ਜਲੰਧਰ- ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹਾਰਟ ਅਟੈਕ ਕਾਰਨ ਹੁੰਦੀ ਹੈ। ਹੁਣ ਤੱਕ ਕੋਈ ਮੈਡੀਕਲੀ ਯੰਤਰ ਮੁਹੱਈਆ ਨਹੀਂ ਸੀ, ਜਿਸਦੀ ਮਦਦ ਨਾਲ ਇਸਦਾ ਤੁਰੰਤ ਪਤਾ ਲਗਾਇਆ ਜਾ ਸਕਣਾ ਸੰਭਵ ਹੁੰਦਾ ਤਾਂ ਕਿ ਇਸ ਨਾਲ ਹੋਣ ਵਾਲੀ ਮੌਤ ਨੂੰ ਟਾਲਿਆ ਜਾ ਸਕਦਾ ਪਰ ਇਸ ਦਿਸ਼ਾ ਵਿਚ ਖੋਜਕਾਰਾਂ ਦੀ ਇਕ ਟੀਮ ਨੇ ਜਿਸ ਵਿਚ ਭਾਰਤੀ ਮੂਲ ਦੇ ਖੋਜਕਾਰ ਅਭਿਨਵ ਸ਼ਰਮਾ ਵੀ ਹਨ, ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਲੋਕਾਂ ਨੇ ਹਾਰਟ ਅਟੈਕ ਦਾ ਪਤਾ ਲਗਾਉਣ ਲਈ ਇਕ ਇਲੈਕਟ੍ਰਾਨਿਕ ਇਮਿਊਨੀਸੈਂਸਰ ਡਿਵੈੱਲਪ ਕੀਤਾ ਹੈ ਜੋ ਸਿਰਫ ਇਕ ਮਿੰਟ ਵਿਚ ਰਿਜ਼ਲਟ ਦੇਵੇਗਾ। ਇਹ ਸਿਸਟਮ ਕਾਰਡੀਅਕ ਟ੍ਰਾਪੋਨਿਨ ਆਈ (ਸੀ. ਟੀ. ਐੱਨ. ਆਈ. ਨਾਂ ਦੇ ਪ੍ਰੋਟੀਨ ਲੈਵਲ ਨੂੰ ਮਾਪ ਕੇ ਕੰਮ ਕਰਦਾ ਹੈ। ਹਾਰਟ ਅਟੈਕ ਤੋਂ ਬਾਅਦ ਦਿਲ ਦੀਆਂ ਮਾਸਪੇਸ਼ੀਆਂ ਇਸ ਪ੍ਰੋਟੀਨ ਨੂੰ ਖੂਨ ਵਿਚ ਪ੍ਰਵਾਹਿਤ ਕਰਦੀਆਂ ਹਨ।
ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੋਈ Spider-Man ਗੇਮ
NEXT STORY