ਨਵੀਂ ਦਿੱਲੀ- ਰਿਲਾਇੰਸ ਇੰਡਸਟ੍ਰੀਜ਼ ਦੀ ਦੂਰਸੰਚਾਰ ਇਕਾਈ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦੇ ਨੈੱਟਵਰਕ ਨਾਲ ਕੀਤੀਆਂ ਗਈਆਂ ਹਰ 100 'ਚੋਂ 75 ਕਾਲਸ ਫੇਲ ਹੋ ਰਹੀਆਂ ਹਨ, ਜਿਸ ਲਈ ਉਸ ਨੇ ਦੂਸਰੀਆਂ ਕੰਪਨੀਆਂ ਵੱਲੋਂ ਇੰਟਰਕੁਨੈਕਸ਼ਨ ਪੁਆਇੰਟ (ਅੰਤਰ ਸੰਪਰਕ ਸਮਰਥਾ) ਨਾ ਵਧਾਉਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਦੇਣ ਵਾਲੀ ਭਾਰਤੀ ਏਅਰਟੈੱਲ ਨੇ ਇਸ ਸਬੰਧ 'ਚ ਬੀਤੇ ਦਿਨ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਇੰਟਰਕੁਨੈਕਸ਼ਨ ਪੁਆਇੰਟ ਵਧਾਏਗੀ, ਜਿਸ ਨਾਲ ਦੂਸਰੇ ਨੈੱਟਵਰਕ ਤੋਂ ਉਸ ਦੇ ਨੈੱਟਵਰਕ 'ਤੇ ਕਾਲ ਕਰਨਾ ਆਸਾਨ ਹੋਵੇਗਾ। ਇਸ ਫੈਸਲੇ ਦਾ ਸਵਾਗਤ ਕਰਦਿਆਂ ਜੀਓ ਨੇ ਦੱਸਿਆ ਕਿ ਬੀਤੇ 10 ਦਿਨ 'ਚ ਜੀਓ ਦੇ ਗਾਹਕਾਂ ਦੇ ਏਅਰਟੈੱਲ ਦੇ ਨੈੱਟਵਰਕ 'ਤੇ ਕੀਤੇ ਗਏ 22 ਕਰੋੜ ਕਾਲ ਫੇਲ ਹੋਏ ਹਨ। ਜੀਓ ਨੇ ਦੱਸਿਆ ਕਿ ਉਸ ਨੇ ਬੀਤੇ ਕੁਝ ਮਹੀਨਿਆਂ 'ਚ ਲਗਾਤਾਰ ਏਅਰਟੈੱਲ ਤੇ ਹੋਰ ਆਪ੍ਰੇਟਰਾਂ ਨੂੰ ਇੰਟਰਕੁਨੈਕਸ਼ਨ ਪੁਆਇੰਟ ਦੀ ਜ਼ਰੂਰਤ ਬਾਰੇ ਲਿਖਿਆ ਹੈ ਪਰ ਕੰਪਨੀਆਂ ਵੱਲੋਂ ਇਸ ਦਿਸ਼ਾ 'ਚ ਕੋਈ ਕਦਮ ਨਾ ਚੁੱਕੇ ਜਾਣ ਨਾਲ ਟਰਾਈ ਦੇ ਸਟੈਂਡਰਡਜ਼ 'ਤੇ ਉਸਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ।
ਏਅਰਟੈੱਲ, ਵੋਡਾਫੋਨ ਤੇ ਆਈਡੀਆ ਦੇ ਨੈੱਟਵਰਕ 'ਤੇ 52 ਕਰੋੜ ਫੇਲ ਹੋਈਆਂ ਕਾਲਸ
ਜੀਓ ਦੇ ਅਨੁਸਾਰ ਬੀਤੇ ਕੁਝ ਹਫਤਿਆਂ 'ਚ ਉਸਦੀਆਂ ਸੇਵਾਵਾਂ ਦੀ ਗੁਣਵੱਤਾ ਕਾਫੀ ਖਰਾਬ ਹੋਈ ਹੈ। ਹਰ 100 'ਚੋਂ 75 ਕਾਲਸ ਫੇਲ ਹੋਈਆਂ ਹਨ। ਉਸ ਨੇ ਦੱਸਿਆ ਕਿ ਬੀਤੇ 10 ਦਿਨ 'ਚ ਏਅਰਟੈੱਲ, ਵੋਡਾਫੋਨ ਤੇ ਆਈਡੀਆ ਦੇ ਨੈੱਟਵਰਕ 'ਤੇ ਉਸ ਦੇ ਗਾਹਕਾਂ ਦੀਆਂ 52 ਕਰੋੜ ਕਾਲਸ ਫੇਲ ਹੋਈਆਂ ਹਨ।
ਬਿਆਨ 'ਚ ਜੀਓ ਨੇ ਕਿਹਾ ਕਿ ਪੀਕ ਆਵਰ 'ਚ ਵੀ ਉਸ ਦੇ ਨੈੱਟਵਰਕ ਤੋਂ ਪ੍ਰਤੀ ਘੰਟਾ ਪ੍ਰਤੀ ਗਾਹਕ ਕਾਲਸ 2 ਤੋਂ ਘੱਟ ਹੈ। ਇਹ ਕਾਲਸ ਵੀ ਕਿਸੇ ਇਕ ਨੈੱਟਵਰਕ 'ਤੇ ਨਹੀਂ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਦੂਸਰੇ ਆਪ੍ਰੇਟਰ ਇਸ ਨੂੰ ਜੀਓ ਦੀਆਂ ਕਾਲਸ 'ਚ ਆਈ ਸੁਨਾਮੀ ਦੱਸ ਰਹੇ ਹਨ। ਉਸ ਨੇ ਉਮੀਦ ਜ਼ਾਹਿਰ ਕੀਤੀ ਕਿ ਏਅਰਟੈੱਲ ਦੇ ਨਾਲ ਹੀ ਦੂਸਰੇ ਆਪ੍ਰੇਟਰ ਵੀ ਇੰਟਰਕੁਨੈਕਸ਼ਨ ਪੁਆਇੰਟ ਵਧਾਉਣਗੇ।
ਖੁਸ਼ਖਬਰੀ! ਏਅਰਟੈੱਲ ਦੇ ਰਿਹਾ ਹੈ 5ਜੀਬੀ ਮੁਫਤ ਇੰਟਰਨੈੱਟ, ਇੰਝ ਕਰੋ ਪ੍ਰਾਪਤ
NEXT STORY