ਜਲੰਧਰ- ਪਹਿਲੀ ਵਾਰ ਖੋਜਕਾਰਾਂ ਨੇ ਇਕ ਅਜਿਹਾ ਰੋਬੋਟ ਵਿਕਸਿਤ ਕੀਤਾ ਹੈ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਖੁਦ ਸੰਗੀਤ ਰਚਨਾ ਕਰ ਸਕਦਾ ਹੈ ਅਤੇ ਵਜਾ ਵੀ ਸਕਦਾ ਹੈ। ਇਸ ਰੋਬੋਟ ਦਾ ਨਾਂ ਸ਼ਿਮੋਨ ਹੈ। ਇਸ ਦੀਆਂ ਚਾਰ ਬਾਹਾਂ ਅਤੇ ਅੱਠ ਸਟਿੱਕ ਹਨ ਅਤੇ ਇਹ ਮਾਰਿੰਬਾ 'ਤੇ ਤਾਰ ਅਤੇ ਹਾਰਮੋਨੀ ਵਜਾ ਸਕਦਾ ਹੈ। ਇਹ ਮਨੁੱਖ ਸੰਗੀਤਕਾਰ ਦੀ ਤਰ੍ਹਾਂ ਸੋਚ ਸਕਦਾ ਹੈ, ਅਗਲੇ ਸੁਰਾਂ 'ਤੇ ਧਿਆਨ ਦੇਣ ਦੀ ਬਜਾਏ ਰਚਨਾ ਦੇ ਸਮਰਗ ਰੂਪ 'ਤੇ ਜ਼ਿਆਦਾ ਧਿਆਨ ਦਿੰਦਾ ਹੈ।
ਅਮਰੀਕਾ ਦੇ ਚਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜਕਾਰਾਂ ਨੇ ਇਸ ਵਿਚ 5000 ਗਾਣੇ ਪਾਏ ਹਨ। ਇਸ ਵਿਚ ਬੀਥੋਵੇਨ ਤੋਂ ਲੈ ਕੇ ਬੀਟਲਸ ਤੱਕ, ਲੇਡੀ ਗਾਗਾ ਤੋਂ ਲੈ ਕੇ ਮਿਲ ਡੇਵਿਸ ਤੱਕ ਗਾਣੇ ਹਨ। ਮਸ਼ੀਨ ਨੂੰ ਸ਼ੁਰੂਆਤੀ ਚਾਰ ਉਪਾਵਾਂ ਦੀ ਮਦਦ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸੰਗੀਤ ਦੀ ਰਚਨਾ ਜਾਂ ਵਜਾਉਣ 'ਚ ਕੋਈ ਇਨਸਾਨ ਸ਼ਾਮਲ ਨਹੀਂ ਹੁੰਦਾ।
ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਇਕ ਖੋਜਕਾਰ ਵਿਦਿਆਰਥੀ ਮਸੋਨ ਬਰੇਟਨ ਨੇ ਕਿਹਾ ਕਿ ਇਕ ਵਾਰ ਸ਼ਿਮੋਨ ਦੇ ਸਾਡੇ ਦੁਆਰਾ ਦਿੱਤੇ ਗਏ ਚਾਰ ਉਪਾਵਾਂ ਨੂੰ ਸਿੱਖਣ ਤੋਂ ਬਾਅਦ ਇਹ ਕਲਪਨਾ ਕਰਕੇ ਆਪਣੇ ਕ੍ਰਮ ਬਣਾਉਂਦਾ ਹੈ ਅਤੇ ਆਪਣੇ ਟੁਕੜੇ ਦੀ ਰਚਨਾ ਖੁਦ ਕਰਦਾ ਹੈ।
5000 ਐੱਮ. ਏ. ਐੱਚ. ਦੀ ਬੈਟਰੀ ਨਾਲ ਲੈਸ ਹਨ ਘੱਟ ਕੀਮਤ ਵਾਲੇ ਇਹ ਸਮਾਰਟਫੋਨਜ਼
NEXT STORY