ਜਲੰਧਰ- ਦੂਰਸੰਚਾਰ ਰੈਗੂਲੇਟਰੀ ਟਰਾਈ ਇੰਟਰਨੈਸ਼ਨਲ ਸਿਮ ਕਾਰਡ ਅਤੇ ਇੰਟਰਨੈਸ਼ਨਲ ਕਾਲਿੰਗ ਕਾਰਡ ਕੰਪਨੀਆਂ ਲਈ ਸਖਤ ਨਿਯਮਾਂ ਦੀ ਸਿਫਾਰਿਸ਼ ਕਰ ਸਕਦਾ ਹੈ। ਇਸ ਦੇ ਤਹਿਤ ਵਿਦੇਸ਼ ਯਾਤਰਾ ਦੌਰਾਨ ਸੇਵਾ ਕੰਮ ਨਾ ਕਰਨ 'ਤੇ ਗਾਹਕਾਂ ਨੂੰ ਰਿਫੰਡ ਦੇਣ ਦਾ ਪੱਖ ਲਿਆ ਗਿਆ ਹੈ। ਟਰਾਈ ਨੇ ਇਸ ਬਾਰੇ ਇਸ ਸਾਲ ਸ਼ੁਰੂ 'ਚ ਇੰਟਰਨੈਸ਼ਨਲ ਸਿਮ ਕਾਰਡ ਅਤੇ ਇੰਟਰਨੈਸ਼ਨਲ ਕਾਲਿੰਗ ਕਾਰਡ ਕੰਪਨੀਆਂ ਦੇ ਨਾਲ ਵਿਸਥਾਰ ਨਾਲ ਚਰਚਾ ਕੀਤੀ ਹੈ।
ਟਰਾਈ ਜਿਨ੍ਹਾਂ ਸਿਫਾਰਿਸ਼ਾਂ 'ਤੇ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਸਵੀਕਾਰ ਕਰ ਲਿਆ ਗਿਆ ਤਾਂ ਵਿਦੇਸ਼ ਯਾਤਰਾ ਦੌਰਾਨ ਕਾਲਿੰਗ ਕਾਰਡ ਦੇ ਕੰਮ ਨਾ ਕਰਨ ਦੀ ਸਥਿਤੀ 'ਚ ਉਕਤ ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਰਿਫੰਡ ਅਤੇ ਮੁਆਵਜ਼ਾ ਦੇਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਰੈਗੂਲੇਟਰੀ ਨੇ ਇਸ ਬਾਰੇ ਇਕ ਐੱਸ. ਐੱਮ. ਐੱਸ. ਸਰਵੇਖਣ ਕਰਵਾਇਆ ਸੀ, ਜਿਸ 'ਚ ਅਜਿਹੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਲਗਭਗ ਅੱਧੇ ਗਾਹਕਾਂ ਨੇ ਦਾਅਵਾ ਕੀਤਾ ਕਿ ਵਿਦੇਸ਼ 'ਚ ਇਸ ਤਰ੍ਹਾਂ ਦੀਆਂ ਸੇਵਾਵਾਂ ਅੰਸ਼ਿਕ ਜਾਂ ਪੂਰੀ ਤਰ੍ਹਾਂ ਅਸਫਲ ਰਹੀਆਂ।
ਨੋਕੀਆ 9 ਸਮਾਰਟਫੋਨ ਦੀ ਨਵੀਂ ਜਾਣਕਾਰੀ ਆਈ ਸਾਹਮਣੇ
NEXT STORY