ਜਲੰਧਰ- ਸਮਾਰਟਫੋਨ ਦੀ ਸਪੀਡ ਪ੍ਰੋਸੈਸਰ ਦੇ ਨਾਲ ਨਾਲ ਰੈਮ 'ਤੇ ਵੀ ਨਿਰਭਰ ਕਰਦੀ ਹੈ। ਅਜਿਹੇ 'ਚ ਜੇਕਰ ਮੋਬਾਇਲ 'ਚ ਗੇਮ ਖੇਡਣ ਦੇ ਸ਼ੌਕੀਨ ਹੋ ਜਾਂ ਜ਼ਿਆਦਾ ਐਪਲੀਕੇਸ਼ਨ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ 6 ਜੀ. ਬੀ. ਜਾਂ ਉਸ ਤੋਂ ਜ਼ਿਆਦਾ ਦੀ ਰੈਮ ਦਾ ਸਮਾਰਟਫੋਨ ਖਰੀਦਣਾ ਚਾਹੀਦਾ ਹੈ। ਅਸੀਂ ਆਪਣੀ ਇਸ ਰਿਪੋਰਟ 'ਚ ਕੁਝ ਅਜਿਹੇ ਹੀ ਸਮਾਰਟਫੋਨਜ਼ ਦੇ ਬਾਰੇ 'ਚ ਜਾਣਕਾਰੀ ਦੇ ਰਹੇ ਹਾਂ ਜੋ 6 ਜੀ. ਬੀ. ਦੇ ਨਾਲ ਭਾਰਤੀ ਬਾਜ਼ਾਰ 'ਚ ਉਪਲੱਬਧ ਹੈ।
ਸੈਮਸੰਗ ਗਲੈਕਸੀ ਨੋਟ 8
ਕੀਮਤ : 67,900 ਰੁਪਏ
ਫੀਚਰਸ : ਸੈਮਸੰਗ ਗਲੈਕਸੀ ਨੋਟ 8 'ਚ 6.3 ਇੰਚ ਦੀ ਇੰਫੀਨਿਟੀ ਡਿਸਪਲੇਅ ਦਿੱਤੀ ਗਈ ਹੈ। ਗਲੈਕਸੀ ਨੋਟ 8 'ਚ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ, ਜਿਵੇਂ ਕਿ ਗਲੈਕਸੀ ਐੱਸ8 ਚ ਵੀ ਉਪਲੱਬਧ ਹੈ। ਇਸ 'ਚ 6 ਜੀ. ਬੀ ਦੀ ਰੈਮ ਦਿੱਤੀ ਗਈ ਹੈ। ਗਲੈਕਸੀ ਨੋਟ 8 ਤਿੰਨ ਸਟੋਰੇਜ਼ ਵੇਰੀਐਂਟ 64 ਜੀ. ਬੀ., 128 ਜੀ. ਬੀ ਅਤੇ 256 ਜੀ. ਬੀ 'ਚ ਉਪਲੱਬਧ ਹੈ। ਫੋਨ 'ਚ ਪਾਵਰ ਦੇਣ ਲਈ 3300 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਡਿਊਲ ਰਿਅਰ ਕੈਮਰਾ ਨਾਲ ਲੈਸ ਹੈ ਅਤੇ ਦੋਨੋਂ ਹੀ 12 ਮੈਗਾਪਿਕਸਲ ਦੇ ਹਨ। ਫਰੰਟ ਕੈਮਰਾ 8 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਹ ਇਕ ਅਜਿਹਾ ਪਹਿਲਾ ਸਮਾਰਟਫੋਨ ਹੈ ਜੋ ਕਿ ਦੋਨੋਂ ਕੈਮਰਾ ਸੈਂਸਰ 'ਤੇ ਆਪਟਿਕਲ ਇਮੇਜ ਸਟੈਬੀਲਾਇਜੇਸ਼ਨ ਦੇ ਨਾਲ ਉਪਲੱਬਧ ਹੈ।
ਵਨਪਲਸ 5
ਕੀਮਤ : 32,999 ਰੁਪਏ
ਫੀਚਰਸ : ਇਹ ਡਿਵਾਇਸ 22 ਜੂਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਦੋ ਰੈਮ ਵੇਰੀਐਂਟ-6 ਜੀ. ਬੀ. ਅਤੇ 8 ਜੀ. ਬੀ. ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ 5.5 ਇੰਚ ਦੀ ਫੁੱਲ HD ਡਿਸਪਲੇਅ, ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ ਅਤੇ 64 ਜੀ. ਬੀ ਸਟੋਰੇਜ ਮੌਜੂਦ ਹੈ। ਇਸ 'ਚ 16+20 ਮੈਗਾਪਿਕਸਲ ਡਿਊਲ ਰਿਅਰ ਕੈਮਰੇ ਦੇ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 3300 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਗਲੈਕਸੀ S8 ਪਲਸ
ਕੀਮਤ : 60,900 ਰੁਪਏ
ਫੀਚਰਸ : ਕੰਪਨੀ ਨੇ ਇਸ ਸਮਾਰਟਫੋਨ ਨੂੰ 6 ਜੀ. ਬੀ. ਰੈਮ ਅਤੇ 128 ਜੀ.ਬੀ. ਇਨਬਿਲਟ ਸਟੋਰੇਜ ਨਾਲ ਪੇਸ਼ ਕੀਤਾ ਹੈ। ਫੋਨ 'ਚ 6.2 ਇੰਚ ਦੀ ਕਵਾਡ HD+(2960x1440) ਡਿਸਪਲੇਅ, ਆਕਟਾ- ਕੋਰ Exynos ਪ੍ਰੋਸੈਸਰ, 12 ਮੈਗਾਪਿਕਸਲ ਰਿਅਰ ਕੈਮਰਾ, 8 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ, 128 ਜੀ. ਬੀ. ਇਨਬਿਲਟ ਸਟੋਰੇਜ ਅਤੇ 3500 ਐੱਮ. ਏ. ਐੱਚ ਬੈਟਰੀ ਜਿਹੇ ਫੀਚਰਸ ਮੌਜੂਦ ਹਨ।
HTC U11
ਕੀਮਤ :51,999 ਰੁਪਏ
ਫੀਚਰਸ : ਇਸ 'ਚ 5.5 ਇੰਚ ਦੀ ਕਵਾਡ ਐੱਚ. ਡੀ ਸੁਪਰ ਐੱਲ. ਸੀ. ਡੀ. ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ 2.45 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ 6 ਜੀ. ਬੀ ਰੈਮ ਅਤੇ 128 ਜੀ. ਬੀ ਸਟੋਰੇਜ ਨਾਲ ਲੈਸ ਹੈ। ਇਸ ਦੀ ਸਟੋਰੇਜ ਨੂੰ ਮਾਇਕ੍ਰੋ ਐੱਸ. ਡੀ. ਕਾਰਡ ਰਾਹੀ 2 ਟੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਟੋਗਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ, 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ ਜੋ ਬੀ. ਐੱਸ. ਆਈ ਸੈਂਸਰ ਅਤੇ ਫੁੱਲ ਐੱਚ. ਡੀ. ਰਿਕਾਰਡਿੰਗ ਨਾਲ ਲੈਸ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੈੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਕਵਿਕ ਚਾਰਜ 3.0 ਸਪੋਰਟ ਦੇ ਨਾਲ ਆਉਂਦਾ ਹੈ।
ਹਾਨਰ 8 ਪ੍ਰੋ
ਕੀਮਤ : 29,999 ਰੁਪਏ
ਫੀਚਰਸ : ਇਸ 'ਚ 5.7 ਇੰਚ ਦੀ ਖਾਸ ਹਾਈ ਡੈਫੀਨੇਸ਼ਨ Low - temperature polycrystalline silicon (ਐੱਲ. ਟੀ. ਪੀ. ਐੱਸ) ਐੱਲ. ਸੀ. ਡੀ ਡਿਸਪਲੇ ਦਿੱਤਾ ਗਈ ਹੈ। ਇਹ ਫੋਨ 6 ਜੀ. ਬੀ ਰੈਮ ਨਾਲ ਲੈਸ ਹੈ। ਇਸ 'ਚ 128 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।ਇਹ ਫੋਨ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਕੁਨੈੱਕਟੀਵਿਟੀ ਲਈ ਇਸ 'ਚ 4 ਜੀ ਐੱਲ. ਟੀ. ਈ, ਵਾਈ-ਫਾਈ, ਯੂ. ਐੱਸ. ਬੀ ਟਾਈਪ-ਸੀ, ਬਲੂਟੁੱਥ 4 . 2 ਅਤੇ ਐੱਨ. ਐੱਫ. ਸੀ ਜਿਗੇ ਫੀਚਰਸ ਦਿੱਤੇ ਗਏ ਹਨ। ਇਸ ਫੋਨ 'ਚ ਡਿਊਲ ਕੈਮਰਾ ਸੈਟਅਪ 12 ਮੈਗਾਪਿਕਸਲ ਦੇ ਦੋ ਰਿਅਰ ਸੈਂਸਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਭਾਰਤ 'ਚ ਜਲਦੀ ਹੀ ਲਾਂਚ ਹੋਵੇਗਾ ਦੁਨੀਆ ਦਾ ਪਹਿਲਾ ਹੈਕਪਰੂਫ ਸਮਾਰਟਫੋਨ
NEXT STORY