ਜਲੰਧਰ- ਕੰਪਨੀ ਸਿੰਗਲ ਸਿਲੰਡਰ ਬਾਈਕਸ 'ਚ ਕਿੰਨਾ ਵੀ ਸੁਧਾਰ ਕਿਉਂ ਨਾ ਕਰ ਲਵੇ ਪਰ ਫਿਰ ਵੀ ਰਾਈਡਰਸ ਦਾ ਅਨੁਭਵ ਕਹਿੰਦਾ ਹੈ ਕਿ ਉਹ ਤੇਜ਼ ਗਤੀ 'ਤੇ ਚਲਾਉਣ 'ਚ ਵਾਈਬ੍ਰੇਸ਼ਨ ਅਤੇ ਇਕ ਖਾਸ ਅਸੰਤੁਲਨ ਨੂੰ ਹਮੇਸ਼ਾਂ ਮਹਿਸੂਸ ਕਰੇਦ ਹਾਂ, ਜੇਕਰ ਤੁਸੀਂ ਬਿਹਤਰ ਬਾਈਕ ਦੀ ਤਲਾਸ਼ 'ਚ ਹੋ, ਜਿਸ ਨਾਲ ਬਿਹਤਰ ਰਾਈਡ ਦਾ ਅਨੁਭਵ ਮਿਲ ਸਕੇ ਤਾਂ ਤੁਸੀਂ ਟਵਿੱਨ ਸਿਲੰਡਰ ਇੰਜਣ ਵਾਲੀ ਬਾਈਕਸ ਨੂੰ ਖਰੀਦ ਸਕਦੇ ਹੋ। ਅੱਜ ਅਸੀਂ ਆਪਣੀ ਖਬਰ 'ਚ ਦੱਸਣ ਜਾ ਰਹੇ ਹਾਂ ਅਜਿਹੀ ਟਵਿੱਨ ਸਿਲੰਡਰ ਇੰਜਣ ਵਾਲੀ ਬਾਈਕਸ ਦੇ ਬਾਰੇ 'ਚ ਜਿੰਨਾਂ ਤੇਜ਼ ਗਤੀ 'ਤੇ ਵੀ ਚਲਾਉਂਦੇ ਹੋ ਬਿਹਤਰ ਰਾਈਡ ਦਾ ਨੁਭਵ ਮਿਲਦਾ ਹੈ।
1. ਹਾਇਸੰਗ ਅਕੂਲਾ GV250 (ਕੀਮਤ -298,765 ਰੁਪਏ) -
ਇਸ 'ਚ ਫੀਚਰਸ ਦੇ ਤੌਰ 'ਤੇ ਚੌੜੀ ਗੱਦੇਦਾਰ ਸੀਟ ਨਾਲ ਲੋ-ਸਲੱਗ ਕਰੂਜਰ, ਪੁਲ ਬੈਕ ਹੈਂਡਰਬਾਰ ਅਤੇ ਇਕ ਮੋਟਾ ਐਗਜਾਸਟ ਪਾਈਪ ਦਿੱਤਾ ਹੋਇਆ ਹੈ। ਇਸ 'ਚ 250cc ਵੀ-ਟਵਿੱਨ ਮੋਟਰ ਇੰਜਣ ਲੱਗਾ ਹੈ, ਜੋ 10,500rpm 'ਤੇ 26.2bhp ਦੀ ਪਾਵਰ ਅਤੇ 7,500rpm 'ਤੇ 21.37Nm ਦਾ ਟਾਰਕ ਜਰਨੇਟ ਕਰਦਾ ਹੈ। ਇਹ ਬਾਈਕ 90-100kmph ਦੀ ਸਪੀਡ 'ਚ ਪੂਰੇ ਦਿਨ ਬਿਹਤਰ ਰਾਈਡ ਦਾ ਅਨੁਭਵ ਦੇ ਸਕਦੀ ਹੈ।
2. ਬੇਨੇਲੀ TNT300 (ਕੀਮਤ-304.940 ਰੁਪਏ) -
ਇਟਲੀ ਦੀ ਬਾਈਕ ਨਿਰਮਾਤਾ ਕੰਪਨੀ ਬੇਨੇਲੀ ਦੀ TNT300 ਸਿੰਪਲ ਨੇਕੇਡ ਸਟ੍ਰੀਟ ਬਾਈਕ ਹੈ, ਜੋ ਕਿ ਤੇਜ਼ ਗਤੀ 'ਤੇ ਬਿਹਤਰ ਰਾਈਡ ਦਾ ਅਨੁਭਵ ਦਿੰਦੀ ਹੈ। ਇਸ 'ਚ ਅਪਸਾਈਡ ਡਾਊਨ ਫਾਕਰਸ, ਸਿੰਗਲ ਸਾਈਡ ਮਾਊਂਡੇਟ ਸਵਿੰਗਾਮਰਸ ਅਤੇ ਬਣਾਵਟੀ ਫਿਊਟਟੈਂਕ ਦਿੱਤਾ ਗਿਆ ਹੈ। ਇਸ 'ਚ 300ccਲਿਕਵਿੱਡ ਕੂਲਡ ਇਨ-ਲਾਈਨ ਟਵਿੱਨ ਸਿਲੰਡਰ ਇੰਜਣ ਲਾਇਆ ਗਿਆ ਹੈ। ਇਹ ਇੰਜਣ 9000rpm 'ਤੇ 26.5nm ਦਾਸ ਟਾਰਕ ਅਤੇ 11500rpm 'ਤੇ 37.7bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਬਾਈਕ ਦੀ ਟਾਪ ਸਪੀਡ 154kmph ਹੈ।
3. ਹਾਇਸੰਗ GT250R (ਕੀਮਤ-309,215 ਰੁਪਏ) -
GT250R ਇਕ ਫੁੱਲ ਫੇਅਰਿੰਗ ਅਤੇ ਹੈਵੀ ਬਲਬਾਊਸ ਟੈਂਕ ਵਾਲੀ ਮੋਟਰਸਾਈਕਲ ਹੈ, ਜੋ ਇਸ ਨੂੰ ਕਾਫੀ ਬਿਹਤਰ ਲੁੱਕ ਦਿੰਦੀ ਹੈ। ਜੀ. ਟੀ. ਦੇ ਕੋਲ ਸਪੱਸ਼ਟ ਰੂਪ ਤੋਂ ਟ੍ਰੈਕ ਕੇਂਦਰਿਤ ਰੁਖ ਹੈ ਪਰ ਇਹ ਦੋਵੇਂ ਕਾਰਨਰਸ ਦੇ ਵਿਚਕਾਰ 'ਚ ਸ਼ਿਫਟਿੰਗ ਕਰਨ ਲਈ ਆਸਾਨ ਨਹੀਂ ਹੈ। ਇਸ 'ਚ 250cc ਦਾ ਵੀ-ਟਵਿੱਨ ਸਿਲੰਡਰ ਇੰਜਣ ਲੱਗਾ ਹੈ। ਇਹ ਇੰਜਣ 10,000rpm 'ਤੇ 28bhp ਦੀ ਪਾਵਰ ਅਤੇ 8,000rpm 'ਤੇ 22.07nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੀ ਟਾਪ ਸਪੀਡ 140kmph ਅਤੇ ਮਾਈਲੇਜ਼ 30kmpl ਹੈ।
4. ਕਾਵਾਸਾਕੀ Z250 (ਕੀਮਤ -312,000 ਰੁਪਏ) -
ਕਾਵਾਸਾਕੀ Z250 ਆਪਣੇ ਟੈਂਕ ਦੇ ਚਾਰੇ ਪਾਸੇ ਇਕ ਕਾਫੀ ਬਿਹਤਰ ਡਿਜ਼ਾਈਨ ਪੇਸ਼ ਕਰਦਾ ਹੈ ਅਤੇ ਇਹ ਆਪਣੇ ਟ੍ਰੇਡ ਮਾਰਕ ਹਰੇ ਰੰਗ ਦੀ ਛਾਇਆ 'ਚ ਆਸਾਨੀ ਨਾਲ ਦਿਖਦਾ ਹੈ। ਬਾਈਕ 'ਚ ਸਿੰਗਲ ਸਾਈਡੇਡ ਸਵਿੰਗਰਮ, ਨੁਕੀਲਾ ਹੈਡਲੈਂਪ ਅਤੇ ਤੇਜ਼ ਕਟੌਤੀ ਜਲਦੀ ਉਸ ਦੇ ਵੱਡੇ ਜੁੜਵਾ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਇਸ 'ਚ 249ccਪੈਰੇਲੇਲ ਟਵਿੱਨ ਮੋਟਰ ਇੰਜਣ ਲੱਗਾ ਹੈ। ਇਹ ਇੰਜਣ 11,000rpm 'ਤੇ 32ps ਦੀ ਪਾਵਰ ਅਤੇ 10,000rpm 'ਤੇ 21.0nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੀ ਟਾਪ ਸਪੀਡ 200kmph ਹੈ।
5. ਯਾਮਾਹਾ YZ6-R3 (ਕੀਮਤ 330,057 ਰੁਪਏ) -
ਇਸ ਦਾ R3 ਸਟਾਇਲਹੀ ਕਾਫੀ ਆਕਰਸ਼ਕ ਹੈ। ਬਾਈਕ ਦੇ ਟਵਿੱਨ ਹੈਡਲੈਂਪ ਦੇ ਵਿਚਕਾਰ ਛੋਟਾ ਏਅਰ ਵੇਂਟ ਲਾਇਆ ਗਿਆ ਹੈ। ਇਸ ਨਾਲ ਹੀ ਜ਼ਿਆਦਾ ਸਪੋਰਟੀ ਲੁੱਕ ਲਈ ਇਸ 'ਚ ਸ਼ਾਰਪ ਥ੍ਰੀ-ਟਨ ਫਰੰਟ ਫੇਅਰਿੰਗ ਅਤੇ ਬਾਹਰ ਨਿਕਲੀ ਹੋਈ ਟੇਲੈਂਪ ਲਾਈ ਗਈ ਹੈ। ਇਸ 'ਚ 321cc ਲਿਕਵਿੱਡ ਕੂਲਡ ਪੈਰੇਲੇਲ ਟਵਿੱਨ ਮੋਟਰ ਇੰਜਣ ਲਾਇਆ ਗਿਆ ਹੈ। 6 ਸਪੀਡ ਗਿਅਰਬਾਕਸ ਨਾਲ ਲੈਸ ਇਹ ਇੰਜਣ 10,750rpm 'ਤੇ 41,40bhp ਦੀ ਪਾਵਰ ਅਤੇ 9.000rpm 'ਤੇ 29.60nm ਦਾ ਟਾਰਕ ਜਨਰੇਟ ਕਰਦਾ ਹੈ।
6. ਕਾਵਾਸਾਕੀ ਨਿੰਜਾ 300 (ਕੀਮਤ-367,000 ਰੁਪਏ) -
ਨਿੰਜਾ ਟਾਈਮਲੈੱਸ ਸਪੋਰਟਸ ਬਾਈਕ ਹੈ, ਜਿਸ 'ਚ ਸ਼ਾਰਪ ਫੇਅਰਿੰਗ ਬਾਡੀ ਅਤੇ ਬਿਹਤਰ ਟੈਂਕ ਲਾਇਆ ਗਿਆ ਹੈ। ਇਸ 'ਚ 296cc ਦਾ ਟਵਿੱਨ ਸਿਲੰਡਰ ਲਿਕਵਿੱਡ ਕੂਲਡ ਇੰਜਣ ਦਿੱਤਾ ਗਿਆ ਹੈ। ਇਗ੍ਰਿਸ਼ਨ ਦੇ ਤੌਰ 'ਤੇ ਇਸ 'ਚ ਡਿਜੀਟਲ ਐਡਵਾਂਸ ਨਾਲ TCBI ਟੈਕਨਾਲੋਜੀ ਦਿੱਤੀ ਗਈ ਹੈ। ਬਾਈਕ ਦਾ ਇੰਜਣ 11,000rpm 'ਤੇ 39bhp ਦੀ ਪਾਵਰ ਅਤੇ 10,000rpm 'ਤੇ 27nm ਦਾ ਟਾਰਕਾ ਜਨਰੇਟ ਕਰਦਾ ਹੈ। ਬਾਈਕ ਦੀ ਟਾਪ ਸਪੀਡ 160kmph ਅਤੇ ਮਾਈਲੇਜ਼ 25kmpl ਹੈ।
35mm ਫੁੱਲ ਫਰੇਮ CMOS ਸੈਂਸਰ ਨਾਲ ਸੋਨੀ ਨੇ ਭਾਰਤ 'ਚ ਲਾਂਚ ਕੀਤਾ A9 Camera
NEXT STORY