ਜਲੰਧਰ - ਸੈਮਸੰਗ ਗਲੈਕਸੀ ਨੋਟ 7 ਦੇ ਲਾਂਚ ਹੋਣ ਤੋਂ ਬਾਅਦ ਹੀ ਇਸ 'ਚ ਬਲਾਸਟ ਦੀਆਂ ਖਬਰਾਂ ਸਾਹਮਣੇ ਆਉਣ ਲਗ ਗਿਆਂ ਸਨ ਜਿਸ ਤੋਂ ਬਾਅਦ ਕੰਪਨੀ ਨੇ ਨੋਟ 7 ਨੂੰ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਅਤੇ ਇਸ ਦੇ ਪਿੱਛੇ ਦੇ ਕਾਰਣਾਂ ਦੀ ਜਾਂਚ ਕਰਨ ਲਗੀ ਪਈ। ਹੁਣ ਐਕਸਪਰਟਸ ਨੇ ਨੋਟ 7 'ਚ ਬਲਾਸਟ ਹੋਣ ਦਾ ਕਾਰਣਾਂ ਦਾ ਪਤਾ ਲਗਾ ਲਿਆ ਹੈ।
ਇਸ ਵਜ੍ਹਾ ਨਾਲ ਹੋ ਰਿਹਾ ਹੈ ਧਮਾਕਾ -
ਰਿਪੋਰਟਸ ਦੀਆਂ ਮੰਨੀਏ ਤਾਂ ਗਲੈਕਸੀ ਨੋਟ 7 'ਚ ਧਮਾਕੇ ਦੀ ਮੁੱਖ ਵਜ੍ਹਾ ਬੈਟਰੀ ਦਾ ਡਿਜ਼ਾਇਨ ਅਤੇ ਸਮਾਰਟਫੋਨ ਦਾ ਸਲੀਕ ਹੋਣਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫੋਨ 'ਚ ਬੈਟਰੀ ਦਾ ਸਰੂਪ ਛੋਟਾ ਕਰ ਦਿੱਤਾ ਗਿਆ ਸੀ ਤਾਂ ਕਿ ਸਮਾਰਟਫੋਨ 'ਚ ਪੇਨ ਨੂੰ ਐਡਜਸਟ ਕੀਤਾ ਜਾ ਸਕੇ। ਅਜਿਹੇ 'ਚ ਜਦ ਬੈਟਰੀ ਗਰਮ ਹੁੰਦੀ ਹੈ, ਤਾਂ ਉਸ ਦੇ ਫੈਲਣ ਦੀ ਜਗ੍ਹਾ ਨਹੀਂ ਹੋਣ 'ਤੇ ਉਹ ਫੱਟ ਜਾਂਦੀ ਹੈ।
ਕੀ ਹੈ ਐਕਸਪਰਟਸ ਦਾ ਕਹਿਣਾ -
ਐਕਸਪਰਟਸ ਦਾ ਕਹਿਣਾ ਹੈ ਕਿ ਬੈਟਰੀ ਨੂੰ ਫੈਲਣ ਲਈ ਘੱਟ ਤੋਂ ਘੱਟ 10 ਫੀਸਦੀ ਦੀ ਜਗ੍ਹਾ ਹੋਣੀ ਜਰੂਰੀ ਹੈ । ਜੋ ਸੈਮਸੰਗ ਗਲੈਕਸੀ ਨੋਟ 7 'ਚ ਨਹੀਂ ਸੀ, ਜਿਸ ਵਜ੍ਹਾ ਨਾਲ ਫੋਨ ਬਲਾਸਟ ਹੋਣ ਸ਼ੁਰੂ ਹੋ ਗਏ। ਜ਼ਿਕਰਯੋਗ ਹੈ ਕਿ ਚਾਰਜਿੰਗ ਦੇ ਦੌਰਾਨ ਫੋਨ ਦੀ ਬੈਟਰੀ ਫੱਟਣ ਜਾਂ ਧਮਾਕਿਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸੁਰੱਖਿਆ ਦੇ ਚੱਲਦੇ ਸੈਮਸੰਗ ਨੇ ਦੁਨੀਆਂ ਭਰ 'ਚ ਨੋਟ 7 ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ ਅਤੇ 4 ਲੱਖ ਤੋਂ ਜ਼ਿਆਦਾ ਹੈਂਡਸੈਟਸ ਨੂੰ ਵਾਪਸ ਮੰਗਵਾ ਲਏ ਹੈ।
iOS ਯੂਜਰਸ ਖੇਲ ਸਕਦੇ ਹਨ ਸੁਪਰ ਮਾਰੀਓ ਰਨ
NEXT STORY