ਜਲੰਧਰ- ਟਿੰਡਰ ਜੋ ਕਿ ਮਸ਼ਹੂਰ ਡੇਟਿੰਗ ਐਪ ਹੈ ਵੱਲੋਂ ਹਾਲ ਹੀ 'ਚ ਐਲਾਨ ਕੀਤਾ ਗਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰ ਇਸ ਐਪ ਦੀ ਵਰਤੋਂ ਨਹੀਂ ਕਰ ਸਕਣਗੇ। ਕੁੱਝ ਸਮਾਂ ਪਹਿਲਾਂ ਹੀ ਵੈੱਬਸਾਈਟ ਵੱਲੋਂ 13-17 ਸਾਲ ਦੀ ਉਮਰ ਵਾਲੇ ਯੂਜ਼ਰਜ਼ ਲਈ ਇਹ ਸਰਵਿਸ ਉਪਲੱਬਧ ਕੀਤੀ ਗਈ ਸੀ। ਸਰਵਿਸ ਨੂੰ 2012 'ਚ ਲਾਂਚ ਕੀਤਾ ਗਿਆ ਸੀ ਅਤੇ ਇਹ ਦੇਖਣ 'ਚ ਆਇਆ ਹੈ ਕਿ ਕੁੱਝ ਯੂਜ਼ਰਜ਼ ਦੀਆਂ ਫੇਸਬੁੱਕ ਪ੍ਰੋਫਾਇਲਜ਼ ਉਨ੍ਹਾਂ ਦੇ ਟਿੰਡਰ ਪ੍ਰੋਫਾਇਲਜ਼ ਦੀ ਉਮਰ ਦੇ ਨਾਲ ਮੇਲ ਖਾਂਦੀਆਂ ਹਨ। ਇਸ ਲਈ ਆਪਣੀ ਗਲਤ ਉਮਰ ਨਾਲ ਪ੍ਰੋਫਾਇਲ ਬਣਾਉਣ ਵਾਲੇ ਯੂਜ਼ਰਜ਼ ਨੂੰ ਟਿੰਡਰ ਵੱਲੋਂ ਅਲਰਟ ਵੀ ਕੀਤਾ ਗਿਆ ਸੀ।
ਹਾਲਾਂ ਕਿ ਅਜਿਹਾ ਕਰਨ ਨਾਲ ਕੰਪਨੀ ਦੇ ਆਪਣੇ 3 ਫੀਸਦੀ ਯੂਜ਼ਰਜ਼ ਬੈਨ ਹੋ ਜਾਣਗੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਪਰ ਕੰਪਨੀ ਦਾ ਕਹਿਣਾ ਹੈ ਕਿ ਇਹ ਫੈਸਲਾ ਬਿਲਕੁਲ ਸਹੀ ਹੈ। ਟਿੰਡਰ ਦੇ ਵੀ.ਪੀ. ਰੋਜ਼ੈਟ ਪੰਬੈਕੀਅਨ ਦਾ ਕਹਿਣਾ ਹੈ ਕਿ ਇਸ ਪਲੈਟਫਾਰਮ 'ਤੇ 11 ਬਿਲੀਅਨ ਯੂਜ਼ਰਜ਼ ਨੂੰ ਕੁਨੈਕਟ ਕੀਤਾ ਗਿਆ ਹੈ ਅਤੇ ਕੰਪਨੀ 'ਤੇ ਵੱਖ-ਵੱਖ ਯੂਜ਼ਰਜ਼ ਦੇ ਐਕਸਪੀਰਿਅੰਸ ਦਾ ਲਗਾਤਾਰ ਜਾਇਜ਼ਾ ਲੈਣ ਦੀ ਜਿੰਮੇਵਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਜਿੰਮੇਵਾਰੀ ਨੂੰ ਸਮਝਦੇ ਹੋਏ ਉਹ ਆਪਣੀ ਸਰਵਿਸ ਨੂੰ 18 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਜ਼ ਲਈ ਬੰਦ ਕਰ ਰਹੀ ਹੈ।
ਰਿਲਾਇੰਸ ਨੇ ਲਾਂਚ ਕੀਤਾ ਨਵਾਂ 4 ਜੀ ਸਮਾਰਫੋਨ lyf wind 5
NEXT STORY