ਨਵੀਂ ਦਿੱਲੀ (ਆਈ.ਏ.ਐੱਨ.ਐੱਸ.): ਐਤਵਾਰ ਨੂੰ ਭਾਰਤ ਸਮੇਤ ਵਿਸ਼ਵ ਭਰ ਵਿਚ ਥੋੜ੍ਹੇ ਸਮੇਂ ਲਈ ਆਊਟੇਜ ਝੱਲਣ ਤੋਂ ਬਾਅਦ ਟਵਿੱਟਰ ਮੁੜ ਸੁਚਾਰੂ ਹੋ ਗਿਆ। ਇਸ 'ਤੇ ਟਵਿੱਟਰ ਦੇ ਸੀ.ਈ.ਓ. ਐਲੋਨ ਮਸਕ ਨੇ ਕਿਹਾ ਕਿ "ਟਵਿੱਟਰ ਤੇਜ਼ ਹੋ ਰਿਹਾ ਹੈ"।
ਇਹ ਖ਼ਬਰ ਵੀ ਪੜ੍ਹੋ - WhatsApp ਗਰੁੱਪ 'ਚ ਕੁੜੀ ਦਾ ਨੰਬਰ ਸ਼ੇਅਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਵੈੱਬਸਾਈਟ ਆਊਟੇਜ ਟਰੈਕਰ ਡਾਊਨਡਿਟੇਕਟਰ ਨੇ ਦੁਨੀਆ ਭਰ ਵਿਚ ਕਈ ਆਊਟੇਜ ਦੀ ਰਿਪੋਰਟ ਕੀਤੀ ਕਿਉਂਕਿ ਉਪਭੋਗਤਾਵਾਂ ਨੂੰ ਪੇਜ ਲੋਡ ਕਰਨ ਵਿਚ ਸਮੱਸਿਆਵਾਂ ਆ ਰਹੀਆਂ ਸਨ। ਆਊਟੇਜ ਨੇ ਟਵਿੱਟਰ ਮੋਬਾਈਲ ਐਪ ਅਤੇ ਡੈਸਕਟੌਪ ਦੋਵਾਂ ਨੂੰ ਪ੍ਰਭਾਵਿਤ ਕੀਤਾ। ਇਕ ਯੂਜ਼ਰ ਨੇ ਕਿਹਾ ਕਿ "ਹਾਂ, ਟਵਿੱਟਰ ਕੁਝ ਲੋਕਾਂ ਲਈ ਡਾਊਨ ਹੈ। ਜੀਓ 'ਤੇ ਕੰਮ ਨਹੀਂ ਕਰ ਰਿਹਾ ਪਰ ਏਅਰਟੈੱਲ 'ਤੇ ਕੰਮ ਕਰ ਰਿਹਾ ਹੈ।"
ਇਹ ਖ਼ਬਰ ਵੀ ਪੜ੍ਹੋ - ਭਾਰਤ ਨੇ ਫਸਵੇਂ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ ਹਰਾਇਆ, ਸੁਪਰ ਓਵਰ ਵਿਚ ਮਿਲੀ ਜਿੱਤ
ਟਵਿੱਟਰ ਜਾਂ ਮਸਕ ਨੇ ਅਜੇ ਤਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਆਊਟੇਜ ਦਾ ਕਾਰਨ ਕੀ ਹੈ। ਇਹ ਦੂਜੀ ਵਾਰ ਸੀ ਜਦੋਂ ਟਵਿੱਟਰ ਆਪਣੇ ਨਵੇਂ ਸੀਈਓ ਦੇ ਅਧੀਨ ਆਉਣ ਤੋਂ ਬਾਅਦ ਡਾਊਨ ਹੋਇਆ। ਮਾਈਕ੍ਰੋਬਲਾਗਿੰਗ ਪਲੇਟਫਾਰਮ ਪਿਛਲੇ ਮਹੀਨੇ ਦੇ ਸ਼ੁਰੂ ਵਿਚ ਕਈ ਘੰਟਿਆਂ ਲਈ ਬੰਦ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗੂਗਲ ਦਾ Gmail ਸਰਵਰ ਡਾਊਨ, ਐਪ ਤੇ ਵੈੱਬ ਦੋਵੇਂ ਸਨ ਬੰਦ, ਯੂਜ਼ਰਸ ਪ੍ਰੇਸ਼ਾਨ
NEXT STORY