ਜਲੰਧਰ— ਜਪਾਨ ਦੀ ਆਟੋਮੋਬਾਇਲ ਮੇਕਰ ਕੰਪਨੀ ਟੋਇਟਾ ਜਲਦੀ ਹੀ ਭਾਰਤੀ ਬਾਜ਼ਾਰ 'ਚ ਤਿੰਨ ਨਵੇਂ ਮਾਡਲਸ ਲਾਂਚ ਕਰਨ ਜਾ ਰਹੀ ਹੈ, ਜਿਨ੍ਹਾਂ 'ਚ ਇਕ ਮਿਡ-ਸਾਈਜ਼ ਸੇਡਾਨ ਅਤੇ ਇਕ ਕੰਪੈੱਕਟ ਐੱਸ.ਯੂ.ਵੀ. ਹੋਵੇਗੀ।
ਟੋਇਟਾ ਵਾਓਸ-
ਇਨੀਂ ਦਿਨੀਂ ਟੋਇਟਾ ਨਵੀਂ ਮਿਡ-ਸਾਈਜ਼ ਸੇਡਾਨ ਟੋਇਟਾ ਵਾਓਸ ਦੀ ਭਾਰਤ 'ਚ ਟੈਸਟਿੰਗ ਕਰ ਰਹੀ ਹੈ। ਹਾਲਾਂਕਿ ਟੋਇਟਾ ਵਾਓਸ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਕੰਪਨੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਟੋਇਟਾ ਫਿਲਹਾਲ ਵੱਡੀਆਂ ਕਾਰਾਂ ਨਾਲੋਂ ਜ਼ਿਆਦਾ ਅਜਿਹੇ ਮਾਡਲਾਂ 'ਤੇ ਧਿਆਨ ਦੇਵੇਗੀ ਜੋ ਆਮ ਲੋਕਾਂ ਲਈ ਬਣਾਏ ਜਾਣ। ਟੋਇਟਾ ਵਾਓਸ ਦੀ ਸਟਾਈਲਿੰਗ 'ਤੇ ਖਾਸ ਜ਼ੋਰ ਦਿੱਤਾ ਗਿਆ ਹੈ। ਇਹ ਕਾਰ ਇਸ ਸਾਲ ਦੇ ਮੱਧ 'ਚ ਲਾਂਚ ਹੋਵੇਗੀ ਅਤੇ ਇਸ ਦੀ ਅਨੁਮਾਨਿਤ ਕੀਮਤ 7.5 ਲੱਖ ਤੋਂ ਸ਼ੁਰੂ ਹੋ ਕੇ 12 ਲੱਖ ਤੱਕ ਜਾਵੇਗੀ।
ਨਵੀਂ ਇਟਿਆਸ-
ਟੋਇਟਾ ਆਪਣੀ ਦੂਜੀ ਸੇਡਾਨ ਕਾਰ ਇਟਿਆਸ ਨੂੰ ਨਵੀਂ ਸ਼ਕਲ 'ਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਸਭ ਤੋਂ ਪਹਿਲਾਂ 2010 'ਚ ਲਾਂਚ ਕੀਤਾ ਗਿਆ ਸੀ। ਹੁਣ ਤੱਕ ਇਸ ਕਾਰ 'ਚ ਕਈ ਵਾਰ ਛੋਟੇ-ਛੋਟੇ ਬਦਲਾਅ ਕੀਤੇ ਜਾ ਚੁੱਕੇ ਹਨ। ਕੰਪਨੀ ਨੇ ਹੁਣ ਇਸ ਵਿਚ ਕਾਸਮੈਟਿਕ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰ 'ਚ ਨਵਾਂ ਗ੍ਰਿੱਲ, ਨਵਾਂ ਬੰਪਰ ਅਤੇ ਰੀ-ਡਿਜ਼ਾਇੰਡ ਫਾਗ ਲੈਂਪਸ ਲਗਾਏ ਗਏ ਹਨ। ਇਸ ਕਾਰ ਨੂੰ ਤਿਉਹਾਰਾਂ ਦੇ ਸੀਜ਼ਨ 'ਚ ਲਾਂਚ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੀ ਅਨੁਮਾਨਿਤ ਕੀਮਤ 6.5 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9 ਲੱਖ ਰੁਪਏ ਤੱਕ ਜਾਵੇਗੀ।
ਫਾਰਚੂਨਰ ਫੇਸਲਿੱਫਟ-
ਟੋਇਟਾ ਦੀ ਮਸ਼ਹੂਰ ਐੱਸ.ਯੂ.ਵੀ. ਫਾਰਚੂਨਰ ਜਲਦੀ ਹੀ ਇਕ ਨਵੇਂ ਅਵਤਾਰ 'ਚ ਆਏਗੀ। ਟੋਇਟਾ ਫਾਰਚੂਨਰ ਫੇਸਲਿੱਫਟ ਆਸਟ੍ਰੇਲੀਆ 'ਚ ਲਾਂਚ ਕਰ ਦਿੱਤੀ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨੂੰ ਜਲਦੀ ਹੀ ਭਾਰਤੀ ਬਾਜ਼ਾਰ 'ਚ ਵੀ ਉਤਾਰਿਆ ਜਾਵੇਗਾ। ਨਵੀਂ ਫਾਰਚੂਨਰ ਕੰਪਨੀ ਦੇ ਨਿਊ ਜਨਰੇਸ਼ਨ ਪਲੇਟਫਾਰਮ 'ਤੇ ਤਿਆਰ ਕੀਤੀ ਗਈ ਹੈ। ਪਿਛਲੇ ਮਾਡਲ ਦੀ ਤੁਲਨਾ 'ਚ ਇਸ ਨੂੰ ਪ੍ਰੀਮੀਅਮ, ਸਪੋਰਟੀ ਅਤੇ ਹਲਕਾ ਬਣਾਉਣ ਦੇ ਨਾਲ ਇਸ ਵਿਚ ਨਵਾਂ ਟਵਿਨ-ਸਲੈਟ ਗ੍ਰਿੱਲ, ਬੰਪਰ, ਐੱਲ.ਈ.ਡੀ. ਡੀ.ਆਰ.ਐੱਲ., 12-ਸਪੋਕ ਅਲਾਏ ਵ੍ਹੀਲ ਅਤੇ ਐੱਲ.ਈ.ਡੀ. ਟੇਲਲੈਂਪ ਸ਼ਾਮਲ ਹਨ। ਇਸ ਐੱਸ.ਯੂ.ਵੀ. ਦੇ ਅੰਦਰ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 4-ਸਪੋਕ ਸਟੀਅਰਿੰਗ ਵ੍ਹੀਲ ਅਤੇ ਸਟੀਰਿੰਗ ਮਾਊਂਟੇਡ ਆਡੀਓ ਕੰਟਰੋਲ ਵਰਗੇ ਫੀਚਰਜ਼ ਮੌਜੂਦ ਹੋਣਗੇ।
ਇਹ ਐੱਸ.ਯੂ.ਵੀ. ਨਵੇਂ 2.4-ਲੀਟਰ ਅਤੇ 2.8-ਲੀਟਰ ਡੀਜ਼ਲ ਇੰਜਣ ਆਪਸ਼ੰਸ 'ਚ ਉਪਲੱਬਧ ਹੋਵੇਗੀ। ਦੋਵਾਂ ਵਰਜ਼ਨਾਂ 'ਚ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਮੌਜੂਦ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਨੂੰ ਅਗਲੇ ਸਾਲ ਤੱਕ 20 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਜਾਵੇਗਾ।
5.2-ਇੰਚ ਦੀ ਡਿਸਪਲੇ ਨਾਲ ਲੈਸ ਹੋਵੇਗਾ ਬਲੈਕਬੇਰੀ ਹੈਮਬਰਗ ਐਂਡ੍ਰਾਇਡ ਸਮਾਰਟਫੋਨ
NEXT STORY