ਨਵੀਂ ਦਿੱਲੀ-ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੇ ਨਵੀਂ ਸਮਾਰਟ ਟੀ.ਵੀ. ਰੇਂਜ ਲਾਂਚ ਕੀਤੀ ਹੈ। ਸੈਮਸੰਗ ਨੇ ਰੋਜ਼ਾਨਾ ਅਨਬਾਕਸ ਟੀ.ਵੀ. ਸੀਰੀਜ਼ ਵਿਰੁੱਧ ਭਾਰਤ 'ਚ ਸੁਪਰ6 4ਕੇ ਟੀ.ਵੀ. ਦੀ ਆਪਣੀ ਆਨਲਾਈਨ ਸੀਰੀਜ਼ ਲਾਂਚ ਕੀਤੀ ਹੈ। ਸੈਮਸੰਗ ਨੇ ਸਮਾਰਟ ਟੀ.ਵੀ. ਨੂੰ 32 ਇੰਚ ਤੋਂ ਲੈ ਕੇ 82 ਇੰਚ ਤੱਕ ਵੱਖ-ਵੱਖ ਸਾਈਜ਼ 'ਚ ਤਿਆਰ ਕੀਤਾ ਹੈ। ਜਿਸ ਦੀ ਕੀਮਤ 24,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਸਮਾਰਟ ਟੀ.ਵੀ. 'ਚ ਹਾਈ ਡੈਫੀਨੇਸ਼ਨ (ਐੱਚ.ਡੀ.) ਪਿਕਚਰ ਕੁਆਲਟੀ ਰੇਂਜਿੰਗ ਹੋਵੇਗੀ। ਕੰਪਨੀ ਨੇ ਸਮਾਰਟ ਟੀ.ਵੀ. ਸੈਮਸੰਗ ਪਲਾਜ਼ਾ ਅਤੇ ਈ-ਕਾਮਰਸ ਵੈੱਬਸਾਈਟ 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ।
ਟੂਵੇ ਫੀਚਰਸ
ਸੈਮਸੰਗ ਨੇ ਸਮਾਰਟ ਟੀ.ਵੀ. ਟੂਵੇ ਫੀਚਰਸ ਨਾਲ ਪੇਸ਼ ਕੀਤਾ ਹੈ ਜਿਸ ਨੂੰ ਯੂਜ਼ਰਸ ਸਮਾਰਟ ਟੀ.ਵੀ. ਨੂੰ ਕਪਿਊਟਰ 'ਚ ਬਦਲ ਸਕਣਗੇ। ਯੂਜ਼ਰਸ ਇਸ 'ਚ ਡਾਕਊਮੈਂਟਸ ਬਣਾਉਣ, ਕਲਾਊਡ 'ਤੇ ਕੰਮ ਕਰਨ ਅਤੇ ਲੈਪਟਾਪ ਨੂੰ ਵਾਇਰਲੇਸਲੀ ਮਿਰਰ ਕਰ ਸਕਣਗੇ। ਸਮਾਰਟ ਟੀ.ਵੀ. ਇਸਤੇਮਾਲ ਕਰਨ ਲਈ ਇੰਟਰਨੈੱਟ ਕੁਨੈਕਸ਼ਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ ਅਤੇ ਯੂਜ਼ਰਸ ਆਪਣੇ ਲੈਪਟਾਪ ਅਤੇ ਪੀ.ਸੀ. ਨੂੰ ਕਿਸੇ ਵੀ ਜਗ੍ਹਾ ਤੋਂ ਇੰਟਰਨੈੱਟ ਰਾਹੀਂ ਰਿਮੋਟਲੀ ਐਕਸੈੱਸ ਕਰ ਸਕਣਗੇ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਟੀ.ਵੀ. ਰੇਂਜ ਨਾਕਸ ਰਾਹੀਂ ਸਕਿਓਰ ਕੀਤੀ ਗਈ ਹੈ ਅਤੇ ਇਸ ਦੀ ਕਲਾਊਡ ਸਰਵਿਸੇਜ ਮਾਈਕ੍ਰੋਸਾਫਟ ਆਫਿਸ 365 'ਤੇ ਆਧਾਰਿਤ ਹੈ। ਰੇਂਜ ਵਰਚੁਅਲ ਮਿਊਜ਼ਿਕ ਸਿਸਟਮ 'ਚ ਬਦਲ ਸਕਦੀ ਹੈ। ਇਸ 'ਚ ਵਿਜ਼ੁਅਲ ਐਲੀਮੈਂਟਸ ਵਿਕਲਪ ਨੂੰ ਜੋੜਿਆ ਗਿਆ ਹੈ।
ਡਾਟਾ ਸ਼ੇਅਰਿੰਗ
ਸਮਾਰਟ ਟੀ.ਵੀ. ਮੋਮੈਂਟਸ ਸਟੋਰ ਫੀਚਰ ਪਾਇਆ ਗਿਆ ਹੈ। ਜਿਸ ਨਾਲ ਸਮਾਰਟਫੋਨ ਟੀ.ਵੀ. ਨਾਲ ਲਿੰਕ ਹੋਣ ਤੋਂ ਬਾਅਦ ਪਿਕਚਰ ਅਤੇ ਵੀਡੀਓਜ਼ ਨੂੰ ਯੂ.ਐੱਸ.ਬੀ. ਡਰਾਈਵ ਨੂੰ ਕੁਨੈਕਟੇਡ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਇਨ੍ਹਾਂ ਫਾਈਲਸ ਨੂੰ ਵਾਇਰਲੈੱਸਲੀ ਦੂਜੇ ਸਮਾਰਟਫੋਨ 'ਚ ਟੀ.ਵੀ. ਰਾਹੀਂ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਪੂਰੇ ਪ੍ਰੋਸੈੱਸ ਲਈ ਇੰਟਰਨੈੱਟ ਕੁਨੈਕਸ਼ਨ ਦੀ ਵੀ ਜ਼ਰੂਰਤ ਨਹੀਂ ਪਵੇਗੀ।
ਸਿੱਧਾ ਪ੍ਰਸਾਰਣ
ਸਮਾਰਟ ਟੀ.ਵੀ. ਨਾਲ ਯੂਜ਼ਰਸ ਇੰਟਰਨੈੱਟ ਰਾਹੀਂ ਆਪਣੇ ਸਮਾਰਟਫੋਨ ਨਾਲ ਕਿਸੇ ਲੋਕੇਸ਼ਨ ਤੋਂ ਵੀਡੀਓ ਬਣਾ ਸਿੱਧਾ ਪ੍ਰਸਾਰਣ ਕਰ ਸਕਦੇ ਹਨ। ਇਸ ਤੋਂ ਇਲਾਵਾ ਟੂਵੇ ਸ਼ੇਅਰਿੰਗ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਟੀ.ਵੀ. ਅਤੇ ਸਮਾਰਟਫੋਨ ਨੂੰ ਇੰਟਰਨੈੱਟ ਰਾਹੀਂ ਕੰਟੈਂਟ ਨੂੰ ਸ਼ੇਅਰ ਕਰ ਸਕਦੇ ਹਨ। ਯੂਜ਼ਰਸ ਆਪਣੇ ਫੋਨ ਤੋਂ ਟੀ.ਵੀ. 'ਚ ਮਿਊਜ਼ਿਕ ਅਤੇ ਵੀਡੀਓਜ਼ ਨੂੰ ਐਕਸੈੱਸ ਕਰ ਸਕਣਗੇ ਅਤੇ ਸਮਾਰਟ ਹੱਬ ਫੀਚਰ ਤਹਿਤ ਯੂਜ਼ਰਸ ਇਕ ਸਿੰਗਲ ਪੁਆਇੰਟ ਤੋਂ ਵੀ ਕੰਟੈਂਟ ਨੂੰ ਐਕਸੈੱਸ ਕਰ ਸਕਦਾ ਹੈ।
5ਜੀ ਕੁਨੈਕਟੀਵਿਟੀ 'ਤੇ ਨਿਰਭਰ ਹੋਵੇਗਾ ਭਵਿੱਖ, ਇਸ ਤਰ੍ਹਾਂ ਬਦਲ ਜਾਵੇਗਾ ਜ਼ਿੰਦਗੀ ਦਾ ਪਹਿਲੂ
NEXT STORY