ਜਲੰਧਰ- ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਦੂਰਸੰਚਾਰ ਕੰਪਨੀਆਂ ਦੀਆਂ ਪ੍ਰਸਤਾਵਿਤ ਯੋਜਨਾਵਾਂ ਅਤੇ ਮੁਕਾਬਲੇਬਾਜ਼ੀ ਦਾ ਬਾਜ਼ਾਰ ਵਿਗਾੜਨ ਵਾਲੀ ਕੀਮਤ ਨੀਤੀ ਦੇ ਸੰਦਰਭ 'ਚ ਦਰ ਨਿਰਧਾਰਨ ਸਬੰਧੀ ਆਪਣੇ ਨਿਯਮਾਂ ਦੀ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ।
ਬਾਜ਼ਾਰ 'ਚ ਪ੍ਰਵੇਸ਼ ਕਰਨ ਵਾਲੀ ਨਵੀਂ ਕੰਪਨੀ ਰਿਲਾਇੰਸ ਜਿਓ ਅਤੇ ਪੁਰਾਣੀਆਂ ਮੋਬਾਇਲ ਸੇਵਾ ਕੰਪਨੀਆਂ ਵਿਚਾਲੇ ਵਿਵਾਦ ਜਨਤਕ ਵਾਦ-ਵਿਵਾਦ ਦੇ ਮੱਦੇਨਜ਼ਰ ਇਹ ਮੁੱਦਾ ਅਹਿਮ ਹੋ ਗਿਆ ਹੈ। ਟਰਾਈ ਵੱਲੋਂ ਦਰਾਂ ਦੇ ਮੁਲਾਂਕਣ ਦੇ 'ਰੈਗੂਲੇਟਰੀ ਸਿਧਾਂਤ' 'ਤੇ ਜਾਰੀ ਸਲਾਹ-ਪੱਤਰ 'ਚ ਇਸ ਵਿਵਾਦ ਪੂਰਨ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਸਲਾਹ ਪੱਤਰ ਉਭਰਦੇ ਮੁੱਦਿਆਂ ਅਤੇ ਚੁਣੌਤੀਆਂ ਤੇ ਚਾਰਜ ਮੁਲਾਂਕਣ ਦੇ ਰੈਗੂਲੇਟਰੀ ਸਿਧਾਂਤਾਂ ਨਾਲ ਸਬੰਧਿਤ ਹੈ।
ਪੁਲਾੜ 'ਚ ਉਗਾਈ ਗਈ ਬੰਦ ਗੋਭੀ
NEXT STORY