ਗੈਜੇਟ ਡੈਸਕ—ਮਾਈਕ੍ਰੋ ਬਲਾਗਿੰਗ ਸਾਈਟ ਟਵੀਟਰ ਦੇ ਸੀ.ਈ.ਓ. ਜੈਕ ਡਾਰਸੀ ਨੂੰ ਸਾਲ 2018 ਸਿਰਫ 97 ਰੁਪਏ (1.40 ਡਾਲਰ) ਤਨਖਾਹ ਮਿਲੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਰਸੀ ਨੇ 2015, 2016 ਅਤੇ 2017 'ਚ ਕੋਈ ਤਨਖਾਹ ਜਾਂ ਭੱਤਾ ਲੈਣ ਤੋਂ ਮਨਾ ਕਰ ਦਿੱਤਾ ਸੀ।

ਟਵੀਟਰ ਨੇ ਇਕ ਬਿਆਨ 'ਚ ਕਿਹਾ ਕਿ ਸੀ.ਈ.ਓ. ਨੂੰ 1.40 ਡਾਲਰ ਦੀ ਤਨਖਾਹ ਦਿੱਤੀ ਗਈ ਹੈ। ਟਵੀਟਰ ਦੇ ਕੋ-ਫਾਊਂਡਰ ਡੋਰਸੀ ਨੇ ਲੰਬੇ ਸਮੇਂ ਤੋਂ ਕੰਪਨੀ ਦੀ ਭਲਾਈ ਦੀ ਵੱਚਨਬਧਤਾ ਜਤਾਉਂਦੇ ਹੋਏ ਤਨਖਾਹ ਨਾ ਲੈਣ ਦਾ ਫੈਸਲਾ ਕੀਤਾ ਸੀ। ਬਿਆਨ ਮੁਤਾਬਕ ਉਨ੍ਹਾਂ ਦੀ ਗੱਲ ਨੂੰ ਕੰਪੇਨਸੇਸ਼ਨ ਕਮੇਟੀ ਨੇ ਮੰਨਿਆ ਅਤੇ ਸਾਲ 2018 ਲਈ ਉਨ੍ਹਾਂ ਨੂੰ ਸਿਰਫ 1.40 ਡਾਲਰ ਦੀ ਤਨਖਾਹ ਦਿੱਤੀ ਗਈ।

ਕੰਪਨੀ ਤੋਂ ਤਨਖਾਹ ਲੈਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਐਪਲ ਦੇ ਫਾਊਂਡਰ ਸਟੀਵ ਜਾਬਸ, ਗੂਗਲ ਦੇ ਐਰਿਕ ਸਕਿਮਡਟ, ਸੇਰਜੇ ਬ੍ਰਾਇਨ ਅਤੇ ਲੈਰੀ ਪੇਜ ਸੀ.ਈ.ਓ. ਦੇ ਰੂਪ 'ਚ ਸੈਲਰੀ ਲੈਣ ਲਈ ਜਾਣੇ ਜਾਂਦੇ ਹਨ।
ਸੈਮਸੰਗ ਦਾ ਸ਼ਿਓਮੀ ਨੂੰ ਝਟਕਾ, ਲਾਂਚ ਕੀਤਾ ਸਭ ਤੋਂ ਸਸਤਾ ਸਮਾਰਟ TV
NEXT STORY