ਜਲੰਧਰ- ਆਮਤੌਰ 'ਤੇ ਏ.ਸੀ. ਦੀ ਵਰਤੋਂ ਇਮਾਰਤ ਜਾਂ ਵਾਹਨ ਦੇ ਅੰਦਰ ਦੀ ਗਰਮੀ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ ਪਰ ਇਸ ਬੇਹੱਦ ਭਾਰੇ ਏ.ਸੀ. ਨੂੰ ਕਿਸੇ ਥਾਂ 'ਤੇ ਲੈ ਕੇ ਜਾਣ ਜਾਂ ਕਿਤੇ ਫਿੱਟ ਕਰਨ 'ਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਫਿਲਾਡੇਲਫੀਆ ਸਥਿਤ Likuma Labs ਨੇ ਛੋਟੇ, ਹਲਕੇ ਅਤੇ ਸ਼ਾਂਤ Noria ਨਾਂ ਦਾ ਏ.ਸੀ. ਬਣਾਇਆ ਹੈ ਜੋ ਸਮਾਰਟ ਕੁਨੈਕਟੀਵਿਟੀ ਦੀ ਮਦਦ ਨਾਲ ਕੁਝ ਹੀ ਸਮੇਂ 'ਚ ਕਮਰੇ ਨੂੰ ਠੰਡਾ ਕਰ ਦੇਵੇਗਾ।
ਫੰਕਸ਼ਨ ਅਤੇ ਫੀਚਰਸ-
ਇਸ ਏ.ਸੀ. ਨੂੰ (46.3x38.1x14.7cm) ਸਾਇਜ਼ ਦਾ ਬਣਾਇਆ ਗਿਆ ਹੈ ਜੋ ਸਾਧਾਰਣ ਵਿੰਡੋ ਏਅਰ ਕੰਡੀਸ਼ਨਰ ਨਾਲੋਂ ਅੱਧੇ ਆਕਾਰ ਦਾ ਹੈ। ਇਹ ਇੰਨਾ ਪੋਰਟੇਬਲ ਹੈ ਕਿ ਗਰਮੀਆਂ ਦਾ ਮੌਸਮ ਬੀਤਣ ਤੋਂ ਬਾਅਦ ਤੁਸੀਂ ਇਸ ਨੂੰ ਆਸਾਨੀ ਨਾਲ ਬੈੱਡ ਦੇ ਹੇਠਾਂ ਵੀ ਰੱਖ ਸਕਦੇ ਹੋ। ਇਸ ਨੂੰ ਇਕ ਵਿੰਡੋ ਫਰੇਮ ਐਡਾਪਟਰ ਦੀ ਮਦਦ ਨਾਲ ਕਿਸੇ ਵੀ ਵਿੰਡੋ 'ਤੇ ਅਟੈਚ ਕੀਤਾ ਜਾ ਸਕਦਾ ਹੈ।
13.6 ਕਿਲੋਗ੍ਰਾਮ ਭਾਰ ਵਾਲੇ ਇਸ ਏ.ਸੀ. 'ਤੇ ਇਕ ਨਾਬ ਦਿੱਤੀ ਗਈ ਹੈ ਜੋ ਤਾਪਮਾਨ ਐਡਜੱਸਟ ਕਰਨ 'ਚ ਮਦਦ ਕਰਦੀ ਹੈ। ਇਹ ਆਈ.ਓ.ਐੱਸ. ਅਤੇ ਐਂਡ੍ਰਾਇਡ ਡਿਵਾਈਸਿਸ ਦੇ ਨਾਲ ਅਟੈਚ ਹੋ ਕੇ ਮੋਬਾਇਲ ਐਪ ਦੀ ਮਦਦ ਨਾਲ ਥਰਮੋਸਟੇਟ, ਮਲਟੀਪਲ ਯੂਨਿਟਸ ਕੰਟਰੋਲ ਅਤੇ ਡੇਲੀ/ਵੀਕਲੀ ਸ਼ਡਿਊਲ ਸੈੱਟ ਕਰਨ 'ਚ ਮਦਦ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਕੀਮਤ 250,000 ਡਾਲਰ ਹੋਵੇਗੀ ਅਤੇ ਇਸ ਨੂੰ ਅਪ੍ਰੈਲ 2017 ਤੱਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਤੁਹਾਡੇ ਸਮਾਰਟਫੋਨ ਦੇ ਡਾਟਾ ਨੂੰ ਸੁਰੱਖਿਅਤ ਰੱਖੇਗੀ ਸੈਮਸੰਗ ਦੀ ਕਲਾਊਡ ਸਰਵਿਸ
NEXT STORY