ ਖਾਸ ਕੰਮ ਕਰਨ 'ਚ ਫੋਨ ਪ੍ਰੋਸੈਸਰ ਅਤੇ ਰੈਮ ਦੀ ਵਰਤੋਂ ਹੁੰਦੀ ਹੈ ਅਤੇ ਜੇਕਰ ਜ਼ਰੂਰਤ ਤੋਂ ਜਿਆਦਾ ਐਪਲੀਕੇਸ਼ਨ ਤੁਹਾਡੇ ਫੋਨ 'ਚ ਚੱਲ ਰਹੇ ਹਨ ਤਾਂ ਫੋਨ ਓਵਰ ਹੀਟਿੰਗ ਹੋਣ ਦੀ ਵਜ੍ਹਾਂ ਨਾਲ ਹੀਟ ਹੋ ਜਾਂਦਾ ਹੈ, ਜਿਸ ਦੀ ਵਜ੍ਹਾਂ ਨਾਲ ਫੋਨ 'ਚ ਓਵਰ ਹੀਟਿੰਗ ਹੋਣ ਲੱਗਦੀ ਹੈ।
2. ਬਹੁਤ ਜਿਆਦਾ ਵਰਤੋਂ ਕਰਨੀ-
ਜੇਕਰ ਤੁਸੀ ਆਪਣੇ ਸਮਾਰਟਫੋਨ ਦਾ ਜਰੂਰਤ ਤੋਂ ਜਿਆਦਾ ਇਸਤੇਮਾਲ ਕਰਦੇ ਹੋ ਜਿਵੇ ਮਲਟੀਟਾਸਕਿੰਗ ਅਤੇ ਹਾਈ ਐਂਡ ਗੇਮਸ ਤਾਂ ਇਸ ਤੋਂ ਫੋਨ ਓਵਰ ਹੀਟਿੰਗ ਹੋ ਸਕਦਾ ਹੈ।
3. ਬੈਟਰੀ-
ਸਮਾਰਟਫੋਨ ਦੀ ਪਾਵਰ ਹੁੰਦੀ ਹੈ ਉਸ ਦੀ ਬੈਟਰੀ ਹੈ। ਜਦੋਂ ਬੈਟਰੀ ਪੁਰਾਣੀ ਹੋ ਜਾਂਦੀ ਹੈ ਤਾਂ ਅਕਸਰ ਜਲਦੀ ਗਰਮ ਹੋਣ ਲੱਗਦੇ ਹਨ ਤਾਂ ਤੁਸੀਂ ਆਪਣੀ ਫੋਨ ਦੀ ਬੈਟਰੀ ਨੂੰ ਬਦਲ ਕੇ ਓਵਰਹੀਟਿੰਗ ਦੀ ਸਮੱਸਿਆ ਤੋਂ ਬਚ ਹੋ ਸਕਦੇ ਹੈ।
4. ਖਰਾਬ ਸਿਗਨਲ-
ਖਰਾਬ ਸੈਲੂਲਰ ਰਿਸੈਪਸ਼ਨ ਜਾਂ ਕੰਮਜ਼ੋਰ ਵਾਈ-ਫਾਈ ਸਿਗਨਲ 'ਤੇ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਜਿਆਦਾ ਹੀਟਿੰਗ ਹੁੰਦੀ ਹੈ, ਕਿਉਕਿ ਇਸ ਤੋਂ ਸਮਾਰਟਫੋਨ ਨੂੰ ਜਿਆਦਾ ਕਰਨਾ ਪੈਂਦਾ ਹੈ।
ਓਵਰ ਹੀਟਿੰਗ ਦਾ ਹੱਲ
ਓਵਰ ਹੀਟਿੰਗ ਤੋਂ ਬਚਣ ਲਈ ਫੋਨ 'ਚ ਜਿਆਦਾ ਗੇਮਸ ਨਾ ਖੇਡੋ ਜਾਂ ਜਿਆਦਾ ਦੇਰ ਤੱਕ ਵੀਡੀਓ ਨਾ ਦੇਖੋ। ਇਸ ਦੇ ਨਾਲ ਹੀ ਮਲਟੀਟਾਸਕਿੰਗ ਐਪਲੀਕੇਸ਼ਨ 'ਤੇ ਜਿਆਦਾ ਦੇਰ ਤੱਕ ਕੰਮ ਨਾ ਕਰੋ, ਕਿਉਕਿ ਜਿਆਦਾ ਪਾਵਰ ਲੱਗਦਾ ਹੈ ਇਹ ਹੀ ਨਹੀਂ ਕਦੀ ਕਦੀ ਫੋਨ ਦੀ ਬੈਟਰੀ ਖਰਾਬ ਹੁੰਦੀ ਹੈ, ਜਿਸ ਤੋਂ ਓਵਰ ਹੀਟਿੰਗ ਹੋਣ ਲੱਗਦੀ ਹੈ ਤਾਂ ਇਸ ਦੇ ਲਈ ਫੋਨ ਦੀ ਬੈਟਰੀ ਬਦਲਾ ਲਉ।
ਸੈਮਸੰਗ ਅਗਲੇ ਸਾਲ ਲਾਂਚ ਕਰੇਗੀ ਫੋਲਡੇਬਲ ਸਮਾਰਟਫੋਨ
NEXT STORY