ਜਲੰਧਰ : ਟਵਿਟਰ ਨੂੰ ਲੈ ਕੇ ਇਕ ਅਜੀਬ ਗੱਲ ਦੇਖਣ ਨੂੰ ਮਿਲ ਰਹੀ ਹੈ। ਟਵਿਟਰ ਨੇ ਐਪ ਸਟੋਰ 'ਚ ਆਪਣੀ ਕਲਾਸੀਫਿਕੇਸ਼ਨ ਨੂੰ ਸੋਸ਼ਲ ਨੈੱਟਵਰਕਿੰਗ ਤੋਂ ਬਦਲ ਕੇ ਨਿਊਜ਼ ਕਰ ਦਿੱਤਾ ਹੈ। ਇੰਝ ਲੱਗ ਰਿਹਾ ਹੈ ਕਿ ਟਵਿਟਰ ਫੇਸਬੁਕ, ਸਕਾਈਪ ਤੇ ਮੈਸੇਂਜਰ ਵਰਗੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੋਂ ਕੰਪੀਟੀਸ਼ਨ ਹਟਾ ਕੇ ਦਿ ਨਿਊਯੋਰਕ ਟਾਈਮਜ਼, ਦਿ ਗਾਰਡੀਅਨ ਤੇ ਬੀ. ਬੀ. ਸੀ. ਨਿਊਜ਼ ਵੱਲ ਕਰਨਾ ਚਾਹੁੰਦੀ ਹੈ।
ਟਵਿਟਰ ਦਾ ਸਭ ਤੋਂ ਵੱਡਾ ਕੰਪੀਟੀਟਰ ਫੇਸਬੁਕ ਆਪਣੇ 'ਚ ਬਹੁਤ ਬਦਲਾਵ ਲਿਆਇਆ ਹੈ, ਜਵੇਂ ਕਿ ਵੀਡੀਓਜ਼, ਐਡਵਰਟਾਈਜ਼ਿੰਗ ਤੇ ਥਰਡ ਪਾਰਟੀ ਐਪਸ ਨੂੰ ਆਪਣੇ ਈਤੋ ਸਿਸਟਮ 'ਚ ਐਡ ਕਰਨਾ ਆਦਿ ਤੇ ਹੁਣ ਲਗਦਾ ਹੈ ਕਿ ਟਵਿਟਰ ਵੀ ਇਸੇ ਰਸਤੇ 'ਤੇ ਚੱਲ ਰਿਹਾ ਹੈ। ਹਾਲਾਂਕਿ ਟਵਿਟਰ ਐੱਨ. ਐੱਫ. ਐੱਲ. ਦੀ ਸਟ੍ਰੀਮਿੰਗ ਦੇ ਤਾਂ ਰਿਹਾ ਸੀ ਪਰ 2015 ਦੀ ਆਕਰੀ ਤਿਮਾਹੀ ਤੋਂ ਇਹ ਪਲੈਟਫੋਰਮ ਕੋਈ ਖਾਸ ਗ੍ਰੋਥ ਨਹੀਂ ਦਿਖਾ ਸਕਿਆ ਹੈ ਤੇ 2016 ਦੀ ਪਹਿਲੀ ਤਿਮਾਹੀ 'ਚ ਐਕਟਿਵ ਯੂਜ਼ਰਜ਼ ਦੀ ਗਿਣਤੀ 'ਚ ਸਿਰਫ 2 ਫੀਸਦੀ ਹੀ ਵਾਧਾ ਹੋਇਆ ਹੈ।
ਪੰਜ ਅਜਿਹੇ ਮਜ਼ਬੂਤ ਸਮਾਰਟਫੋਨ ਜਿਨਾਂ ਨੂੰ ਨਹੀਂ ਹੈ ਕਿਸੇ ਕੇਸ ਜਾਂ ਕਵਰ ਦੀ ਲੋੜ
NEXT STORY