ਜਲੰਧਰ - ਸਕੇਟਬੋਰਡਿੰਗ ਕਰਨ ਲਈ ਦੁਨੀਆ 'ਚ ਸਭ ਤੋਂ ਜ਼ਿਆਦਾ ਲੌਂਗਬੋਰਡ ਦਾ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਇਹ ਸਟ੍ਰੇਟ ਲਾਈਨ 'ਚ ਆਸਾਨੀ ਨਾਲ ਚਲਾਏ ਜਾ ਸਕਦੇ ਹਨ ਪਰ ਜੇਕਰ ਇਨ੍ਹਾਂ ਨੂੰ ਕਿਤੇ ਲੈ ਕੇ ਜਾਣਾ ਪਏ ਤਾਂ ਇਹ ਸਮੱਸਿਆ ਦਾ ਕਾਰਨ ਬੰਣ ਜਾਂਦੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਇਕ ਅਜਿਹਾ ਫੋਲਡਿੰਗ ਇਲੈਕਟ੍ਰੀਕ ਲੋਂਗਬੋਰਡ ਵਿਕਸਿਤ ਕੀਤਾ ਗਿਆ ਹੈ ਜਿਸ ਨੂੰ ਤਸੀਂ ਆਪਣੇ ਬੈਗ 'ਚ ਪਾ ਕੇ ਆਸਾਨੀ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹਨ।
ਇਸ ਲੋਂਗਬੋਰਡ ਨੂੰ ਇਤਾਲਿਅਨ entrepreneurs ਨੇ ਵਿਕਸਿਤ ਕੀਤਾ ਹੈ। ਇਸ 4.9 ਕਿੱਲੋਗ੍ਰਾਮ ਦੇ ਬੋਰਡ ਨੂੰ ਹਾਈ-ਸਟਰੇਂਥ ਪਾਲੀਮਰ ਅਤੇ ਕਾਰਬਨ ਫਾਇਬਰ ਨਾਲ ਬਣਾਇਆ ਹੈ। ਇਸ ਦੇ ਫ੍ਰੰਟ 'ਚ ਪਰਮਾਨੈਂਟ ਮੈਗਨੇਟ ਮੋਟਰ ਲੱਗੀ ਹੈ ਜੋ 100-Wh ਲਿਥੀਅਮ-ਆਇਨ ਬੈਟਰੀ ਪੈਕ ਦੀ ਮਦਦ ਨਾਲ ਕੰਮ ਕਰਦੀ ਹੈ। ਇਹ ਫੋਲਡਿੰਗ ਇਲੈਕਟ੍ਰੀਕ ਲੋਂਗਬੋਰਡ 60 ਮਿੰਟ ਤੱਕ ਚਾਰਜ ਹੋ ਕੇ 15km (9 miles) ਤੱਕ ਚਲਾਇਆ ਜਾ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 30km/h(18mph) ਕੀਤੀ ਹੈ।
ਇਸ ਦੀ ਸਪੀਡ ਅਤੇ ਬ੍ਰੇਕਿੰਗ ਨੂੰ ਤੁਸੀਂ ਵਾਇਰਲੈੱਸ ਹੈਂਡਹੇਲਡ ਰਿਮੋਟ ਦੀ ਮਦਦ ਨਾਲ ਈਕੋ, ਕਰੂਜ ਅਤੇ ਸਪੋਰਟ ਮੋਡਸ ਨਾਲ ਕੰਟਰੋਲ ਕਰ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਲੋਂਗਬੋਰਡ ਨੂੰ”US$1, 000 (ਲਗਭਗ 67,235 ਰੁਪਏ) ਕੀਮਤ 'ਚ ਆਨਲਾਈਨ ਸਾਈਟਸ 'ਤੇ ਉਪਲੱਬਧ ਕੀਤਾ ਜਾਵੇਗਾ।
ਰਿਲਾਇੰਸ ਦਾ ਧਮਾਕਾ: ਲਾਂਚ ਕੀਤਾ ਸਭ ਤੋਂ ਸਸਤਾ 4G ਸਮਾਰਟਫੋਨ
NEXT STORY