ਜਲੰਧਰ- ਕਦੇ-ਕਦੇ ਕੁੱਝ ਵਧੀਆ ਪ੍ਰੋਡਟਕਸ ਬੇਹੱਦ ਸਿੰਪਲ ਅਤੇ ਕੰਮ ਕਰਨ 'ਚ ਵੀ ਵਧੀਆ ਹੁੰਦੇ ਹਨ। ਹੁਣ ਤੱਕ ਤੁਹਾਡੇ ਕੋਲ ਆਈਫੋਨ ਨਾਲ ਮੈਕਰੋ ਫੋਟੋਗ੍ਰਾਫੀ ਕਰਨ ਲਈ ਕਈ ਆਪਸ਼ਨ ਹੋਣਗੀਆਂ ਪਰ ਬਲਿੱਪਸ ਲੈਂਜ਼ਿਜ਼ ਇਨ੍ਹਾਂ ਆਪਸ਼ਨਜ਼ ਤੋਂ ਥੋੜੇ ਜਿਹੇ ਵੱਖਰੇ ਹਨ। ਬਲਿੱਪਸ ਇਕ ਤਰ੍ਹਾਂ ਦੇ ਛੋਟੇ-ਛੋਟੇ ਲੈਂਜ਼ਿਜ਼ ਹਨ ਜੋ ਤੁਹਾਡੇ ਆਈਫੋਨ ਦੇ ਆਮ ਕੈਮਰੇ 'ਤੇ ਚਿਪਕ ਕੇ ਤੁਹਾਡੇ ਕੈਮਰੇ ਨੂੰ ਇਕ ਵਧੀਆ ਮੈਗਨੀਫਿਕੇਸ਼ਨ ਦੇ ਸਕਦੇ ਹਨ।
ਕਿੱਕਸਟਾਰ ਅਨੁਸਾਰ ਇਹ ਦੋਵੇਂ ਲੈਂਜ਼ਿਜ਼ ਸੁਪਰ ਫਲੈਟ ਹਨ ਅਤੇ ਬੇਹੱਦ ਛੋਟੇ ਆਕਾਰ ਦੇ ਹਨ। ਇਹ ਦੋ ਲੈਂਜ਼ਿਜ਼ ਦਾ ਇਕ ਜੋੜਾ ਹੈ ,ਜਿਨ੍ਹਾਂ 'ਚੋਂ ਇਕ ਮਾਈਕ੍ਰੋ ਲੈਂਜ਼ ਹੈ ਅਤੇ ਦੂਜਾ ਮੈਕਰੋ ਲੈਂਜ਼ ਹੈ। ਇਸ ਦਾ ਮਾਈਕ੍ਰੋ ਵਰਜਨ ਦੇਖਣ 'ਚ ਬੇਹੱਦ ਆਕਰਸ਼ਿਤ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਲੈਂਜ਼ਜ਼ ਕਿਸੇ ਆਕਾਰ 'ਚ ਇਕ ਇੰਚ ਦੀ 1/7000 ਤੱਕ ਦੀ ਡਿਟੇਲ ਨੂੰ ਕੈਪਚਰ ਕਰ ਸਕਦਾ ਹੈ। ਜੇਕਰ ਡਿਜ਼ੀਟਲ ਜ਼ੂਮ ਦੀ ਗੱਲ ਕਰੀਏ ਤਾਂ ਇਹ ਮਾਈਕ੍ਰੋ ਲੈਂਜ਼ਿਜ਼ 100x ਮੈਗਨੀਫਿਕੇਸ਼ਨ ਤੱਕ ਜ਼ੂਮ ਕਰ ਸਕਦੇ ਹਨ। ਇਨ੍ਹਾਂ ਲੈਂਜ਼ਿਜ਼ ਨੂੰ ਆਈਫੋਨ ਦੇ ਫਰੰਟ 'ਤੇ ਚਿਪਕਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਲੈਂਜ਼ਿਜ਼ ਦੀ ਕੀਮਤ 23 ਡਾਲਰ ਦੇ ਲਗਭਗ ਹੋ ਸਕਦੀ ਹੈ। ਇਹ ਲੈਂਜ਼ਿਜ਼ ਤੁਹਾਡੇ ਆਈਫੋਨ ਲਈ ਬਹੁਤ ਸਸਤੇ ਹਨ ਜੋ ਤੁਹਾਡੇ ਆਈਫੋਨ ਨੂੰ ਇਕ ਕੀਮਤੀ ਮਾਈਕ੍ਰੋਸਕੋਪ 'ਚ ਬਦਲ ਦਿੰਦਾ ਹੈ।
ਫੇਸਬੁਕ ਫਿਰ ਕਾਨੂੰਨ ਦੇ ਘੇਰੇ 'ਚ : ਇਸ ਵਾਰ ਦੋਸ਼ ਪ੍ਰਾਈਵੇਟ ਮੈਸੇਜਿਜ਼ ਸਕੈਨ ਕਰਨ ਦਾ
NEXT STORY