ਗੈਜੇਟ ਡੈਸਕ- ਫੇਸਬੁੱਕ ਤੋਂ ਲੈ ਕੇ ਜੀਮੇਲ ਅਤੇ ਤਮਾਮ ਸੋਸ਼ਲ ਮੀਡੀਆ ਐਪਸ 'ਚ ਟੂ-ਫੈਕਟਰ (2FA) ਆਥੈਂਟੀਕੇਸ਼ਨ ਮਿਲ ਰਿਹਾ ਹੈ। 2FA ਬੜੇ ਹੀ ਕੰਮ ਦਾ ਸਕਿਓਰਿਟੀ ਫੀਚਰ ਹੈ ਪਰ ਇਸਦੀ ਜਾਣਕਾਰੀ ਬਹੁਤ ਹੀ ਘੱਟ ਲੋਕਾਂ ਨੂੰ ਹੈ। ਟੂ-ਸਟੈੱਪ ਵੈਰੀਫਿਕੇਸ਼ਨ ਵੀ ਅਜਿਹਾ ਹੀ ਇਕ ਫੀਚਰ ਹੈ, ਜਿਸਦੀ ਮਦਦ ਨਾਲ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਕਾਫੀ ਸਕਿਓਰ ਕਰ ਸਕਦੇ ਹੋ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹੋ ਅਤੇ ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਹੈ।
ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ
ਇੰਝ ਕਰੋ ਐਕਟਿਵ
- ਟੂ-ਸਟੈੱਪ ਵੈਰੀਫਿਕੇਸ਼ਨ ਨੂੰ ਐਕਟੀਵੇਟ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਲਾਗ-ਇਨ ਕਰੋ।
- ਅਕਾਊਂਟ ਦੇ ਲਾਗ-ਇਨ ਹੋਣ ਤੋਂ ਬਾਅਦ ਸੈਟਿੰਗ 'ਚ ਜਾਓ ਅਤੇ Security and Login ਆਪਸ਼ਨ 'ਤੇ ਟੈਪ ਕਰੋ।
- ਇਸਤੋਂ ਬਾਅਦ Two-Factor Authentication 'ਤੇ ਟੈਪ ਕਰੋ ਅਤੇ ਇਸਤੋਂ ਬਾਅਦ Edit 'ਤੇ ਜਾਓ।
- ਇਸਤੋਂ ਬਾਅਦ ਤੁਹਾਨੂੰ ਆਥੈਂਟੀਕੇਸ਼ਨ ਮੈਥਡ ਨੂੰ ਸਿਲੈਕਟ ਕਰੋ ਅਤੇ Enable 'ਤੇ ਟੈਪ ਕਰੋ।
ਇਹ ਵੀ ਪੜ੍ਹੋ- CES 2024: LG ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ ਟ੍ਰਾਂਸਪੇਰੇਂਟ ਸਮਾਰਟ ਟੀਵੀ, ਫੀਚਰਜ਼ ਕਰ ਦੇਣਗੇ ਹੈਰਾਨ
- ਇਸਤੋਂ ਬਾਅਦ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ 'ਚ ਟੂ-ਸਟੈੱਪ ਵੈਰੀਫਿਕੇਸ਼ਨ ਐਕਟੀਵੇਟ ਹੋ ਜਾਵੇਗਾ।
2FA ਆਨ ਹੋਣ ਤੋਂ ਬਾਅਦ ਪਾਸਵਰਡ ਲਗਾਉਣ ਤੋਂ ਬਾਅਦ ਵੀ ਤੁਹਾਡੇ ਕੋਲੋਂ ਇਕ ਵੈਰੀਫਿਕੇਸ਼ਨ ਕੋਡ ਮੰਗਿਆ ਜਾਵੇਗਾ। ਇਹ ਸੈਟਿੰਗ ਤੁਸੀਂ ਆਪਣੇ ਵਟਸਐਪ ਅਕਾਊਂਟ 'ਚ ਵੀ ਕਰ ਸਕਦੇ ਹੋ। 2FA ਆਨ ਹੋਣ ਤੋਂ ਬਾਅਦ ਜੇਕਰ ਕਿਸੇ ਨੂੰ ਤੁਹਾਡੇ ਅਕਾਊਂਟ ਦਾ ਪਾਸਵਰਡ ਵੀ ਮਿਲ ਜਾਵੇ ਤਾਂ ਵੀ ਉਹ ਲਾਗ-ਇਨ ਨਹੀਂ ਕਰ ਸਕੇਗਾ ਕਿਉਂਕਿ ਵੈਰੀਫਿਕੇਸ਼ਨ ਕੋਡ ਤੁਹਾਡੇ ਫੋਨ 'ਤੇ ਆਏਗਾ।
ਇਹ ਵੀ ਪੜ੍ਹੋ- Flipkart 'ਤੇ ਸ਼ੁਰੂ ਹੋ ਰਹੀ ਧਮਾਕੇਦਾਰ ਸੇਲ! iPhone ਸਣੇ ਇਨ੍ਹਾਂ ਪ੍ਰੋਡਕਟਸ 'ਤੇ ਮਿਲੇਗਾ ਬੰਪਰ ਡਿਸਕਾਊਂਟ
ਜੇਕਰ ਠੀਕ ਰੱਖਣੀ ਹੈ ਫੋਨ ਦੀ ਬੈਟਰੀ ਲਾਈਫ਼, ਤਾਂ ਅਪਣਾਓ 40-80 ਦਾ ਨਿਯਮ
NEXT STORY