ਜਲੰਧਰ— ਮਾਰਕਿਟ 'ਚ ਕਈ ਤਰ੍ਹਾਂ ਦੇ ਮੂਵਮੈਂਟ ਨੂੰ ਟਰੈਕ ਕਰਨ ਵਾਲੀ ਡਿਵਾਈਸ ਉਪਲੱਬਧ ਹਨ ਜੋ ਤੁਹਾਡੇ ਫੁੱਟ ਸਟੈਪਸ ਅਤੇ ਬਾਡੀ ਮੂਵਮੈਂਟ ਨੂੰ ਟਰੈਕ ਕਰ ਕੇ ਨਤੀਜੇ ਨੂੰ ਸ਼ੋਅ ਕਰਦੀ ਹੈ ਪਰ ਹੁਣ ਟੈਕਨਾਲੋਜੀ ਦੀ ਮਦਦ ਨਾਲ ਇਕ ਅਜਿਹੀ ਡਿਵਾਈਸ ਬਣਾਈ ਗਈ ਹੈ ਜੋ ਤੁਹਾਡੀ ਗਰਦਨ ਦੇ ਪੋਸਚਰ ਨੂੰ ਸਹੀ ਰੱਖਣ 'ਚ ਮਦਦ ਕਰਦੀ ਹੈ।
ਇਸ ਡਿਵਾਈਸ ਦਾ ਨਾਂ 'Alex posture tracker' ਰੱਖਿਆ ਗਿਆ ਹੈ ਜੋ ਤੁਹਾਡੀ ਗਰਦਨ ਦੇ ਜ਼ਰੂਰਤ ਤੋਂ ਹੇਠਾਂ ਮੁੜਣ 'ਤੇ ਵਾਈਬ੍ਰੇਸ਼ਨ ਕਰਦੀ ਹੈ ਅਤੇ ਤੁਹਾਨੂੰ ਗਰਦਨ ਸਹੀ ਕਰਨ ਲਈ ਸੰਕੇਤ ਦਿੰਦੀ ਹੈ। ਤੁਹਾਨੂੰ ਬਸ ਇਸ ਫਲੈਕਸੀਬਲ ਮਟੀਰਿਅਲ ਨਾਲ ਬਣੀ ਇਸ ਡਿਵਾਈਸ ਨੂੰ ਆਪਣੇ ਦੋਨ੍ਹਾਂ ਕੰਨਾਂ ਦੇ ਸਹਾਰੇ ਗਰਦਨ ਦੇ ਪਿੱਛੇ ਦੀ ਵੱਲ ਲਟਕਾਉਣਾ ਹੋਵੇਗਾ ਜਿਸ ਨਾਲ ਇਸ 'ਚ ਲੱਗਿਆ ਮੋਸ਼ਨ ਡਿਟੈਕਟ ਕਰਨ ਵਾਲਾ ਸੈਂਸਰ ਗਰਦਨ ਦੇ ਹੇਠਾਂ ਜਾਣ 'ਤੇ ਵਾਈਬ੍ਰੇਸ਼ਨ ਦਵੇਗਾ। ਇਸ ਡਿਵਾਈਸ ਨੂੰ ਮੋਬਾਇਲ ਐਪ ਦੀ ਮਦਦ ਨਾਲ ਕਸਟਮਾਈਜ਼ ਵੀ ਕੀਤਾ ਜਾ ਸਕਦਾ ਹੈ। ਉਪਰ ਦਿੱਤੀ ਗਈ ਤਸਵੀਰਾਂ 'ਚ ਤੁਸੀਂ ਇਸ ਦੀ ਬਣਤਰ ਨੂੰ ਦੇਖ ਸਕਦੇ ਹੋ।
ਇਸ ਤਰ੍ਹਾਂ ਕੋਈ ਵੀ ਭਾਰਤੀ ਤਿਆਰ ਕਰ ਸਕਦਾ ਹੈ ਆਪਣਾ 'ਐਪ'
NEXT STORY