ਜਲੰਧਰ - ਅਸੀਂ ਘਰ ਤੋਂ ਬਾਹਰ ਕਿਸੇ ਕੰਮ ਲਈ ਜਾਣ ਵੇਲੇ ਆਪਣਾ ਫੋਨ ਜ਼ਰੂਰ ਨਾਲ ਰੱਖਦੇ ਹਾਂ 'ਤੇ ਯਕੀਨੀ ਤੌਰ 'ਤੇ ਫੋਨ ਦੀ ਬੈਟਰੀ ਘੱਟ ਹੋਣ 'ਤੇ ਉਸ ਨਾਲ ਅਟੈਚ ਹੋਣ ਵਾਲਾ ਕੋਈ ਵੀ ਚਾਰਜਸ ਆਪਣੇ ਨਾਲ ਕੈਰੀ ਵੀ ਕਰਦੇ ਹਾਂ। ਘਰ ਬੈਠੈ ਵੀ ਕਈ ਵਾਰ ਤੁਸੀਂ ਕਿਸੇ ਵੀ ਚਾਰਜਰ ਦੀ ਵਰਤੋ ਕਰ ਕੇ ਫੋਨ ਨੂੰ ਚਾਰਜ ਕਰਨ ਲਗ ਜਾਂਦੇ ਹੋ, ਪਰ ਇਸ ਨਾਲ ਤੁਹਾਡਾ ਫੋਨ ਠੀਕ ਤਰੀਕੇ ਨਾਲ ਚਾਰਜ ਨਹੀਂ ਹੋ ਪਾਉਂਦਾ ਕਿਉਂਕਿ ਉਸ ਨੂੰ ਠੀਕ ਮਾਤਰਾ 'ਚ ਪਾਵਰ ਸਪਲਾਈ ਨਹੀਂ ਮਿਲਦੀ।
ਪਰ ਹੁਣ ਤੁਸੀਂ ਆਪਣੇ ਫੋਨ 'ਤੋਂ ਹੀ ਪਾਵਰ ਸਪਲਾਈ ਦੀ ਜਾਂਚ ਵੀ ਕਰ ਸਕਦੇ ਹੋ। ਇਸ 'ਐਂਪੇਅਰ' (Ampere) ਐਪਲੀਕੇਸ਼ਨ ਨੂੰ ਇੰਸਟਾਲ ਕਰਨ ਤੋਂ ਬਾਅਦ ਆਰਿਜ਼ਨਲ ਚਾਰਜਰ ਨੂੰ ਕੁਨੈੱਕਟ ਕਰੋ ਅਤੇ ਐਂਪੇਅਰ ਐਪਲੀਕੇਸ਼ਨ ਨੂੰ ਆਨ ਕਰ ਦਿਓ। ਕੁੱਝ ਸੈਕੇਂਡ ਬਾਅਦ ਹੀ ਤੁਹਾਡੇ ਫੋਨ 'ਚ ਜਾਣਕਾਰੀ ਸ਼ੋਅ ਹੋ ਜਾਵੇਗੀ ਕਿ ਤੁਹਾਡਾ ਫੋਨ ਕਿੰਨੀ ਵੋਲਟੇਜ਼ ਨਾਲ ਚਾਰਜ ਹੋ ਰਿਹਾ ਹੈ। ਇਸ ਦੇ ਨਾਲ ਹੀ ਐਂਪੇਅਰ ਐਪਲੀਕੇਸ਼ਨ ਚਾਰਜਿੰਗ ਦੇ ਦੌਰਾਨ ਅਧਿਕਤਮ ਵੋਲਟ ਅਤੇ ਘੱਟ ਵੋਲਟ ਦੀ ਜਾਣਕਾਰੀ ਵੀ ਦੇਵੇਗੀ।
ਇਨਾਂ ਚੀਜਾਂ ਤੋਂ ਇਲਾਵਾ ਤੁਸੀਂ ਐਂਪੇਅਰ ਐਪਲੀਕੇਸ਼ਨ ਦੇ ਨਾਲ ਇਹ ਵੀ ਜਾਣ ਸਕਦੇ ਹੋ ਕਿ ਤੁਹਾਡਾ ਫੋਨ ਕਿੰਨੀ ਪਾਵਰ ਦੀ ਖਪਥ ਕਰ ਰਿਹਾ ਹੈ। ਇਸ ਨੂੰ ਵੇਖ ਕੇ ਤੁਸੀਂ ਆਪਣੇ ਫੋਨ ਦੀ ਬੈਟਰੀ ਨੂੰ ਆਪਟਿਮਾਇਜ਼ ਵੀ ਕਰ ਸਕਦੇ ਹੋ ਤਾਂ ਜੋਂ ਘੱਟ ਬੈਟਰੀ ਚਾਰਜ ਦੇ ਦੌਰਾਨ ਵੀ ਫੋਨ ਜ਼ਿਆਦਾ ਦੇਰ ਤੱਕ ਚੱਲ ਸਕੇ।
Lava ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਸ
NEXT STORY