ਗੈਜੇਟ ਡੈਸਕ– ਭਾਰਤ ਦੀ ਗੈਟੇਜ ਐਕਸੈਸਰੀ ਅਤੇ ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ U&i ਨੇ ਆਪਣੇ ਨਵੇਂ ਵਾਇਰਲੈੱਸ ਨੈੱਕਬੈਂਡ ‘ਰਾਇਲਟੀ’ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ U&i UiNB-4023 ਰਾਇਲਟੀ ਵਾਇਰਲੈੱਸ ਨੈੱਕਬੈਂਡ 260mAh ਦੀ ਬੈਟਰੀ ਨਾਲ ਆਉਂਦਾ ਹੈ ਜੋ ਕਿ 23 ਘੰਟਿਆਂ ਦਾ ਪਲੇਅ ਟਾਈਮ ਦੇਵੇਗਾ। ਬੈਟਰੀ ਨੂੰ ਫੁਲ ਚਾਰਜ ਕਰਨ ’ਚ 3 ਘੰਟਿਆਂ ਦਾ ਸਮਾਂ ਲੱਗੇਗਾ। ਇਹ ਇਨਬਿਲਟ ਨੈੱਕਬੈਂਡ ਮਲਟੀ-ਫੰਕਸ਼ਨਲ ਅਤੇ ਵਾਲਿਊਮ/ਟ੍ਰੈਕ ਕੰਟਰੋਲ ਬਟਨ ਨਾਲ ਲੈਸ ਹੈ। ਇਸ ਵਿਚ ਪੈਸਿਵ ਨੌਇਜ਼ ਕੈਂਸਲੇਸ਼ਨ ਦੇ ਨਾਲ ਰਿਚ ਬਾਸ ਐੱਚ.ਡੀ. ਸਟੀਰੀਓ ਸਾਊਂਡ ਵਾਲਾ ਫੀਚਰ ਵੀ ਦਿੱਤਾ ਗਿਆ ਹੈ। ਇਸ ਦੀ ਕੀਮਤ 2,999 ਰੁਪਏ ਰੱਖੀ ਗਈ ਹੈ।
U&i ਰਾਇਲਟੀ ਵਾਇਰਲੈੱਸ ਨੈੱਕਬੈਂਡ ਦੇ ਫੀਚਰਜ਼
- ਬਲੂਟੂਥ- 5.0
- ਪਲੇਅ ਟਾਈਮ- 23 ਘੰਟੇ
- ਬੈਟਰੀ ਸਮਰੱਥਾ- 260mAh
- ਚਾਰਜਿੰਗ ਦਾ ਸਮਾਂ- 3 ਘੰਟੇ
- ਸਟੈਂਡਬਾਈ ਟਾਈਮ- ਕਰੀਬ 600 ਘੰਟੇ
ਕਵਰੇਜ ਦੂਰੀ- 10 ਮੀਟਰ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ U&i ਆਪਣੇ ਵਾਇਰਲੈੱਸ ਏਅਰਪਲੇਨ ਈਅਰਫੋਨਸ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਇਨ੍ਹਾਂ ਨੂੰ ਨੈਕਸਟ ਜਨਰੇਸ਼ਨ ਦੇ ਈਅਰਫੋਨਸ ਦੱਸਿਆ ਸੀ ਜੋ ਕਿ 12 ਘੰਟਿਆਂ ਦਾ ਬੈਕਅਪ ਦੇਣਗੇ, ਅਜਿਹਾ ਕੰਪਨੀ ਨੇ ਦਾਅਵਾ ਕੀਤਾ ਸੀ।

ਇਸ ਦੇ ਕੇਸ ’ਚ 300mAh ਦੀ ਬੈਟਰੀ ਦਿੱਤੀ ਗਈ ਹੈ ਅਤੇ ਹਰੇਕ ਈਅਰਬਡਸ ’ਚ 25mAh ਦੀ ਬੈਟਰੀ ਲੱਗੀ ਹੈ। ਇਹ ਵਾਇਰਲੈੱਸ ਈਅਰਫੋਨਸ ਬਲੂਟੂਥ 5.0 ’ਤੇ ਕੰਮ ਕਰਦੇ ਹਨ। ਇਨ੍ਹਾਂ ਨੂੰ ਡਿਵਾਈਸ ਤੋਂ 10 ਨਹੀਂ ਸਗੋਂ 15 ਮਿੰਟ ਦੀ ਦੂਰੀ ਤੋਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਏਅਰਪਲੇਨ ਵਾਇਰਲੈੱਸ ਈਅਰਫੋਨਸ ਸਾਰੇ ਪ੍ਰਮੁੱਖ ਈ-ਕਾਮਰਸ ਪਲੇਟਫਾਰਮਾਂ ਅਤੇ ਰਿਟੇਲ ਸਟੋਰਾਂ ਤੋਂ 2,999 ਰੁਪਏ ’ਚ ਖਰੀਦੇ ਜਾ ਸਕੇਦ ਹਨ।
ਵੋਡਾਫੋਨ ਲਿਆਈ ਨਵਾਂ RED MAX ਪਲਾਨ, ਮਿਲਣਗੇ ਇਹ ਫਾਇਦੇ
NEXT STORY