ਜਲੰਧਰ- ਪੱਲਗ ਸਾਕੈੱਟਸ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਇਕ ਤੋਂ ਜ਼ਿਆਦਾ ਬਿਜਲੀ ਦੀਆਂ ਸਮੱਗਰੀਆਂ ਨੂੰ ਨਾਲ-ਨਾਲ ਚਲਾਉਣ ਲਈ ਵਰਤਿਆ ਜਾਂਦਾ ਹੈ ਪਰ ਹੁਣ ਇਨੋਵੇਟਿਵ ਸੋਚ ਦੇ ਤਹਿਤ ਇਕ ਅਜਿਹੀ ਸਾਕੈੱਟ ਤਿਆਰ ਕੀਤੀ ਗਈ ਹੈ ਜਿਸ ਨਾਲ ਤੁਸੀਂ ਐਕਸਟੈਂਸ਼ਨ ਵਾਇਰ ਦੇ ਬਿਨ੍ਹਾਂ ਵੀ ਇਕ ਨਾਲੋਂ ਜ਼ਿਆਦਾ ਡਿਵਾਈਸਸ ਨੂੰ ਅਟੈਚ ਕਰ ਕੇ ਚਲਾ ਸਕਦੇ ਹੋ । ਇਸ ਸਾਕੈੱਟ 'ਚ ਪੋਪ-ਆਊਟ ਫੰਕਸ਼ਨੈਲਿਟੀ ਨੂੰ ਐਡ ਕੀਤਾ ਗਿਆ ਹੈ ਜਿਸ ਨਾਲ ਤੁਸੀਂ ਇਕ ਬਟਨ ਨੂੰ ਦਬਾਅ ਕੇ ਸਾਕੈੱਟ ਹੋਲਸ ਨੂੰ ਹਾਈਡ ਕਰ ਸਕਦੇ ਹੋ ਅਤੇ ਜ਼ਰੂਰਤ ਪੈਣ 'ਤੇ ਇਨ੍ਹਾਂ ਨੂੰ ਓਪਨ ਵੀ ਕਰ ਸਕਦੇ ਹੋ ।
ਇਸ ਨਵੀਂ ਤਕਨੀਕ ਦੀ ਸਾਕੈੱਟਸ ਨੂੰ US 'ਚ ਡਿਜ਼ਾਇਨ ਕੀਤਾ ਗਿਆ ਹੈ ਜੋ ਸਟੈਂਡਰਡ ਇਲੈਕਟ੍ਰੀਕਲ ਬਾਕਸ 'ਚ ਆਸਾਨੀ ਨਾਲ ਫਿੱਟ ਹੋ ਜਾਂਦੀ ਹੈ । ਇਸ ਨੂੰ ਆਊਟਲੇਟ ਕੰਪਨੀ ਨੇ ਟੈਂਪਰ - ਰਸਿਸਟੈਂਟ ਅਤੇ ਚਾਈਲਡ ਪਰੂਫ਼ ਤਕਨੀਕ ਨਾਲ ਬਣਾਇਆ ਹੈ । ਘਰ 'ਚ ਖਾਸ ਤੌਰ 'ਤੇ ਚਲਾਉਣ ਲਈ ਇਸ ਦਾ 15 1 ਵਰਜਨ ਬਣਾਇਆ ਗਿਆ ਜਦੋਂ ਕਿ ਘਰ ਦੇ ਬਾਹਰ ਜਾਂ ਗੈਰਾਜ਼ 'ਚ ਚਲਾਉਣ ਲਈ 201 ਵਰਜਨ ਬਣਾਇਆ ਗਿਆ ਹੈ । ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਅਕਤੂਬਰ ਦੇ ਮਹੀਨੇ ਤੱਕ US$ 28
'ਚ ਆਨਲਾਈਨ ਸ਼ਾਪਿੰਗ ਸਾਈਟਸ 'ਤੇ ਉਪਲੱਬਧ ਕਰ ਦਿੱਤਾ ਜਾਵੇਗਾ ।
ਟੈਕਨਾਲੋਜੀ ਦਾ ਬਿਹਤਰੀਨ ਨਮੂਨਾ ਹੈ ਇਹ ਪਰਸਨਲ ਪੋਸਚਰ ਟਰੈਕਰ
NEXT STORY