ਜਲੰਧਰ- ਪਲੇਅ ਸਟੋਰ 'ਤੇ ਕਈ ਤਰ੍ਹਾਂ ਦੀਆਂ ਗੇਮਜ਼ ਕੈਟਾਗਰੀ ਦਿੱਤੀ ਗਈ ਹੈ ਜਿਨ੍ਹਾਂ 'ਚ ਐਕਸ਼ਨ, ਐਡਵੈਂਚਰ ਅਤੇ ਰੋਲ ਪਲੇਇੰਗ ਗੇਮਜ਼ ਆਦਿ ਸ਼ਾਮਲ ਹਨ। ਹਾਲ ਹੀ 'ਚ ਇਸ ਸਟੋਰ 'ਤੇ Gameloft ਨੇ ਐਕਸ਼ਨ ਕੈਟਾਗਰੀ 'ਚ Spider-Man Unlimited ਗੇਮ ਉਪਲੱਬਧ ਕੀਤੀ ਹੈ ਜੋ ਗੇਮਰ ਨੂੰ ਐਡਵੈਂਚਰਸ ਐਕਸਪੀਰੀਅੰਸ ਦੇਵੇਗੀ।
ਇਸ ਗੇਮ ਨੂੰ ਮਾਰਵਲ ਕਾਮਿਕਸ 'ਚ ਦਿੱਤੀ ਗਈ ਸਟੋਰੀ 'ਤੇ ਆਧਾਰਿਤ ਬਣਾਇਆ ਗਿਆ ਹੈ। ਗੇਮ 'ਚ ਤੁਹਾਨੂੰ 7 ਵੱਖ-ਵੱਖ ਵਾਤਾਵਰਣ 'ਚ ਫਾਈਟ ਕਰਨੀ ਹੋਵੇਗੀ ਅਤੇ ਇਸ ਲਈ 25 ਮਿਸ਼ਨ ਮਿਲਣਗੇ। ਇਸ ਵਿਚ ਸੁਪਰ-ਸਮੂਥ ਗ੍ਰਾਫਿਕ ਐਨੀਮੇਸ਼ਨ ਦਿੱਤੇ ਗਏ ਹਨ ਜਿਸ ਨਾਲ ਗੇਮਲੋਫਟ ਹਰ ਵਾਰ ਆਪਣੀ ਗੇਮਿੰਗ ਨੂੰ ਬਿਹਤਰ ਬਣਾਉਂਦੀ ਹੈ। ਇਸ 26 ਐੱਮ.ਬੀ. ਸਾਈਜ਼ ਦੀ ਗੇਮ ਨੂੰ ਤੁਸੀਂ ਐਂਡ੍ਰਾਇਡ 4.0 ਅਤੇ ਇਸ ਤੋਂ ਉੱਪਰ ਦੇ ਵਰਜ਼ਨਾਂ 'ਤੇ ਚਲਾ ਸਕਦੇ ਹੋ।
ਗੇਮ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ-
ਮਹਿੰਦਰਾ ਦੀ ਇਹ SUV ਨਵੇਂ ਬਰਾਂਜ਼ ਗ੍ਰੀਨ ਰੰਗ 'ਚ ਵੀ ਹੋਵੇਗੀ ਉਪਲੱਬਧ
NEXT STORY