ਜਲੰਧਰ- ਸਮਾਰਟਫੋਨ ਬਾਜ਼ਾਰ 'ਚ ਰੋਜ਼ ਨਵੇਂ-ਨਵੇਂ ਫੋਨਜ਼ ਲਾਂਚ ਹੋ ਰਹੇ ਹਨ। ਯੂਜ਼ਰਸ ਨੂੰ ਲੁਭਾਉਣ ਲਈ ਸਮਾਰਟਫੋਨਸ ਕੰਪਨੀਆਂ ਲਾਂਚ ਦੇ ਸਮੇਂ ਫੋਨਸ ਦੇ ਨਾਲ ਕਈ ਆਫਰ ਪੇਸ਼ ਕਰ ਰਹੀਆਂ ਹਨ। ਸਾਰੇ ਕੰਪਨੀਆਂ ਯੂਜ਼ਰਸ ਨੂੰ ਆਕਰਸ਼ਤ ਕਰਨ ਲਈ ਆਪਣੇ ਅਪਕਮਿੰਗ ਸਮਾਰਟਫੋਨਸ ਦੇ ਕੈਮਰੇ, ਬੈਟਰੀ ਅਤੇ ਪਰਫਾਰਮੇਨਸ ਨੂੰ ਹੋਰ ਵੀ ਬਿਹਤਰ ਕਰਨ 'ਚ ਲਗੇ ਹੋਏ ਹੈ। ਪਰ ਕੁਝ ਹੀ ਕੰਪਨੀਆਂ ਹਨ ਹਨ ਜੋ ਕਿ ਮਿਊਜਿਕ ਲਵਰਸ ਨੂੰ ਧਿਆਨ 'ਚ ਰੱਖਦੇ ਹੋਏ ਸਮਾਰਟਫੋਨ ਨੂੰ ਪੇਸ਼ ਕਰਦੇ ਹੈ। ਕੁੱਝ ਹੀ ਅਜਿਹੇ ਸਮਾਰਟਫੋਨਸ ਮੌਜੂਦ ਹਨ ਜਿਨ੍ਹਾਂ 'ਚ ਖਾਸ ਤਰ੍ਹਾਂ ਦੇ ਹਾਰਡਵੇਅਰ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਮਿਊਜਿਕ ਦਾ ਬਿਹਤਰ ਅਨੁਭਵ ਦਿੰਦੇ ਹਨ।
HTC U11
HTC ਨੇ ਹਾਲ ਹੀ 'ਚ ਭਾਰਤ 'ਚ U11 ਨੂੰ ਲਾਂਚ ਕੀਤਾ ਹੈ। ਇਸ ਫੋਨ ਨੂੰ ਮਿਊਜਿਕ ਲਵਰਸ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ। ਇਸ 'ਚ ਬਿਹਤਰ ਸਾਊਂਡ ਐਕਸਪੀਰਿਅੰਸ ਲਈ 24 ਬਿੱਟ DAC ਚਿਪਸੈੱਟ ਆਡੀਓ ਦਾ ਸਪੋਰਟ ਦਿੱਤਾ ਗਿਆ ਹੈ। ਇਸ 'ਚ 5.5 ਇੰਚ ਦੀ ਕਵਾਡ ਐੱਚ ਡੀ ਸੁਪਰ ਐੱਲ. ਸੀ. ਡੀ ਡਿਸਪਲੇ, ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੇਕਸ਼ਨ ਦਿੱਤੀ ਗਈ ਹੈ। ਇਹ ਫੋਨ 2.45 ਗੀਗਾਹਰਟਜ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਐਂਡ੍ਰਾਇਡ 7.1 ਨੂਗਟ, 6 ਜੀ. ਬੀ ਰੈਮ ਅਤੇ 128 ਜੀ. ਬੀ ਸਟੋਰੇਜ, 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ।
LG V20
LG ਨੇ ਦਾਅਵਾ ਕੀਤਾ ਹੈ ਕਿ V20 ਹਾਈ-ਐਂਡ ਮਿਊਜਿਕ ਪਲੇਬੈਕ ਸਪੋਰਟ ਦੇ ਨਾਲ ਆਉਂਦਾ ਹੈ। ਇਸ 'ਚ ES9218 DAC ਦੀ ਸਹੂਲਤ ਦੇ ਗਈ ਹੈ ਜੋ ਇਕ ਸਮਾਂਤਰ ਸਬ -ਡੀ. ਏ. ਸੀ ਕਾਂਫਿਗਰੇਸ਼ਨ ਦੇ ਨਾਲ ਆਉਂਦਾ ਹੈ। ਇਸ ਫੋਨ 'ਚ 5.7 ਇੰਚ ਦੀ ਪ੍ਰਾਇਮਰੀ ਅਤੇ 2.1 ਇੰਚ ਦੀ ਸਕੈਂਡਰੀ ਡਿਸਪਲੇ ਹੈ। ਫੋਨ 'ਚ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ, 4GB ਰੈਮ, 64GB ਸਟੋਰੇਜ, 3200 mAh ਦੀ ਬੈਟਰੀ , 5 MP ਫ੍ਰੰਟ ਕੈਮਰਾ, ਫਿੰਗਰਪ੍ਰਿੰਟ ਸੈਂਸਰ, ਆਈ. ਆਰ ਪੋਰਟ, ਐਕਸਪੈਂਡੇਬਲ ਸਟੋਰੇਜ ਅਤੇ ਯੂ. ਐੱਸ. ਬੀ ਟਾਈਪ-ਸੀ ਪੋਰਟ ਹੈ। ਸਮਾਰਟਫੋਨ 'ਚ 16 MP ਦਾ ਪ੍ਰਾਇਮਰੀ ਅਤੇ 8 MP ਦਾ ਸਕੈਂਡਰੀ ਸੈਂਸਰ ਹੈ।
HTC U Ultra
HTC U ਅਲਟਰਾ ਪ੍ਰੀਮੀਅਮ ਆਡੀਓ ਅਨੁਭਵ ਦੇ ਨਾਲ ਇਕ ਅਤੇ ਸ਼ਾਨਦਾਰ ਫੋਨ ਹੈ। ਇਸ 'ਚ ਇਕ ਖਾਸ 24-ਬਿੱਟ ਡੈਕ ਚਿਪਸੈੱਟ ਆਨਬੋਰਡ ਹੈ ਅਤੇ ਜੋ ਮਿਊਜਿਕ ਦਾ ਇਕ ਖਾਸ ਅਨੁਭਵ ਦਿੰਦਾ ਹੈ। ਇਸ ਫੋਨ 'ਚ 5.7 ਇੰਚ ਦੀ ਸੁਪਰ ਐੱਲ. ਸੀ. ਡੀ ਕਿਊ. ਐੱਚ. ਡੀ ਡਿਸਪਲੇ, 64ਜੀਬੀ ਸਟੋਰੇਜ ਅਤੇ ਸੇਫਾਇਰ ਗਲਾਸ ਦੇ ਨਾਲ 128 ਜੀ. ਬੀ ਮੈਮਰੀ ਨਾਲ ਲੈਸ ਹੈ। ਇਹ ਫੋਨ 2.15 ਗੀਗਾਹਰਟਜ ਕਵਾਡ -ਕੋਰ ਕਵਾਲਕਾਮ ਸਨੈਪਡਰੈਗਨ 821 ਚਿਪਸੈੱਟ ਅਤੇ 4 ਜੀ. ਬੀ ਰੈਮ ਨਾਲ ਲੈਸ ਹੋਵੇਗਾ। ਫੋਟੋਗਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਅਲਟਰਾਪਿਕਸਲ ਦਾ ਰਿਅਰ ਕੈਮਰਾ ਅਤੇ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ
LG G6
ਇਸ 'ਚ 5.7 ਇੰਚ ਦੀ ਕਵਾਡ-ਐੱਚ. ਡੀ ਪਲਸ ਫੁਲਵਿਜ਼ਨ ਡਿਸਪਲੇ, ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ ਅਤੇ 4 ਜੀ. ਬੀ ਰੈਮ, 64 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਇਕ੍ਰੋਐੱਸ. ਡੀ ਕਾਰਡ ਸਪੋਰਟ ਮੌਜ਼ੂਦ ਹੈ। ਇਹ ਫੋਨ ਐਂਡ੍ਰਾਇਡ 7.0 ਨੂਗਟ, 3300 ਐੱਮ. Â. ਐੱਚ ਦੀ ਬੈਟਰੀ, ਡਿਊਲ ਰਿਅਰ ਕੈਮਰਾ 13 ਮੈਗਾਪਿਕਸਲ ਦੇ ਵਾਇਡ ਸੈਂਸਰ ਲੈਸ ਹੈ। ਦੂਜਾ ਕੈਮਰਾ 13 ਮੈਗਾਪਿਕਸਲ ਦੇ ਸਟੈਂਡਰਡ ਸੈਂਸਰ ਨਾਲ ਆਉਂਦਾ ਹੈ।
HTC 10
ਇਹ ਵੀ ਇਕ ਬਿਹਤਰੀਨ ਮਿਊਜਿਕ ਫੋਨ ਹੈ। ਇਹ ਫੋਨ 24-ਬਿੱਟ ਡੀ. ਏ. ਸੀ ਚਿੱਪ, ਹੈੱਡਫੋਨ ਅਤੇ ਕਵਾਲਕਾਮ ਡਬਲਿਯੂ. ਐੱਸ. ਏ 8815 ਆਡੀਓ ਕੋਡੈੱਕ ਦੇ ਨਾਲ ਆਉਂਦਾ ਹੈ। ਇਸ ਫੋਨ 'ਚ 5.2 ਇੰਚ ਦੀ ਕਵਾਡ ਐੱਚ. ਡੀ ਸੁਪਰ ਐੱਲ. ਸੀ. ਡੀ ਡਿਸਪਲੇ, ਸਨੈਪਡਰੈਗਨ 820 ਪ੍ਰੋਸੈਸਰ ਅਤੇ 4GB ਰੈਮ, 32ਜੀ. ਬੀ ਦੀ ਇੰਟਰਨਲ ਸਟੋਰੇਜ਼, ਫੋਟੋਗਰਾਫੀ ਲਈ ਇਸ 'ਚ 12 ਅਲਟਰਾਪਿਕਸਲ ਲੇਜ਼ਰ ਆਟੋਫੋਕਸ ਕੈਮਰਾ ਦਿੱਤਾ ਗਿਆ ਹੈ। ਇਸ 'ਚ ਡਿਊਲ ਫੋਨ ਐੱਲ. ਈ. ਡੀ ਫਲੈਸ਼, ਬੀ. ਐੱਸ. ਆਈ ਸੈਂਸਰ ਅਤੇ ਆਪਟਿਕਲ ਇਮੇਜ਼ ਸਟੇਬਲਾਇਜੇਸ਼ਨ, ਓ. ਆਈ. ਐੱਸ ਨਾਲ ਲੈਸ 5 MP ਦੇ ਫ੍ਰੰਟ ਕੈਮਰਾ ਦਿੱੱਤਾ ਗਿਆ ਹੈ । ਉਥੇ ਹੀ, 3000 MAh ਦੀ ਬੈਟਰੀ ਵੀ ਦਿੱਤੀ ਗਈਆਂ ਹਨ।
ਫੇਸਬੁੱਕ ਨੇ ਲਾਂਚ ਕੀਤਾ ਨਵਾਂ ਫੀਚਰ, ਵਾਈ-ਫਾਈ ਲੱਭਣ 'ਚ ਕਰੇਗਾ ਤੁਹਾਡੀ ਮਦਦ
NEXT STORY