ਨਵੀਂ ਦਿੱਲੀ— ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਮਹੀਨੇ ਜਿਓ 4ਜੀ ਸੇਵਾ ਲਾਂਚ ਕਰਕੇ ਪੂਰੀ ਦੁਨੀਆ ਦੀਆਂ ਦੂਰਸੰਚਾਰ ਕੰਪਨੀਆਂ ਨੂੰ ਸਦਮੇ 'ਚ ਲਿਆ ਦਿੱਤਾ। ਰਿਲਾਇੰਸ ਜਿਓ ਨੇ ਦੁਨੀਆ ਦੀ ਸਭ ਤੋਂ ਘੱਟ ਕੀਮਤ 'ਚ ਡਾਟਾ ਸਕੀਮ ਦੇ ਨਾਲ ਮੁਫਤ ਕਾਲ ਅਤੇ ਮੁਫਤ ਰੋਮਿੰਗ ਦੇਣ ਦਾ ਐਲਾਨ ਕੀਤਾ। ਇਸ ਐਲਾਨ ਕਾਰਨ ਏਅਰਟੈੱਲ, ਵੋਡਾਫੋਨ, ਆਈਡੀਆ ਅਤੇ ਬੀ. ਐੱਸ. ਐੱਨ. ਐੱਲ. ਮੁਸ਼ਕਿਲ 'ਚ ਆ ਗਈਆਂ ਅਤੇ ਆਪਣੇ-ਆਪਣੇ ਗਾਹਕਾਂ ਨੂੰ ਬਣਾਈ ਰੱਖਣ ਲਈ ਨਵੇਂ-ਨਵੇਂ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਏਅਰਟੈੱਲ ਨੇ ਵੀ ਪ੍ਰੀਪੇਡ ਗਾਹਕਾਂ ਲਈ ਬੰਪਰ ਆਫਰ ਦਾ ਐਲਾਨ ਕੀਤਾ। ਏਅਰਟੈੱਲ ਨੇ 5-ਜੀਬੀ ਮੁਫਤ ਇੰਟਰਨੈੱਟ ਡਾਟਾ ਦੇਣ ਦਾ ਫੈਸਲਾ ਕੀਤਾ।
ਹਾਲਾਂਕਿ ਏਅਰਟੈੱਲ ਦਾ ਇਹ ਆਫਰ ਇਕ ਰਾਤ ਲਈ ਹੈ। ਇਸ ਮੁਫਤ ਡਾਟਾ ਦੀ ਵਰਤੋਂ ਸਿਰਫ ਰਾਤ 12 ਵਜੇ ਤੋਂ ਸਵੇਰੇ 6 ਵਜੇ ਵਿਚਕਾਰ ਕੀਤੀ ਜਾ ਸਕਦੀ ਹੈ। ਇਸ ਸਮੇਂ ਦੇ ਇਲਾਵਾ ਡਾਟਾ ਵਰਤਣ 'ਤੇ ਆਮ ਡਾਟਾ ਪੈਕ ਤੋਂ ਡਾਟਾ ਕੱਟੇਗਾ।
ਏਅਰਟੈੱਲ ਦਾ ਜੈੱਕਪਾਟ ਆਫਰ ਇਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ-
ਇਸ ਲਿੰਕ 'ਤੇ ਕਲਿੱਕ ਕਰੋ- http://www.airtel.in/free?icid=home_jackpot_row_4_column_1
- ਤੁਹਾਨੂੰ ਆਪਣੇ ਸਮਾਰਟ ਫੋਨ 'ਤੇ 'ਮਾਈ ਏਅਰਟੈੱਲ ਐਪ' ਡਾਊਨਲੋਡ ਕਰਨੀ ਹੋਵੇਗੀ।
- ਮਾਈ ਏਅਰਟੈੱਲ ਐਪ ਤੋਂ ਹੀ ਤੁਸੀਂ ਇਸ ਆਫਰ ਦਾ ਲਾਭ ਉਠਾ ਸਕਦੇ ਹੋ।
- ਇਸ ਐਪ 'ਤੇ ਜੈੱਕਪਾਟ ਪੇਜ ਦੇ ਸਾਰੇ ਐਪ ਟਾਸਕ ਹੋਣਗੇ। ਹਰੇਕ ਐਪ ਟਾਸਕ 'ਚ ਇਕ ਆਫਰ ਹੋਵੇਗਾ, ਜੋ ਕਿ ਜੈੱਕਪਾਟ ਪੇਜ 'ਤੇ ਮਿਲੇਗਾ।
- ਕਿਸੇ ਵੀ ਟਾਸਕ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਹਰੇਕ ਟਾਸਕ ਕਾਰਡ 'ਤੇ ਕਲਿੱਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ ਉਸ ਨਾਲ ਜੁੜੇ ਐਪ 'ਤੇ ਜਾਣ ਲਈ ਕਿਹਾ ਜਾਵੇਗਾ। ਇਹ ਆਫਰ 30 ਸਤੰਬਰ ਤਕ ਹੈ। ਇਹ ਮੁਫਤ ਡਾਟਾ 28 ਦਿਨਾਂ ਅੰਦਰ ਖਤਮ ਕਰਨਾ ਹੋਵੇਗਾ।
8 ਕਰੋੜ ਲੋਕ ਹਰ ਮਹੀਨੇ ਗਰੁੱਪ ਦੀ ਕਰਦੇ ਨੇ ਵਰਤੋਂ : ਫੇਸਬੁੱਕ
NEXT STORY