ਜਲੰਧਰ- ਸੁਪਰੀਮ ਕੋਰਟ ਦੇ ਸਖਤ ਫੈਸਲੇ ਤੋਂ ਬਾਅਦ ਹੁਣ 1 ਅਪ੍ਰੈਲ ਤੋਂ ਬੀ. ਐੱਸ 4 ਵਾਹਨ ਹੀ ਭਾਰਤੀ ਬਾਜ਼ਾਰ 'ਚ ਵਿਕਣਗੇ। ਬੀ. ਐੱਸ ਦਾ ਮਤਲਬ ਕਿ ਭਾਰਤ ਸਟੇਜ ਇਕ ਪ੍ਰਦੂਸ਼ਣ ਮਾਪਕ ਪੈਮਾਨਾ ਹੈ। ਬੀ. ਐੱਸ ਦੇ ਹੀ ਭਾਰਤ ਸਟੇਜ ਪ੍ਰਦੂਸ਼ਣ ਮਾਪਕ ਪੈਮਾਨਾ ਹੈ ਜੋ ਭਾਰਤੀ ਸਰਕਾਰ ਗੱਡੀਆਂ ਦੇ ਇੰਜਣ ਤੋਂ ਨਿਕਲਣ ਵਾਲੇ ਧੁੰਏ ਨਾਲ ਪ੍ਰਦੂਸ਼ਣ ਨੂੰ ਮਾਪਦੀ ਹੈ। ਬੀ. ਐੱਸ ਮਾਨਕ ਪਾਲਿਊਸ਼ਨ ਕੰਟ੍ਰੋਲ ਬੋਰਡ ਤਹਿ ਕਰਦਾ ਹੈ। ਬੀ. ਐੱਸ 3 ਵਾਹਨਾਂ ਦਾ ਨਿਰਮਾਣ ਅਤੇ ਵਿਕਰੀ ਹੁਣ ਨਹੀਂ ਹੋਵੇਗੀ। ਬੀ. ਐੱਸ 4 ਇੰਜਣ ਵਾਹਨ ਪ੍ਰਦੂਸ਼ਣ ਕੰਟਰੋਲ ਕਰਨ ਦੇ ਮਾਨਕਾ ਤੇ ਖਰੇ ਉਤਰਦੇ ਹਨ ਅਤੇ ਪਾਵਰ ਸਪੈਸੀਫਿਕੇਸ਼ਨ ਦੇ ਮਾਮਲੇ 'ਚ ਜ਼ਿਆਦਾ ਦਮਦਾਰ ਹੁੰਦੇ ਹਨ। ਦੇਸ਼ 'ਚ ਚੱਲਣ ਵਾਲੀ ਹਰ ਗੱਡੀ ਲਈ ਬੀ. ਐੱਸ ਮਾਨਕ ਜਰੂਰੀ ਹੈ। ਬੀ. ਐੱਸ ਦੇ ਨਾਲ ਲੱਗੀ ਗਿਣਤੀ ਜਿੰਨੀ ਵੱਡੀ ਹੋਵੇਗੀ ਪ੍ਰਦੂਸ਼ਣ ਦੇ ਪੈਮਾਨੇ ਉਨੇ ਹੀ ਸਖਤ ਹੁੰਦੇ ਹਨ। ਭਾਰਤ ਨੇ ਸਭ ਤੋਂ ਪਹਿਲਾਂ ਯੂਰਪੀਅਨ ਪ੍ਰਦੂਸ਼ਣ ਦੇ ਨਿਯਮਾਂ ਨੂੰ ਮੰਨਦੇ ਹੋਏ ਸਾਲ 2000 'ਚ ਇੰਡੀਆਂ ਦੇ ਮਾਨਕਾ ਦੇ ਇਸਾਬ ਨਾਲ ਬੀ. ਐੱਸ ਅਪਣਾਇਆ ਸੀ। ਜਿਵੇ ਕਿ ਦੱਸਿਆ ਗਿਆ ਹੈ ਕਿ ਬੀ ਐੱਸ 4 ਇੰਜਣ ਬੀ ਐੱਸ 3 ਦੇ ਮੁਕਾਬਲੇ ਪ੍ਰਦੂਸ਼ਣ ਕਾਫੀ ਘੱਟ ਕਰੇਗਾ। ਜਿਸ ਨਾਲ ਗੱਡੀਆਂ ਦੀ ਲਾਈਫ ਵਧੇਗੀ ਕਿਊਂਕਿ ਬੀ ਐੱਸ 4 ਗੱਡੀ ਦੇ ਫਿਊਲ ਨੂੰ ਚੰਗੀ ਗੱਡੀ ਨਾਲ ਬਰਨ ਕਰੇਗਾ। ਜਿਸ ਨਾਲ ਗੱਡੀ ਦੀ ਮਇਲਜ ਵੀ ਚੰਗੀ ਹੋਵੇਗੀ ਅਤੇ ਦੀ ਐਵਰਜ਼ ਵੀ ਪ੍ਰਤੀਸ਼ਤ ਤੱਕ ਵੱਧ ਜਾਵੇਗੀ।
ਆਉਣ ਵਾਲੇ ਸਮੇਂ 'ਚ ਬੀ ਐੱਸ 4 ਗੱਡੀਆਂ ਪਹਿਲਾਂ ਤੋਂ ਮੰਹਿਗੀਆਂ ਹੋਣਗੀਆਂ। ਬੀ ਐੱਸ ਓਵਰਆਲ ਇਕ ਫਾਇਦੇ ਦਾ ਸੌਦਾ ਹੈ। ਜਨਵਰੀ 'ਚ ਹੀ ਬਜਾਜ ਕੰਪਨੀ ਨੇ ਆਪਣੇ ਸਾਰੇ 2 ਵ੍ਹੀਲਰਸ ਨੂੰ ਬੀ ਐੱਸ 4 'ਚ ਤਬਦੀਲ ਕਰ ਲਿਆ ਹੈ। ਉਥੇ ਹੀ ਕਾਰਾਂ 'ਚ ਕਾਫੀ ਸਮੇਂ ਤੋਂ ਹੀ ਬੀਐੱਸ 4 ਇੰਜਣ ਆ ਰਿਹਾ ਹੈ। ਬੀ ਐੱਸ 4 ਇੰਜਣ ਦੇ ਆਊਣ ਦੇ ਨਾਲ ਨਾਲ ਸੁਰੱਖਿਆ ਲਈ ਵੀ ਨਵੇਂ ਫੀਚਰਸ 'ਚ ਐਡ ਕੀਤੇ ਹਨ। ਆਉਣ ਵਾਲੇ ਸਮੇਂ 'ਚ ਸਾਰੇ 2 ਵ੍ਹੀਲਰਸ ਦੀਆਂ ਹੈੱਡਲਾਈਟਸ ਜਾਂ ਤਾਂ ਆਟੋਮੈਟਿਕ ਹੋ ਜਾਣਗੀਆਂ ਜਾਂ ਫਿਰ ਹਮੇਸ਼ਾ ਦੇ ਲਈ ਆਨ ਰਹਿਣਗੀਆਂ। ਇਸ ਤੋਂ ਇਲਾਵਾ 4 ਵ੍ਹੀਲਰਸ 'ਚ ਏ. ਬੀ. ਐੱਸ ਸਟੈਂਡਰਸ ਅਤੇ ਈ. ਬੀ. ਡੀ ਸਟੈਂਡਰਟ ਕਰਨ ਦਾ ਪਲਾਨ ਹੈ ਜਿਸ ਨਾਲ ਗੱਡੀ 'ਚ ਬੈਠੇ ਸਾਰੇ ਲੋਕ ਸੁਰੱਖਿਆ ਰਹਿਣਗੇ। ਏਅਰ ਬੈਗ ਜਿਹੇ ਫੀਚਰਸ ਵੀ ਕੰਪਨੀਆਂ ਹੁਣ ਤੋਂ ਹੀ ਬਿਹਤਰ ਕਰਨ 'ਚ ਲੱਗੀਆਂ ਹਨ।
ਬੀ. ਐੱਸ 4 ਇੰਜਣਾਂ ਤੋਂ ਨਿਕਲਣ ਵਾਲੇ ਧੁੰਏ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਇਸ ਨਾਲ ਡੀਜਲ ਕਾਰਾਂ ਚੋਂ 68 ਫੀਸਦੀ ਅਤੇ ਪੈਟਰੋਲ ਕਾਰਾਂ ਤੋਂ 25 ਫੀਸਦੀ ਤੱਕ ਨਾਈਟ੍ਰੋਜਨ ਆਕਸਾਈਡ ਦਾ ਉਤਸਰਜਨ ਘੱਟ ਹੋ ਜਾਵੇਗਾ। ਮਤਲਬ ਕਿ ਡੀਜ਼ਲ ਕਾਰਾਂ (ਪੀ ਐੱਸ) ਉਤਸਰਜਨ 80 ਫੀਸਦੀ ਤੱਕ ਘੱਟ ਹੋ ਸਕਦਾ ਹੈ।
ਸਪੇਸਐਕਸ ਨੇ ਪਹਿਲਾ ਰੀਸਾਈਕਲ ਰਾਕੇਟ ਦਾ ਕੀਤਾ ਪਰੀਖਣ
NEXT STORY